ਇਸ ਅਭਿਨੇਤਾ ਨੂੰ ਮੁਸਲਿਮ ਗੁਆਂਢੀਆਂ ਨੇ ਨਾ ਮਨਾਉਣ ਦਿੱਤੀ ਦੀਵਾਲੀ

10/30/2019 10:06:11 AM

ਮੁੰਬਈ (ਭਾਸ਼ਾ)— ਮੁੰਬਈ ਦੇ ਇਕ ਅਭਿਨੇਤਾ ਨੇ ਸੋਸ਼ਲ ਮੀਡੀਆ 'ਤੇ ਦਾਅਵਾ ਕੀਤਾ ਸੀ ਕਿ ਉਸ ਨੂੰ ਇਕ ਮੁਸਲਿਮ ਭਾਈਚਾਰੇ ਵਾਲੇ ਖੇਤਰ ’ਚ, ਜਿਥੇ ਉਹ ਰਹਿੰਦੇ ਹਨ, ਦੀਵਾਲੀ ਨਹੀਂ ਮਨਾਉਣ ਦਿੱਤੀ ਗਈ ਪਰ ਪੁਲਸ ਨੇ ਮੰਗਲਵਾਰ ਨੂੰ ਕਿਹਾ ਕਿ ਇਸ ਮਾਮਲੇ ’ਚ ਕੋਈ ‘ਹਿੰਦੂ-ਮੁਸਲਿਮ’ ਦਾ ਮਾਮਲਾ ਨਹੀਂ ਹੈ। ਪਟਨਾ ਦੇ ਰਹਿਣ ਵਾਲੇ ਵਿਸ਼ਵ ਭਾਨੂ, ਫਰਹਾਨ ਅਖਤਰ ਅਤੇ ਰਿਤੇਸ਼ ਸਿੰਧਵਾਨੀ ਦੀ ਕੰਪਨੀ ਐਕਸਲ ਐਂਟਰਟੇਨਮੈਂਟ 'ਚ ਕੰਮ ਕਰਦੇ ਹਨ। ਉਨ੍ਹਾਂ ਨੇ ਫੇਸਬੁੱਕ ’ਤੇ ਦਾਅਵਾ ਕੀਤਾ ਸੀ ਕਿ ਗੁਆਂਢੀਆਂ ਨੇ ਉਸ ਨੂੰ ਅਤੇ ਉਸ ਦੀ ਪਤਨੀ ਨੂੰ ਆਪਣੇ ਮੇਨ ਦਰਵਾਜ਼ੇ ਤੋਂ ਦੀਵਾ ਅਤੇ ਰੰਗੋਲੀ ਹਟਾਉਣ ਲਈ ਕਿਹਾ। ਉਨ੍ਹਾਂ ਨੇ ਪੋਸਟ ਕੀਤਾ ਸੀ,‘‘ਮੈਂ ਮੁੰਬਈ ’ਚ ਮਲਾਡ ਦੇ ਮਾਲਵਣੀ ’ਚ ਇਕ ਮੁਸਲਿਮ ਸੋਸਾਇਟੀ ’ਚ ਰਹਿੰਦਾ ਹਾਂ ਅਤੇ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸੋਸਾਇਟੀ ਦੇ ਲੋਕ ਆਪਣੇ ਘਰ ਨੂੰ ਰੌਸ਼ਨ ਕਰਨ ਲਈ ਦੀਵਾ ਜਗਾਉਣ ’ਤੇ ਮੇਰੀ ਪਤਨੀ ਨਾਲ ਬਹਿਸ ਕਰ ਰਹੇ ਹਨ। ਉਹ ਲੋਕ ਮੇਰੀ ਪਤਨੀ ਨੂੰ ਘਰ ਦੇ ਬਾਹਰ ਦੀਵਾ ਜਗਾਉਣ ਅਤੇ ਰੰਗੋਲੀ ਬਣਾਉਣ ਨਹੀਂ ਦੇ ਰਹੇ। ਉਨ੍ਹਾਂ ਨੇ ਲਾਈਟਾਂ ਤੋੜ ਦਿੱਤੀਆਂ ਹਨ ਤੇ ਭੀੜ ਨੇ ਮੈਨੂੰ ਲਾਈਟਾਂ ਨੂੰ ਹਟਾਉਣ ਲਈ ਮਜਬੂਰ ਕੀਤਾ।’’
ਅਕਸ਼ੈ ਕੁਮਾਰ ਦੀ ਫਿਲਮ ‘ਸਪੈਸ਼ਲ 26’ ਅਤੇ ਮਰਦਾਨੀ ਵਰਗੀਆਂ ਫਿਲਮਾਂ ਵਿਚ ਕੰਮ ਕਰ ਚੁੱਕੇ ਇਸ ਕਲਾਕਾਰ ਨੇ ਟਵਿਟਰ ’ਤੇ ਇਸ ਮੁੱਦੇ ਨੂੰ ਚੁੱਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਮਦਦ ਮੰਗੀ ਹੈ। ਉਸ ਨੇ ਮਾਲਵਣੀ ਪੁਲਸ ਸਟੇਸ਼ਨ ਵਿਚ ਸ਼ਿਕਾਇਤ ਵੀ ਦਰਜ ਕਰਵਾਈ। ਪੁਲਸ ਸਟੇਸ਼ਨ ਦੇ ਸੀਨੀਅਰ ਇੰਸਪੈਕਟਰ ਜਗਦੇਵ ਕਲਪਦ ਨੇ ਕਿਹਾ ਕਿ ਇਹ ‘ਹਿੰਦੂ-ਮੁਸਲਿਮ’ ਦਾ ਮਾਮਲਾ ਨਹੀਂ ਹੈ ਅਤੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਇਹ ਕੋਈ ਸੰਪਰਦਾਇਕ ਮਾਮਲਾ ਹੈ। ਉਨ੍ਹਾਂ ਕਿਹਾ ਕਿ ਮਾਮਲੇ ਨੂੰ ਸਹੀ ਢੰਗ ਨਾਲ ਸੁਲਝਾ ਲਿਆ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News