ਐਸ਼ਵਰਿਆ 'ਤੇ ਵਿਵਾਦਿਤ ਮੀਮ ਕਰਨ ਤੋਂ ਬਾਅਦ ਚੈਰਿਟੀ ਇਵੈਂਟ ਤੋਂ ਬਾਹਰ ਹੋਏ ਵਿਵੇਕ ਓਬਰਾਏ

5/22/2019 9:41:16 AM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ 'ਤੇ ਵਿਵਾਦਿਤ ਮੀਮ ਸ਼ੇਅਰ ਕਰਕੇ ਐਕਟਰ ਵਿਵੇਕ ਓਬਰਾਏ ਕਾਫੀ ਚਰਚਾ 'ਚ ਹਨ। ਹਾਲਾਂਕਿ, ਉਨ੍ਹਾਂ ਨੇ ਮੰਗਲਵਾਰ ਨੂੰ ਆਪਣੇ ਟਵੀਟ 'ਤੇ ਮੁਆਫੀ ਮੰਗ ਲਈ ਪਰ ਉਨ੍ਹਾਂ ਦੀ ਮੁਸ਼ਕਲਾਂ ਰੁੱਕਣ ਦਾ ਨਾਮ ਨਹੀਂ ਲੈ ਰਹੀਆਂ। ਐਸ਼ਵਰਿਆ ਰਾਏ 'ਤੇ ਟਵੀਟ ਕਰਨ ਤੋਂ ਬਾਅਦ ਇਕ ਚੈਰਿਟੀ ਆਰਗੇਨਾਈਜੇਸ਼ਨ (ਸਮਾਇਲ ਫਾਊਂਡੇਸ਼ਨ) ਨੇ ਵਿਵੇਕ ਓਬਰਾਏ ਨੂੰ ਆਪਣੇ ਇਵੈਂਟ ਤੋਂ ਡਰਾਪ ਕਰ ਦਿੱਤਾ ਹੈ। ਸਮਾਇਲ ਫਾਊਂਡੇਸ਼ਨ ਨੇ ਇਕ ਬਿਆਨ 'ਚ ਲਿਖਿਆ,''ਵਿਵੇਕ ਓਬਰਾਏ ਦੀ ਸੋਸ਼ਲ ਮੀਡੀਆ ਪੋਸਟ ਦੇ ਆਧਾਰ 'ਤੇ ਸਮਾਇਲ ਫਾਊਂਡੇਸ਼ਨ ਸੇਲੈਬ੍ਰਿਟੀ ਤੋਂ ਖੁਦ ਨੂੰ ਵੱਖ ਕਰਦਾ ਹੈ। ਵਿਵੇਕ ਨੂੰ 4L6 Promenade 'ਚ ਓਡੀਸ਼ਾ ਫਾਨੀ ਚੱਕਰਵਾਤ ਲਈ ਫੰਡ ਰੇਜਿੰਗ ਇਵੈਂਟ ਦਾ ਹਿੱਸਾ ਬਨਣਾ ਸੀ। ਸਾਡਾ ਸੰਸਥਾਨ ਮਹਿਲਾ ਸ਼ਕਤੀਕਰਨ ਲਈ ਸਟੈਂਡ ਕਰਦਾ ਹੈ। ਵਿਵੇਕ ਓਬਰਾਏ ਦਾ ਬਿਆਨ ਸਾਡੀ ਵਿਚਾਰਧਾਰਾ ਨਾਲ ਮੇਲ ਨਹੀਂ ਖਾਂਦਾ ਹੈ।'' ਵਿਵੇਕ ਓਬਰਾਏ ਦੀ ਸੋਸ਼ਲ ਮੀਡੀਆ 'ਤੇ ਕਾਫੀ ਆਲੋਚਨਾ ਹੋ ਰਹੀ ਹੈ। ਬਾਲੀਵੁੱਡ ਅਦਾਕਾਰਾ ਸੋਨਮ ਕਪੂਰ, ਮਧੁਰ ਭੰਡਾਰਕਰ, ਅਨੁਪਮ ਖੇਰ ਸਮੇਤ ਕਈ ਸਿਤਾਰਿਆਂ ਨੇ ਖਰੀਆਂ-ਖੋਟੀਆਂ ਵੀ ਸੁਣਾਈਆਂ।

