B'Day: 13 ਸਾਲ ਦੀ ਉਮਰ 'ਚ ਮਸ਼ਹੂਰ ਅਭਿਨੇਤਰੀ ਵੈਜੰਤੀਮਾਲਾ ਨੇ ਕੀਤੀ ਸੀ ਅਭਿਨੈ ਦੀ ਸ਼ੁਰੂਆਤ

8/13/2019 10:46:24 AM

ਮੁੰਬਈ (ਬਿਊਰੋ)— 13 ਸਾਲ ਦੀ ਉਮਰ 'ਚ ਤਾਮਿਲ ਇੰਡਸਟਰੀ 'ਚ ਕਦਮ ਰੱਖਣ ਵਾਲੀ ਦਿੱਗਜ ਅਭਿਨੇਤਰੀ ਵੈਜੰਤੀਮਾਲਾ 13 ਅਗਸਤ ਨੂੰ ਆਪਣਾ 83ਵਾਂ ਜਨਮਦਿਨ ਮਨਾ ਰਹੀ ਹੈ। ਵੈਜੰਤੀਮਾਲਾ ਨਾ ਸਿਰਫ ਜ਼ਬਰਦਸਤ ਅਦਾਕਾਰਾ ਹੈ, ਬਲਕਿ ਮਸ਼ਹੂਰ ਕਲਾਸੀਕਲ ਡਾਂਸਰ ਵੀ ਹੈ। ਉਨ੍ਹਾਂ ਕਈ ਸਾਲ ਫਿਲਮ ਇੰਡਸਟਰੀ 'ਤੇ ਰਾਜ ਕੀਤਾ। ਹਾਲਾਂਕਿ ਵਿਆਹ ਤੋਂ ਬਾਅਦ ਵੈਜੰਤੀਮਾਲਾ ਨੇ ਫਿਲਮਾਂ ਤੋਂ ਦੂਰੀ ਬਣਾ ਲਈ ਸੀ। ਅੱਜ ਉਨ੍ਹਾਂ ਦੇ ਜਨਮਦਿਨ ਮੌਕੇ ਕੁਝ ਖਾਸ ਗੱਲਾਂ ਸ਼ੇਅਰ ਕਰਨ ਜਾ ਰਹੇ ਹਾਂ।
PunjabKesari
ਮਸ਼ਹੂਰ ਅਭਿਨੇਤਰੀ ਵੈਜੰਤੀਮਾਲਾ ਦਾ ਜਨਮ ਚੇਨਈ ਦੇ ਤਾਮਿਲ ਬ੍ਰਾਹਮਣ ਪਰਿਵਾਰ 'ਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਂ ਐੱਮ ਡੀ. ਰਮਨ ਅਤੇ ਮਾਂ ਦਾ ਨਾਂ ਵਸੁੰਧਰਾ ਦੇਵੀ ਸੀ। ਵੈਜੰਤੀਮਾਲਾ 'ਚ ਅਭਿਨੈ ਦਾ ਗੁਣ ਆਪਣੀ ਮਾਂ ਤੋਂ ਆਇਆ ਸੀ। ਉਸ ਦੀ ਮਾਂ 1940 ਦੀ ਮਸ਼ਹੂਰ ਤਾਮਿਲ ਅਦਾਕਾਰਾ ਸੀ। ਵੈਜੰਤੀਮਾਲਾ ਟ੍ਰੇਂਡ ਕਲਾਸੀਕਲ ਡਾਂਸਰ ਹੈ। 7 ਸਾਲ ਦੀ ਉਮਰ 'ਚ ਹੀ ਵੈਜੰਤੀਮਾਲਾ ਨੇ 1940 'ਚ ਵੈਕਿਟਨ ਸਿਟੀ 'ਚ ਪਰਫਾਰਮ ਕੀਤਾ ਸੀ।
PunjabKesari
ਇਸ ਤੋਂ ਇਲਾਵਾ 13 ਸਾਲ ਦੀ ਉਮਰ 'ਚ ਉਨ੍ਹਾਂ ਤਾਮਿਲਨਾਡੂ 'ਚ ਸਟੇਜ 'ਤੇ ਪਰਫਾਰਮ ਕੀਤਾ। ਵੈਜੰਤੀਮਾਲਾ ਅਜਿਹੀ ਪਹਿਲੀ ਸੁਪਰਸਟਾਰ ਹੈ ਜੋ ਕਿ ਨੈਸ਼ਨਲ ਸਟਾਰ ਬਣ ਗਈ ਸੀ। ਵੈਜੰਤੀਮਾਲਾ ਨੇ ਨਾ ਸਿਰਫ ਸਾਊਥ ਫਿਲਮ ਇੰਡਸਟਰੀ, ਬਲਕਿ ਹਿੰਦੀ ਸਿਨੇਮਾ ਜਗਤ 'ਚ ਸੁਪਰਹਿੱਟ ਫਿਲਮਾਂ ਦਿੱਤੀਆਂ ਸਨ। ਇਨ੍ਹਾਂ ਫਿਲਮਾਂ ਦੇ ਨਾਂ 'ਮਧੁਮਤੀ', 'ਨਯਾ ਦੌਰ', 'ਲੀਡਰ', 'ਜਵੈਲ ਥੀਫ' ਅਤੇ 'ਸੰਗਮ' ਹਨ।
