ਵਿਵੇਕ ਓਬਰਾਏ ਦਾ ਸੁਸ਼ਾਂਤ ਸਿੰਘ ਰਾਜਪੂਤ ਦੀ ਖੁਦਕੁਸ਼ੀ ''ਤੇ ਵੱਡਾ ਦਾਅਵਾ

6/16/2020 4:21:21 PM

ਮੁੰਬਈ (ਬਿਊਰੋ) : ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਖ਼ੁਦਕੁਸ਼ੀ ਤੋਂ ਬਾਅਦ ਬਾਲੀਵੁੱਡ ਫ਼ਿਲਮ ਉਦਯੋਗ 'ਚ ਨਵੀਂ ਬਹਿਸ ਛਿੜ ਗਈ ਹੈ। ਇੱਕ ਦਿਨ ਪਹਿਲਾਂ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਦੇ ਜਰੀਏ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਲਈ ਬਾਲੀਵੁੱਡ ਫ਼ਿਲਮ ਉਦਯੋਗ ਨੂੰ ਜ਼ਿੰਮੇਵਾਰ ਦੱਸਿਆ ਸੀ। ਇਸ ਦੇ ਨਾਲ ਹੀ ਸੁਸ਼ਾਂਤ ਸਿੰਘ ਰਾਜਪੂਤ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਵਿਵੇਕ ਓਬਰਾਏ ਨੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਬਾਲੀਵੁੱਡ 'ਤੇ ਸਵਾਲ ਖੜ੍ਹੇ ਕੀਤੇ ਹਨ। ਵਿਵੇਕ ਓਬਰਾਏ ਨੇ ਲਿਖਿਆ, 'ਅੱਜ ਸੁਸ਼ਾਂਤ ਦੇ ਅੰਤਿਮ ਸੰਸਕਾਰ 'ਚ ਸ਼ਾਮਲ ਹੋਣਾ ਬਹੁਤ ਦੁਖੀ ਹੋਇਆ। ਮੈਂ ਸੱਚਮੁੱਚ ਪ੍ਰਾਰਥਨਾ ਕਰਦਾ ਹਾਂ ਕਿ ਕਾਸ਼ ਕਿ ਮੈਂ ਆਪਣਾ ਨਿੱਜੀ ਤਜਰਬਾ ਉਸ ਨਾਲ ਸਾਂਝਾ ਕਰ ਸਕਦਾ ਅਤੇ ਉਸ ਦਾ ਦਰਦ ਘਟਾਉਣ 'ਚ ਉਸ ਦੀ ਮਦਦ ਕਰ ਸਕਦਾ। ਮੇਰੇ ਕੋਲ ਇਸ ਦਰਦ ਦਾ ਆਪਣਾ ਸਫ਼ਰ ਹੈ, ਇਹ ਬਹੁਤ ਦੁਖਦਾਈ ਅਤੇ ਬਹੁਤ ਇਕੱਲੇ ਹੋ ਸਕਦਾ ਹੈ ਪਰ ਮੌਤ ਉਨ੍ਹਾਂ ਸਵਾਲਾਂ ਦਾ ਜਵਾਬ ਕਦੇ ਨਹੀਂ ਹੋ ਸਕਦੀ, ਖੁਦਕੁਸ਼ੀ ਕਦੇ ਹੱਲ ਨਹੀਂ ਹੋ ਸਕਦੀ।'
ਵਿਵੇਕ ਓਬਰਾਏ ਦੀ ਇੰਸਟਾਗ੍ਰਾਮ ਪੋਸਟ :-

 
 
 
 
 
 
 
 
 
 
 
 
 
 

#RIPSushantSinghRajput 🙏

A post shared by Vivek Oberoi (@vivekoberoi) on Jun 15, 2020 at 11:08am PDT

ਫ਼ਿਲਮ ਉਦਯੋਗ ਨੂੰ ਖ਼ੁਦ ਨੂੰ ਖੰਗਾਲਣ ਦੀ ਲੋੜ :-
ਵਿਵੇਕ ਨੇ ਬਾਲੀਵੁੱਡ ਇੰਡਸਟਰੀ ਨੂੰ ਵੀ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਅੱਗੇ ਲਿਖਿਆ, 'ਮੈਂ ਉਮੀਦ ਕਰਦਾ ਹਾਂ ਕਿ ਸਾਡਾ ਉਦਯੋਗ ਜੋ ਆਪਣੇ ਆਪ ਨੂੰ ਇੱਕ ਪਰਿਵਾਰ ਕਹਿੰਦਾ ਹੈ, ਅਲੋਚਨਾਤਮਕ ਰੂਪ 'ਚ ਆਪਣੇ-ਆਪ ਦਾ ਮੁਆਇਨਾ ਕਰੇਗਾ, ਸਾਨੂੰ ਬਿਹਤਰ ਬਣਨ ਲਈ ਬਦਲਣ ਦੀ ਲੋੜ ਹੈ, ਸਾਨੂੰ ਇੱਕ ਦੂਜੇ ਦੀਆਂ ਬੁਰਾਈਆਂ ਕਰਨ ਨਾਲੋਂ ਇੱਕ-ਦੂਜੇ ਦੀ ਮਦਦ ਕਰਨ ਦੀ ਵਧੇਰੇ ਜ਼ਰੂਰਤ ਹੈ। ਨਫ਼ਰਤ (ਇਗੋ) ਬਾਰੇ ਘੱਟ ਸੋਚਦੇ ਹੋਏ ਪ੍ਰਤਿਭਾਵਾਨ ਤੇ ਕਾਬਲ ਲੋਕਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News