Pics : ਪ੍ਰੇਮਿਕਾ ਨਾਲ ਵਿਆਹ ਦੇ ਬੰਧਨ 'ਚ ਬੱਝਿਆ ਇਹ ਟੀ. ਵੀ. ਸਟਾਰ

2/9/2018 6:59:33 PM

ਮੁੰਬਈ (ਬਿਊਰੋ)— 'ਯੇ ਹੈ ਮੁਹੱਬਤੇਂ' ਦਾ ਅਭਿਨੇਤਾ ਵਿਨੀਤ ਕੁਮਾਰ ਚੌਧਰੀ ਨੇ ਹਾਲ ਹੀ 'ਚ ਆਪਣੀ ਪ੍ਰੇਮਿਕਾ ਅਭਿਲਾਸ਼ਾ ਨਾਲ ਵਿਆਹ ਕਰਵਾ ਲਿਆ ਹੈ। ਟੀ. ਵੀ. ਦੇ ਮਸ਼ਹੂਰ ਸ਼ੋਅ 'ਸਾਥ ਨਿਭਾਨਾ ਸਾਥੀਆ' 'ਚ ਅਭਿਲਾਸ਼ਾ ਨਜ਼ਰ ਆ ਚੁੱਕੀ ਹੈ। ਵਿਨੀਤ ਅਤੇ ਅਭਿਲਾਸ਼ਾ ਕਰੀਬ ਪਿੱਛਲੇ 6 ਸਾਲ ਤੋਂ ਰਿਲੇਸ਼ਨਸ਼ਿੱਪ 'ਚ ਸਨ। ਦੋਹਾਂ ਨੇ ਅਪ੍ਰੈਲ 2017 'ਚ ਜੈਪੂਰ 'ਚ ਮੰਗਣੀ ਕੀਤੀ ਸੀ। ਇਸ ਸੈਰੇਮਨੀ 'ਚ ਪਰਿਵਾਰ ਤੋਂ ਇਲਾਵਾ ਕਈ ਕਰੀਬੀ ਰਿਸ਼ਤੇਦਾਰ ਸ਼ਾਮਿਲ ਹੋਏ ਸਨ।

PunjabKesari
ਵਿਨੀਤ ਦੇ ਵਿਆਹ 'ਚ ਮੁਹੱਮਦ ਨਾਜ਼ਿਮ, ਸੌਰਭ ਪਾਂਡੇ, ਮੋਹਿਤ ਅਤੇ ਅਜੇ ਨਾਗਰਥ ਵਰਗੇ ਕਲਾਕਾਰ ਸ਼ਾਮਿਲ ਹੋਏ। ਸੋਰਭ ਦਾ ਹਾਲ ਹੀ 'ਚ ਵਿਆਹ ਹੋਇਆ ਹੈ ਅਤੇ ਉਹ ਆਪਣੀ ਪਤਨੀ ਜ਼ਾਰਾ ਨਾਲ ਇਸ ਵਿਆਹ 'ਚ ਪਹੁੰਚੇ।

PunjabKesari
ਦੱਸਣਯੋਗ ਹੈ ਕਿ ਵਿਨੀਤ ਤੇ ਅਭਿਲਾਸ਼ਾ ਦਾ ਵਿਆਹ ਪਹਿਲਾਂ ਦਸੰਬਰ, 2017 'ਚ ਹੋਣ ਵਾਲਾ ਸੀ ਪਰ ਕਿਸੇ ਕਾਰਨ ਉਨ੍ਹਾਂ ਨੂੰ ਇਹ ਵਿਆਹ ਅੱਗੇ ਕਰਨਾ ਪਿਆ। ਫਿਲਹਾਲ ਹੁਣ ਵਿਨੀਤ ਤੇ ਅਭਿਲਾਸ਼ਾ ਵਿਆਹ ਦੇ ਬੰਧਨ 'ਚ ਬੱਝ ਚੁੱਕੇ ਹਨ।

PunjabKesariPunjabKesariPunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News