ਨੇਹਾ ਕੱਕੜ ਨਾਲ ਸਟੇਜ ’ਤੇ ਹੋਈ ਘਟਨਾ ’ਤੇ ਵਿਸ਼ਾਲ ਦਦਲਾਨੀ ਨੇ ਤੋੜੀ ਚੁੱਪੀ

10/23/2019 9:13:33 AM

ਮੁੰਬਈ(ਬਿਊਰੋ)- ਬੀਤੇ ਦਿਨੀਂ ‘ਇੰਡੀਅਨ ਆਈਡਲ 11’ ਦੇ ਆਡੀਸ਼ਨ ਦੌਰਾਨ ਸ਼ੋਅ ਦੀ ਜੱਜ ਨੇਹਾ ਕੱਕੜ ਨੂੰ ਇਕ ਮੁਕਾਬਲੇਬਾਜ਼ ਨੇ ਜ਼ਬਰਦਸਤੀ ਕਿੱਸ ਕਰ ਲਈ ਸੀ। ਮੁਕਾਬਲੇਬਾਜ਼ ਦੀ ਇਸ ਹਰਕਤ ਤੋਂ ਨਾ ਸਿਰਫ ਜੱਜ ਅਤੇ ਹੋਸਟ ਸਗੋਂ ਨੇਹਾ ਖੁਦ ਵੀ ਹੈਰਾਨ ਸੀ। ਇਸ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ, ਜਿਸ ਤੋਂ ਬਾਅਦ ਇਹ ਮਾਮਲਾ ਵੱਧ ਗਿਆ ਹੈ। ਹੁਣ ਇਸ ਮਾਮਲੇ ’ਤੇ ਸ਼ੋਅ ਦੇ ਦੂਜੇ ਜੱਜ ਵਿਸ਼ਾਲ ਦਦਲਾਨੀ ਦਾ ਬਿਆਨ ਸਾਹਮਣੇ ਆਇਆ ਹੈ। ਵਿਸ਼ਾਲ ਦਦਲਾਨੀ ਨੇ ਕਿਹਾ,‘ਅਸੀਂ ਪੁਲਸ ਬੁਲਾਉਣ ਵਾਲੇ ਸੀ ਪਰ ਨੇਹਾ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ । ਉਸ ਨੂੰ ਸੱਚ ‘ਚ ਮਨੋਵਿਗਿਆਨਿਕ ਮਦਦ ਦੀ ਲੋੜ ਹੈ। ਜੇਕਰ ਅਸੀਂ ਕਰ ਸਕਦੇ ਹਾਂ ਤਾਂ ਕੋਸ਼ਿਸ਼ ਕਰਾਂਗੇ, ਉਸ ਦਾ ਇਲਾਜ ਹੋਵੇ’।
PunjabKesari
ਦੱਸ ਦਈਏ ਕਿ ਵਿਸ਼ਾਲ ਨਾਂਅ ਦੇ ਇਕ ਸ਼ਖਸ ਨੇ ਆਪਣੇ ਟਵਿਟਰ ਅਕਾਊਂਟ ‘ਤੇ ਇਕ ਟਵੀਟ ਰਾਹੀਂ ਵਿਸ਼ਾਲ ਨੂੰ ਟੈਗ ਕਰਦੇ ਹੋਏ ਅੰਸ਼ੂਮਨ ਨਾਂ ਦੇ ਇਕ ਸ਼ਖਸ ਨੇ ਟਵੀਟ ਕੀਤਾ, ‘ਉਸ ਲੜਕੇ ਨੂੰ ਚਪੇੜ ਮਾਰਨੀ ਚਾਹੀਦੀ ਸੀ। ਅਜਿਹਾ ਕਰਨ ਦੀ ਉਸ ਦੀ ਹਿੰਮਤ ਵੀ ਕਿਵੇਂ ਹੋਈ।’ ਮੈਨੂੰ ਉਮੀਦ ਹੈ ਕਿ ਤੁਸੀਂ ਲੋਕਾਂ ਨੇ ਉਸ ਨੂੰ ਇੰਝ ਹੀ ਨਹੀਂ ਜਾਣ ਦਿੱਤਾ ਹੋਵੇਗਾ। ਜਿਸ ਤੋਂ ਬਾਅਦ ਵਿਸ਼ਾਲ ਉਸ ਦਾ ਜਵਾਬ ਦੇ ਕੇ ਇਸ ਮਾਮਲੇ ‘ਚ ਆਪਣਾ ਪੱਖ ਰੱਖਿਆ ਸੀ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News