B''Day Spl: ਸਟਾਰਡਮ ਛੱਡ ਇਸ ਕਾਰਨ ਸਨਿਆਸੀ ਬਣ ਗਏ ਸਨ ਵਿਨੋਦ ਖੰਨਾ

10/6/2019 11:41:57 AM

ਮੁੰਬਈ (ਬਿਊਰੋ)— ਮਰਹੂਮ ਐਕਟਰ ਵਿਨੋਦ ਖੰਨਾ ਅਜਿਹੇ ਅਦਾਕਾਰ ਸਨ, ਜਿਨ੍ਹਾਂ ਨੇ ਹੀਰੋ ਅਤੇ ਵਿਲੇਨ ਦੋਹਾਂ ਤਰ੍ਹਾਂ ਦੇ ਕਿਰਦਾਰਾਂ ਨੂੰ ਪਰਦੇ 'ਤੇ ਬਖੂਬੀ ਨਿਭਾਇਆ ਤੇ ਲੋਕਾਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ। ਉਨ੍ਹਾਂ ਦੀ ਐਕਟਿੰਗ ਦੇ ਨਾਲ ਫੈਨਜ਼ ਇਸ ਸਟਾਰ ਦੀ ਹੈਂਡਸਮ ਲੁੱਕ 'ਤੇ ਵੀ ਫਿਦਾ ਸਨ। ਵਿਨੋਦ ਆਪਣੇ ਦੌਰ ਦੇ ਹੈਂਡਸਮ ਹੰਕ ਮੰਨੇ ਜਾਂਦੇ ਸਨ। ਵਿਨੋਦ ਖੰਨਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਦਾ ਜਨਮ 6 ਅਕਤੂਬਰ 1946 ਨੂੰ ਪੇਸ਼ਾਵਰ 'ਚ ਪੰਜਾਬੀ ਪਰਿਵਾਰ 'ਚ ਹੋਇਆ ਅਤੇ ਭਾਰਤ-ਪਾਕਿ ਵੰਡ ਸਮੇਂ ਇਨ੍ਹਾਂ ਦਾ ਪਰਿਵਾਰ ਮੁੰਬਈ ਆ ਗਿਆ।
PunjabKesari
ਇੱਥੇ ਵਿਨੋਦ ਨੇ 1968 'ਚ ਵਿਲੇਨ ਦੇ ਤੌਰ 'ਤੇ ਫਿਲਮਾਂ 'ਚ ਕਦਮ ਰੱਖਿਆ। ਉਂਝ ਤਾਂ 1970 ਦਾ ਦਹਾਕਾ ਮਲਟੀਸਟਾਰਰ ਫਿਲਮਾਂ ਦਾ ਦੌਰ ਸੀ ਅਤੇ ਵਿਨੋਦ ਦੀ ਜੋੜੀ ਫਿਲਮਾਂ 'ਚ ਸਭ ਤੋਂ ਵੱਧ ਅਮਿਤਾਭ ਬੱਚਨ ਦੇ ਨਾਲ ਪਸੰਦ ਕੀਤੀ ਗਈ। ਦੋਹਾਂ ਨੇ ਮਿਲ ਕੇ ਕਈ ਹਿੱਟ ਫਿਲਮਾਂ ਦਿੱਤੀਆਂ, ਜਿਨ੍ਹਾਂ 'ਚ ਸਭ ਤੋਂ ਵੱਧ 'ਅਮਰ ਅਕਬਰ ਐਂਥਨੀ' ਤੇ 'ਮੁਕੱਦਰ ਕਾ ਸਿਕੰਦਰ' ਫਿਲਮਾਂ ਨੂੰ ਲੋਕਾਂ ਨੇ ਬੇਹੱਦ ਪਿਆਰ ਦਿੱਤਾ। 1978 ਤੱਕ ਵਿਨੋਦ ਦੀ ਗਿਣਤੀ ਵੀ ਸਿਨੇਮਾ ਜਗਤ ਦੇ ਸਿਖਰਲੇ ਸਿਤਾਰਿਆਂ 'ਚ ਹੋਣ ਲੱਗੀ।
PunjabKesari
ਫਿਲਮਾਂ ਤੋਂ ਕਾਫੀ ਸ਼ੋਹਰਤ ਮਿਲਣ ਤੋਂ ਬਾਅਦ ਵਿਨੋਦ ਨੇ ਸਟਾਰਡਮ ਨੂੰ ਠੁੱਕਰਾ ਕੇ ਅਧਿਆਤਮ ਵੱਲ ਰੁੱਖ ਕੀਤਾ। ਉਨ੍ਹਾਂ ਨੂੰ ਓਸ਼ੋ ਰਜਨੀਸ਼ ਨੇ ਕਾਫੀ ਪ੍ਰਭਾਵਿਤ ਕੀਤਾ। ਇਹ ਉਹ ਦੌਰ ਸੀ ਜਦੋਂ ਕਈ ਵੱਡੇ ਡਾਇਰੈਕਟਰ-ਪ੍ਰੋਡਿਊਸਰ ਉਨ੍ਹਾਂ ਨੂੰ ਸਾਈਨ ਕਰਨ ਲਈ ਵਿਨੋਦ ਖੰਨਾ ਦੇ ਘਰ ਦੇ ਬਾਹਰ ਲਾਈਨ ਲਗਾ ਕੇ ਖੜ੍ਹੇ ਰਹਿੰਦੇ ਸਨ। ਇਸੇ ਸਮੇਂ ਵਿਨੋਦ ਨੇ ਇੱਕ ਹੋਰ ਸੁਪਰਹਿੱਟ ਫਿਲਮ 'ਕੁਰਬਾਨੀ' ਦਿੱਤੀ, ਜਿਸ ਦੇ ਗੀਤ ਅਤੇ ਡਾਇਲਾਗ ਅੱਜ ਵੀ ਲੋਕਾਂ ਦੀ ਜ਼ੁਬਾਨ 'ਤੇ ਹਨ।
