ਜਦੋਂ ਲੇਜੈਂਡ ਲੇਡੀ ਵਹੀਦਾ ਰਹਿਮਾਨ ਨੇ ਮਾਰਿਆ ਸੀ ਅਮਿਤਾਭ ਬੱਚਨ ਦੇ ਕਰਾਰਾ ਥੱਪੜ
6/2/2020 11:25:19 AM

ਮੁੰਬਈ (ਬਿਊਰੋ) — ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣੇ ਪੰਜ ਦਹਾਕੇ ਲੰਬੇ ਕਰੀਅਰ 'ਚ ਕਈ ਅਭਿਨੇਤਰੀਆਂ ਨਾਲ ਕੰਮ ਕੀਤਾ ਹੈ। ਸਾਲਾਂ ਤੋਂ ਅਮਿਤਾਭ ਬੱਚਨ ਦੇ ਫਿਲਮ ਸੈੱਟ ਤੋਂ ਨਿੱਜੀ ਸਬੰਧਾਂ ਨੂੰ ਯਾਦ ਕਰਨ ਲਈ ਹਜ਼ਾਰਾਂ ਕਿੱਸੇ ਹਨ। ਅਜਿਹਾ ਹੀ ਇਕ ਕਿੱਸਾ ਲੇਜੈਂਡ ਲੇਡੀ ਵਹੀਦਾ ਰਹਿਮਾਨ ਨਾਲ ਜੁੜਿਆ ਹੋਇਆ ਹੈ। ਵਹੀਦਾ ਰਹਿਮਾਨ ਨੇ ਇਕ ਵਾਰ ਖੁਲਾਸਾ ਕੀਤਾ ਕਿ ਉਨ੍ਹਾਂ ਬਿਗ ਬੀ ਨੂੰ ਥੱਪੜ ਮਾਰਿਆ। ਇਹ ਕਹਾਣੀ ਸਾਲ 1971 ਦੀ ਫਿਲਮ 'ਰੇਸ਼ਮਾ' ਅਤੇ 'ਸ਼ੇਰਾ' ਦੀ ਸ਼ੂਟਿੰਗ ਦੌਰਾਨ ਹੈ। ਦਰਅਸਲ, ਫਿਲਮ ਦਾ ਇਕ ਸੀਨ ਸੀ, ਜਿਸ 'ਚ ਵਹੀਦਾ ਰਹਿਮਾਨ ਨੇ ਬਿੱਗ ਬੀ ਨੂੰ ਥੱਪੜ ਮਾਰਨਾ ਸੀ ਪਰ ਉਨ੍ਹਾਂ ਅਜਿਹਾ ਥੱਪੜ ਮਾਰਿਆ, ਜਿਸ ਨੂੰ ਅਮਿਤਾਭ ਬੱਚਨ ਨੇ ਬਹੁਤ ਹਕੀਕਤ ਮਹਿਸੂਸ ਕੀਤਾ। ਵਹੀਦਾ ਰਹਿਮਾਨ ਨੇ ਇਹ ਕਿੱਸਾ ਟੀ. ਵੀ. ਦੇ ਮਸ਼ਹੂਰ ਕਾਮੇਡੀ ਸ਼ੋਅ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦੱਸਿਆ।
ਦੱਸ ਦਈਏ ਕਿ ਇਸ ਫਿਲਮ ਦਾ ਨਿਰਦੇਸ਼ਨ ਸੰਜੇ ਦੱਤ ਦੇ ਪਿਤਾ ਯਾਨੀ ਸੁਨੀਲ ਦੱਤ ਨੇ ਕੀਤਾ ਸੀ। ਇਹ ਇਕ ਕਰਾਈਮ ਡਰਾਮਾ ਸੀ। ਅਮਿਤਾਭ ਬੱਚਨ ਅਤੇ ਵਹੀਦਾ ਰਹਿਮਾਨ ਤੋਂ ਇਲਾਵਾ ਫਿਲਮ 'ਚ ਮਰਹੂਮ ਵਿਨੋਦ ਖੰਨਾ ਅਤੇ ਅਮਰੀਸ਼ ਪੁਰੀ ਵੀ ਦਿਖਾਈ ਦਿੱਤੇ ਸਨ। ਇਸ ਫਿਲਮ 'ਚ ਸੰਜੇ ਦੱਤ ਬਾਲ ਕਲਾਕਾਰ ਦੇ ਰੂਪ 'ਚ ਨਜ਼ਰ ਆਏ ਸਨ। ਵਹੀਦਾ ਰਹਿਮਾਨ ਦੀ ਕਾਰਗੁਜ਼ਾਰੀ ਨੂੰ ਦਰਸ਼ਕਾਂ ਅਤੇ ਆਲੋਚਕਾਂ ਨੇ ਖੂਬ ਪਸੰਦ ਕੀਤਾ। ਇਥੋਂ ਤੱਕ ਕਿ ਵਹੀਦਾ ਰਹਿਮਾਨ ਨੂੰ ਇਸ ਫਿਲਮ 'ਚ ਸ਼ਾਨਦਾਰ ਪ੍ਰਦਰਸ਼ਨ ਲਈ ਰਾਸ਼ਟਰੀ ਪੁਰਸਕਾਰ ਵੀ ਮਿਲਿਆ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