ਮੁਆਫੀ ਨੂੰ ਲੈ ਕੇ ਵਿਵੇਕ ਓਬਰਾਏ ਨੇ ਕਿਹਾ
ਇਸ ਨੂੰ ਲੈ ਕੇ ਪਹਿਲਾਂ ਤਾਂ ਵਿਵੇਕ ਨੇ ਪਹਿਲਾਂ ਤਾਂ ਸਾਫ ਕਿਹਾ ਸੀ ਕਿ ਉਹ ਟਵੀਟ ਡਿਲੀਟ ਨਹੀਂ ਕਰਨਗੇ ਨਾ ਹੀ ਮੁਆਫੀ ਮੰਗਣਗੇ ਪਰ 24 ਘੰਟਿਆਂ ਅੰਦਰ ਹੀ ਤਮਾਮ ਆਲੋਚਨਾਵਾਂ ਤੋਂ ਬਾਅਦ ਉਨ੍ਹਾਂ ਨੇ ਮੁਆਫੀ ਮੰਗੀ ਅਤੇ ਟਵੀਟ ਵੀ ਡਿਲੀਟ ਕਰ ਦਿੱਤਾ। ਵਿਵੇਕ ਨੇ ਇਕੱਠੇ 2 ਟਵੀਟ ਕੀਤੇ। ਪਹਿਲੇ ਟਵੀਟ 'ਚ ਉਨ੍ਹਾਂ ਨੇ ਲਿਖਿਆ,''ਕਦੇ-ਕਦੇ ਕਿਸੇ ਨੂੰ ਪਹਿਲੀ ਵਾਰ ਜੋ ਮਜ਼ੇਦਾਰ ਅਤੇ ਹਾਨੀਰਹਿਤ ਲੱਗਦਾ ਹੈ, ਉਹ ਦੂਜਿਆਂ ਨੂੰ ਸ਼ਾਇਦ ਨਹੀਂ ਲੱਗਦਾ। ਮੈਂ ਪਿਛਲੇ 10 ਸਾਲ, 2000 ਤੋਂ ਵਧ ਅਸਹਾਏ ਲੜਕੀਆਂ ਦੇ ਮਜ਼ਬੂਤੀਕਰਨ 'ਚ ਬਿਤਾਏ ਹਨ। ਮੈਂ ਕਦੇ ਕਿਸੇ ਔਰਤ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ।''ਉੱਥੇ ਹੀ ਦੂਜੇ ਟਵੀਟ 'ਚ ਵਿਵੇਕ ਨੇ ਲਿਖਿਆ,''ਜੇਕਰ ਮੀਮ 'ਤੇ ਮੇਰੇ ਰਿਪਲਾਈ ਨਾਲ ਇਕ ਵੀ ਔਰਤ ਦੁਖੀ ਹੋਈ ਹੈ ਤਾਂ ਇਸ 'ਚ ਸੁਧਾਰ ਦੀ ਲੋੜ ਹੈ। ਮੁਆਫੀ ਮੰਗਦਾ ਹਾਂ। ਟਵੀਟ ਡਿਲੀਟ ਕਰ ਦਿੱਤਾ ਹੈ।''

ਇਸ ਤਰ੍ਹਾਂ ਸੀ ਵਿਵਾਦਿਤ ਮੀਮ
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਵਿਵੇਕ ਓਬਰਾਏ ਨੇ ਤਿੰਨ ਤਸਵੀਰਾਂ ਵਾਲਾ ਇਕ ਮੀਮ ਟਵਿੱਟਰ ਹੈਂਡਲ ਤੋਂ ਸ਼ੇਅਰ ਕੀਤਾ ਸੀ। ਮੀਮ ਤਿੰਨ ਹਿੱਸਿਆ-ਓਪੀਨੀਅਨ ਪੋਲ, ਐਗਜਿਟ ਪੋਲ ਅਤੇ ਰਿਜਲਟ (ਨਤੀਜੇ) 'ਚ ਵੰਡਿਆ ਸੀ। ਓਪੀਨੀਅਨ ਪੋਲ 'ਚ ਐਸ਼ਵਰਿਆ ਸਲਮਾਨ ਨਾਲ ਨਜ਼ਰ ਆ ਰਹੀ ਸੀ, ਐਗਜਿਟ ਪੋਲ 'ਚ ਵਿਵੇਕ ਓਬਰਾਏ ਨਾਲ ਅਤੇ ਨਤੀਜਿਆਂ 'ਚ ਉਹ ਅਭਿਸ਼ੇਕ ਬੱਚਨ ਅਤੇ ਅਰਾਧਿਆ ਨਾਲ ਨਜ਼ਰ ਆ ਰਹੀ ਸੀ। ਐਸ਼ਵਰਿਆ ਅਤੇ ਉਸ ਦੀ ਬੇਟੀ ਨੂੰ ਮੀਮ 'ਚ ਇਸ ਤਰ੍ਹਾਂ ਨਾਲ ਪ੍ਰਦਰਸ਼ਿਤ ਕਰਨ ਨੂੰ ਲੈ ਕੇ ਓਬਰਾਏ ਨਾ ਸਿਰਫ ਸੋਸ਼ਲ ਮੀਡੀਆ 'ਤੇ ਟਰੋਲ ਹੋਏ, ਸਗੋਂ ਰਾਸ਼ਟਰੀ ਮਹਿਲਾ ਕਮਿਸ਼ਨ ਨੇ ਵੀ ਨੋਟਿਸ ਲੈਂਦੇ ਹੋਏ ਔਰਤ ਅਤੇ ਬੱਚੀ ਦਾ ਅਪਮਾਨ ਮੰਨਦੇ ਹੋਏ ਨੋਟਿਸ ਭੇਜ ਦਿੱਤਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News