PunjabKesari
ਵਿਨੋਦ ਨੇ ਆਪਣੀ ਜ਼ਿੰਦਗੀ ਦਾ ਲੰਬਾ ਸਮਾਂ ਓਸ਼ੋ ਦੇ ਆਸ਼ਰਮ 'ਚ ਇਕ ਮਾਲੀ ਵਾਂਗ ਬਿਤਾਇਆ। ਫਿਰ ਉਨ੍ਹਾਂ ਨੇ ਅਚਾਨਕ ਛੇ ਸਾਲ ਬਾਅਦ ਫਿਰ ਤੋਂ ਫਿਲਮਾਂ 'ਚ ਵਾਪਸੀ ਕੀਤੀ ਪਰ ਦੂਜੀ ਪਾਰੀ 'ਚ ਉਨ੍ਹਾਂ ਦੀਆਂ ਫਿਲਮਾਂ ਕੁਝ ਖਾਸ ਕਮਾਲ ਨਾ ਦਿਖਾ ਸਕੀਆਂ। ਵਿਨੋਦ ਨੇ ਦੋ ਵਿਆਹ ਕੀਤੇ ਸਨ। ਉਨ੍ਹਾਂ ਨੇ ਦੂਜਾ ਵਿਆਹ ਕਵਿਤਾ ਨਾਲ ਕੀਤਾ ਜਿਸ ਤੋਂ ਉਨ੍ਹਾਂ ਦੇ ਦੋ ਬੱਚੇ ਬੇਟਾ ਸਾਕਸ਼ੀ ਅਤੇ ਧੀ ਸ਼ਰਧਾ ਹੈ।
PunjabKesari
1997 'ਚ ਫਿਲਮਾਂ ਦੇ ਆਫਰ ਘੱਟ ਮਿਲਣ ਤੋਂ ਬਾਅਦ ਵਿਨੋਦ ਨੇ ਰਾਜਨੀਤੀ 'ਚ ਵੀ ਕਦਮ ਰੱਖ ਕੇ ਭਾਜਪਾ ਦਾ ਹੱਥ ਫੜਿਆ ਅਤੇ ਗੁਰਦਾਸਪੁਰ ਤੋਂ ਤਿੰਨ ਵਾਰ ਸੰਸਦ ਮੈਂਬਰ ਵੀ ਚੁਣੇ ਗਏ। ਉਹ ਸੈਰ-ਸਪਾਟਾ ਮੰਤਰੀ ਵੀ ਰਹੇ। ਵਿਨੋਦ ਇਸ ਤੋਂ ਬਾਅਦ ਵੀ ਕੁਝ ਫਿਲਮਾਂ 'ਚ ਨਜ਼ਰ ਆਏ, ਜਿਨ੍ਹਾਂ 'ਚ ਉਨ੍ਹਾਂ ਨੇ ਸਲਮਾਨ ਦੇ ਪਿਓ ਦਾ ਰੋਲ ਜ਼ਿਆਦਾ ਪਲੇਅ ਕੀਤਾ।
PunjabKesari
ਵਿਨੋਦ ਦੀ ਈਮੇਜ ਇੰਡਸਟਰੀ 'ਚ ਈਮਾਨਦਾਰ ਅਤੇ ਵਧੀਆ ਦੋਸਤ ਦੀ ਰਹੀ ਹੈ। 27 ਅਪ੍ਰੈਲ 2017 ਨੂੰ ਵਨੋਦ ਖੰਨਾ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਉਨ੍ਹਾਂ ਦੀ ਦੋਸਤੀ ਦੀ ਮਿਸਾਲ ਫਿਰੋਜ਼ ਖਾਨ ਦੇ ਨਾਲ ਦਿੱਤੀ ਜਾਂਦੀ ਹੈ। ਕਿਉਂਕਿ ਦੋਹਾਂ ਨੇ ਕਈਂ ਫਿਲਮਾਂ 'ਚ ਵੀ ਕੰਮ ਕੀਤਾ ਅਤੇ ਵਿਨੋਦ ਨੂੰ ਦੂਜੀ ਪਾਰੀ ਦੀ ਸ਼ੁਰੂਆਤ ਦੇਣ ਵਾਲੇ ਵੀ ਫਿਰੋਜ਼ ਖਾਨ ਹੀ ਸਨ।
PunjabKesari
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News