ਅਨੁਸ਼ਕਾ-ਵਿਰਾਟ ਦੀਆਂ ਫੜੀ ਤੋਂ ਸਬਜ਼ੀਆਂ ਖਰੀਦਦੇ ਦੀਆਂ ਤਸਵੀਰਾਂ ਹੋਈਆਂ ਵਾਇਰਲ
11/5/2019 9:57:11 AM
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਭਾਵੇਂ ਇੰਨ੍ਹੀਂ ਦਿਨੀਂ ਫਿਲਮਾਂ ਤੋਂ ਦੂਰ ਹੈ ਪਰ ਉਹ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਹੀ 'ਚ ਉਹ ਆਪਣੇ ਪਤੀ ਵਿਰਾਟ ਕੋਹਲੀ ਨਾਲ ਉਨ੍ਹਾਂ ਦਾ ਜਨਮਦਿਨ ਮਨਾਉਣ ਭੂਟਾਨ ਪਹੁੰਚੀ ਹੈ। ਦੱਸ ਦਈਏ ਕਿ ਵਿਰਾਟ ਕੋਹਲੀ ਦਾ ਜਨਮ 5 ਨਵੰਬਰ ਨੂੰ ਹੋਇਆ ਸੀ। ਅੱਜ ਉਹ ਆਪਣਾ 31ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ।
ਅਨੁਸ਼ਕਾ ਨੇ ਭੂਟਾਨ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਅਨੁਸ਼ਕਾ ਸਬਜੀ ਮੰਡੀ 'ਚ ਨਜ਼ਰ ਆ ਰਹੀ ਹੈ। ਅਨੁਸ਼ਕਾ ਇਕ ਥਾਂ ਤੇ ਰੇਹੜੀ ਤੋਂ ਸਬਜ਼ੀਆਂ ਖਰੀਦਦੀ ਹੋਈ ਵੀ ਨਜ਼ਰ ਆ ਰਹੀ ਹੈ। ਅਨੁਸ਼ਕਾ ਨੇ ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਕੈਪਸ਼ਨ 'ਚ ਲਿਖਿਆ, ''ਸਬਜੀ ਮੰਡੀ 'ਚ ਸੱਚੀ ਖੁਸ਼ੀ ਦਾ ਅਹਿਸਾਸ ਹੋਇਆ। ਬਚਪਨ ਦੇ ਦਿਨ ਯਾਦ ਆ ਗਏ।
ਇੱਥੇ ਹੀ ਬਸ ਨਹੀਂ ਸਥਾਨਕ ਲੋਕ ਵੀ ਇਸ ਜੋੜੀ ਦਾ ਹਰ ਥਾਂ 'ਤੇ ਸਵਾਗਤ ਕਰ ਰਹੇ ਹਨ। ਇਸ ਸਭ ਦੇ ਚਲਦੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ, ਜਿਸ' ਚ ਵਿਰਾਟ ਅਤੇ ਅਨੁਸ਼ਕਾ ਕੁਝ ਲੋਕਾਂ ਨੂੰ ਮਿਲਦੇ ਦਿਖਾਈ ਦੇ ਰਹੇ ਹਨ। ਵਿਰਾਟ ਨੇ ਜਿੱਥੇ ਬਲੈਕ ਟਰੈਕ ਸੂਟ ਪਾਇਆ ਹੋਇਆ ਹੈ, ਉਥੇ ਹੀ ਅਨੁਸ਼ਕਾ ਨੇ ਪਿੰਕ ਕਲਰ ਦੀ ਸਵੈਟ ਸ਼ਰਟ ਅਤੇ ਬਲੈਕ ਟਰੈਕ ਪੈਂਟ ਪਾਈ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