PunjabKesari
ਸਿਰਫ 13 ਸਾਲ ਦੀ ਉਮਰ 'ਚ ਵੈਜੰਤੀਮਾਲਾ ਨੇ ਤਾਮਿਲ ਇੰਡਸਟਰੀ 'ਚ ਕਦਮ ਰੱਖਿਆ ਸੀ। ਵੈਜੰਤੀਮਾਲਾ ਦੀ ਪਹਿਲੀ ਫਿਲਮ 'ਵੜਕਈ' ਸੀ। ਇਸ ਤੋਂ ਬਾਅਦ 1950 'ਚ ਉਨ੍ਹਾਂ ਦੀ ਫਿਲਮ 'ਜੀਵਿਤਮ' ਰਿਲੀਜ਼ ਹੋਈ। ਦੋਹਾਂ ਫਿਲਮਾਂ ਦੀ ਸਫਲਤਾ ਤੋਂ ਬਾਅਦ ਵੈਜੰਤੀ ਨੇ ਬਾਲੀਵੁੱਡ 'ਚ ਐਂਟਰੀ ਕੀਤੀ। ਬਾਲੀਵੁੱਡ 'ਚ ਉਨ੍ਹਾਂ 'ਬਹਾਰ', 'ਲੜਕੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।
PunjabKesari
ਫਿਰ ਬਲਾਕਬਸਟਰ ਫਿਲਮ  'ਨਾਗਿਨ' ਦੀ ਸਫਲਤਾ ਤੋਂ ਬਾਅਦ ਉਸ ਨੂੰ ਹਿੰਦੀ ਫਿਲਮਾਂ ਮਿਲਣੀਆਂ ਸ਼ੁਰੂ ਹੋ ਗਈਆਂ। ਸਾਲ 1968 'ਚ ਉਨ੍ਹਾਂ ਚਮਨਲਾਲ ਬਾਲੀ ਨਾਲ ਵਿਆਹ ਕਰਵਾ ਲਿਆ। ਇਸ ਤੋਂ ਬਾਅਦ ਉਨ੍ਹਾਂ ਫਿਲਮ ਇੰਡਸਟਰੀ ਤੋਂ ਦੂਰੀ ਬਣਾ ਲਈ। ਹਾਲਾਂਕਿ ਉਹ ਫਿਰ ਵੀ ਡਾਂਸ ਨਾਲ ਜੁੜੀ ਰਹੀ ਪਰ ਵਿਆਹ ਤੋਂ ਬਾਅਦ ਵੈਜੰਤੀਮਾਲਾ ਨੇ ਕਲਾਸੀਕਲ ਡਾਂਸ ਕਰਨਾ ਛੱਡ ਦਿੱਤਾ ਸੀ। ਬਾਲੀਵੁੱਡ 'ਚ ਆਪਣੇ ਅਭਿਨੈ ਤੋਂ ਇਲਾਵਾ ਆਪਣੇ ਡਾਂਸ ਲਈ ਵੀ ਜਾਣੀ ਜਾਂਦੀ ਹੈ।
PunjabKesari
ਵੈਜੰਤੀਮਾਲਾ ਨੇ ਸਾਲ 1957 'ਚ 'ਦੇਵਦਾਸ' 'ਚ ਚੰਦਰਮੁੱਖੀ ਦਾ ਕਿਰਦਾਰ ਨਿਭਾਇਆ ਸੀ, ਜਿਸ ਲਈ ਉਨ੍ਹਾਂ ਨੂੰ ਫਿਲਮਫੇਅਰ ਐਵਾਰਡ ਦਿੱਤਾ ਗਿਆ। ਫਿਲਮ 'ਗੰਗਾ ਜਮੁਨਾ', 'ਸੰਗਮ' ਅਤੇ 'ਮਧੂਮਤੀ' 'ਚ ਜ਼ਬਰਦਸਤ ਅਭਿਨੈ ਲਈ ਉਨ੍ਹਾਂ ਨੂੰ ਫਿਲਮਫੇਅਰ ਦੇ ਸਰਬੌਤਮ ਅਭਿਨੇਤਰੀ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ।
PunjabKesari

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News