B'Day: ਐਕਟਰ ਨਹੀਂ ਬਲਕਿ ਸਕਰਿਪਟ ਰਾਈਟਰ ਬਣਨਾ ਚਾਹੁੰਦੇ ਸਨ ਵਿਵੇਕ ਓਬਰਾਏ

9/3/2019 1:38:56 PM

ਮੁੰਬਈ(ਬਿਊਰੋ)- ਬਾਲੀਵੁੱਡ ਦੇ ਮਸ਼ਹੂਰ ਅਭਿਨੇਤਾ ਵਿਵੇਕ ਓਬਰਾਏ ਅੱਜ ਆਪਣਾ 43ਵਾਂ ਜਨਮਦਿਨ ਮਨਾ ਰਹੇ ਹਨ। 3 ਸਤੰਬਰ 1976 ਨੂੰ ਹੈਦਰਾਬਾਦ 'ਚ ਪੈਦਾ ਹੋਏ ਵਿਵੇਕ ਨੂੰ ਐਕਟਿੰਗ ਦੀ ਕਲਾ ਵਿਰਾਸਤ 'ਚ ਮਿਲੀ ਹੈ। ਉਨ੍ਹਾਂ ਦੇ ਪਿਤਾ ਸੁਰੇਸ਼ ਓਬਰਾਏ ਫਿਲਮ ਇੰਡਸਟਰੀ ਦੇ ਮਸ਼ਹੂਰ ਐਕਟਰ ਹਨ। ਵਿਵੇਕ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2002 'ਚ ਪ੍ਰਦਰਸ਼ਿਤ ਰਾਮ ਗੋਪਾਲ ਵਰਮਾ ਦੀ ਫਿਲਮ 'ਕੰਪਨੀ' ਨਾਲ ਕੀਤੀ।

PunjabKesari
ਸਾਲ 2002 'ਚ ਹੀ ਪ੍ਰਦਰਸ਼ਿਤ ਫਿਲਮ 'ਸਾਥੀਆ' ਵਿਵੇਕ ਦੇ ਕਰੀਅਰ ਦੀ ਇਕ ਹੋਰ ਸੁਪਰਹਿੱਟ ਫਿਲਮ ਸਾਬਿਤ ਹੋਈ। ਵਿਵੇਕ ਓਬਰਾਏ ਪਿਛਲੇ ਦਿਨੀਂ ਫਿਲਮ ਪੀ. ਐੱਮ. ਨਰਿੰਦਰ ਮੋਦੀ ਦੀ ਬਾਓਪਿਕ ਫਿਲਮ ’ਚ ਲੀਡ ਰੋਲ ’ਚ ਨਜ਼ਰ ਆਏ ਸਨ। ਵਿਵੇਕ ਐਕਟਰ ਨਹੀਂ ਸਕਰਿਪਟ ਰਾਈਟਰ ਬਨਣਾ ਚਾਹੁੰਦੇ ਸਨ।

PunjabKesari
ਇਸ ਦੇ ਲਈ ਵਿਵੇਕ ਨੇ ਕਈ ਫਿਲਮਾਂ ’ਚ ਹੱਥ ਵੀ ਅਜਮਾਇਆ ਪਰ 2002 ’ਚ ਆਈ ਫਿਲਮ ‘ਕੰਪਨੀ’ ਨੇ ਵਿਵੇਕ ਨੂੰ ਐਕਟਰ ਬਣਾ ਦਿੱਤਾ। 15 ਸਾਲ ਦੇ ਫਿਲਮੀ ਕਰੀਅਰ ’ਚ ਵਿਵੇਕ ਨੇ  ‘ਸਾਥੀਆ’,‘ਮਸਤੀ’,‘ਸ਼ੂਟਆਊਟ ਏਟ ਲੋਖੰਡਵਾਲਾ’ ਵਰਗੀਆਂ ਕਈ ਸ਼ਾਨਦਾਰ ਫਿਲਮਾਂ ’ਚ ਕੰਮ ਕੀਤਾ।
PunjabKesari
ਇੰਨਾ ਹੀ ਨਹੀਂ ਵਿਵੇਕ ਦੀ ਫਿਲਮ ‘ਰਕਤ ਚਰਿੱਤਰ’ ’ਚ ਉਨ੍ਹਾਂ ਵੱਲੋ ਨਿਭਾਏ ਗਏ ਰੋਲ ਨੂੰ ਲੋਕ ਅੱਜ ਵੀ ਬਹੁਤ ਪਸੰਦ ਕਰਦੇ ਹਨ। ਵਿਵੇਕ ਨੇ ਐਸ਼ਵਰਿਆ ਰਾਏ ਨਾਲ ਰਿਸ਼ਤਾ ਟੁੱਟਣ ਤੋਂ ਬਾਅਦ 4 ਜੁਲਾਈ, 2010 ’ਚ ਪ੍ਰਿਅੰਕਾ ਅਲਵਾ ਨਾਲ ਵਿਆਹ ਕਰਵਾ ਲਿਆ ਸੀ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News