31 ਅਕਤੂਬਰ ਨੂੰ ਸਿੰਗਾ ਦੀ ਅਵਾਜ਼ ''ਚ ਰਿਲੀਜ਼ ਹੋਵੇਗਾ ਦੇਸੀ ਕਰਿਊ ਦੀ ਐਲਬਮ ਦਾ ਦੂਜਾ ਗੀਤ

10/26/2019 10:45:03 AM

ਜਲੰਧਰ (ਬਿਊਰੋ) — ਦੇਸੀ ਕਰਿਊ ਦੀ ਜੋੜੀ ਗੋਲਡੀ ਅਤੇ ਸਤਵੀਰ ਯਾਨੀ ਸੱਤਾ, ਜਿੰਨ੍ਹਾਂ ਦੀ ਬੀਟ 'ਤੇ ਹਰ ਕੋਈ ਨੱਚਣ ਲਈ ਮਜਬੂਰ ਹੋ ਜਾਂਦਾ ਹੈ। ਦੇਸੀ ਕਰਿਊ ਦੀ ਡੈਬਿਊ ਮਿਊਜ਼ਿਕ ਐਲਬਮ, ਜਿਸ 'ਚ ਵੱਖ-ਵੱਖ ਕਲਾਕਾਰਾਂ ਦੇ ਗੀਤ ਰਿਲੀਜ਼ ਹੋ ਰਹੇ ਹਨ। ਐਲਬਮ ਦਾ ਪਹਿਲਾ ਗੀਤ ਕਰਨ ਔਜਲਾ ਅਤੇ ਜੱਸੀ ਗਿੱਲ ਦੀ ਅਵਾਜ਼ 'ਚ ਰਿਲੀਜ਼ ਹੋਇਆ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਹੁਣ 'ਵੌਲਿਊਮ 1' ਦਾ ਦੂਜਾ ਗੀਤ ਗਾਇਕ ਸਿੰਗਾ ਦੀ ਅਵਾਜ਼ 'ਚ ਰਿਲੀਜ਼ ਹੋਣ ਜਾ ਰਿਹਾ ਹੈ।

 

 
 
 
 
 
 
 
 
 
 
 
 
 
 

YAAR JATT DE 🔥🔥 RELEASING ON 31.OCT.2019 @desi_crew @singga_official @sukhsanghera @speedrecords @being.digitall

A post shared by Desi Crew (@desi_crew) on Oct 24, 2019 at 11:34pm PDT

ਦੱਸ ਦਈਏ ਕਿ ਗੀਤ ਦਾ ਨਾਂ 'ਯਾਰ ਜੱਟ ਦੇ' ਹੈ, ਜਿਸ ਨੂੰ ਲਿਖਿਆ ਅਤੇ ਗਾਇਆ ਸਿੰਗਾ ਨੇ ਹੈ। 'ਯਾਰ ਜੱਟ ਦੇ' ਗੀਤ ਨੂੰ ਮਿਊਜ਼ਿਕ ਦੇਸੀ ਕਰਿਊ ਨੇ ਦਿੱਤਾ ਹੈ। ਗੀਤ ਦਾ ਵੀਡੀਓ ਨਾਮੀ ਵੀਡੀਓ ਅਤੇ ਫਿਲਮ ਨਿਰਦੇਸ਼ਕ ਸੁੱਖ ਸੰਘੇੜਾ ਨੇ ਤਿਆਰ ਕੀਤਾ ਹੈ। ਇਹ ਗੀਤ 31 ਅਕਤੂਬਰ ਨੂੰ ਦਰਸ਼ਕਾਂ ਦੇ ਰੂ-ਬ-ਰੁ ਹੋਣ ਜਾ ਰਿਹਾ ਹੈ। ਗੀਤ ਦੇ ਪੋਸਟਰ 'ਚ ਗਾਇਕ ਸਿੰਗਾ ਦੀ ਜ਼ਬਰਦਸਤ ਲੁੱਕ ਦੇਖਣ ਨੂੰ ਮਿਲ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News