ਗੀਤ ''ਚ ''ਵਾਹਿਗੁਰੂ'' ਸ਼ਬਦ ਦੀ ਬੇਹੂਦਾ ਤਰੀਕੇ ਨਾਲ ਵਰਤੋਂ, ਭੜਕੇ ਸਿਰਸਾ ਨੇ ਕੀਤੀ ਇਹ ਮੰਗ

9/9/2019 1:15:12 PM

ਚੰਡੀਗੜ੍ਹ (ਬਿਊਰੋ) : ਸੋਸ਼ਲ ਮੀਡੀਆ ਇਕ ਅਜਿਹਾ ਦਾਇਰਾ ਬਣ ਗਿਆ ਹੈ, ਜਿਥੇ ਲੋਕ ਵੱਖ-ਵੱਖ ਵੀਡੀਓਜ਼ ਨੂੰ ਲੈ ਕੇ ਸਟਾਰ ਬਣਦੇ ਹਨ ਅਤੇ ਕੁਝ ਲੋਕ ਅਜਿਹੇ ਵੀ ਹਨ, ਜਿਹੜੇ ਵਿਵਾਦਾਂ 'ਚ ਘਿਰ ਜਾਂਦੇ ਹਨ। ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਸਿੱਖ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਦਰਅਸਲ ਇਸ ਵੀਡੀਓ 'ਚ ਇਕ ਰੈਪਰ ਦੇ ਨਾਲ ਇਕ ਸੈਮੀਨਿਊਡ ਲੜਕੀ ਡਾਂਸ ਕਰਦੀ ਨਜ਼ਰ ਆ ਰਹੀ ਹੈ ਅਤੇ ਉਹ ਰੈਪਰ 'ਵਾਹਿਗੁਰੂ-ਵਾਹਿਗੁਰੂ' ਦਾ ਰੈਪ ਬੋਲਦਾ ਨਜ਼ਰ ਆ ਰਿਹਾ ਹੈ। ਸੋਸ਼ਲ ਮੀਡੀਆ 'ਤੇ ਚੱਲ ਰਹੇ ਇਸ ਗੀਤ ਨੂੰ ਲੈ ਕੇ ਸਿੱਖ ਕੌਮ 'ਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਵੱਲੋਂ ਇਸ ਗੀਤ ਦੇ ਗਾਇਕ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ, ਜਿਸ ਨੇ 'ਵਾਹਿਗੁਰੂ' ਸ਼ਬਦ ਨੂੰ ਗੀਤ 'ਚ ਬੇਹੂਦਾ ਤਰੀਕੇ ਨਾਲ ਪੇਸ਼ ਕਰਨ ਦੀ ਗਲਤੀ ਕੀਤੀ ਹੈ।

Comments
ਜਾਣਕਾਰੀ ਅਨੁਸਾਰ ਜੁਆਨ ਜੌਨਸਨ ਨਾਂ ਦੇ ਇਕ ਯੋਗ ਗਾਈਡਡ ਵੱਲੋਂ ਇਸ ਗੀਤ ਨੂੰ ਜਾਰੀ ਕੀਤਾ ਗਿਆ ਹੈ, ਜਿਸ 'ਚ 'ਵਾਹਿਗੁਰੂ' ਸ਼ਬਦ ਦੀ ਵਰਤੋਂ ਇਕ ਰੈਪ ਦੇ ਤੌਰ 'ਤੇ ਕੀਤੀ ਗਈ ਹੈ। ਕਲਾਕਾਰ ਜੁਆਨ ਜੌਨਸਨ ਨਾਲ ਅਸ਼ਲੀਲ ਕੱਪੜਿਆਂ 'ਚ ਇਕ ਲੜਕੀ ਵੀ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਲੋਕਾਂ ਨੇ ਇਸ ਵੀਡੀਓ ਦਾ ਵਿਰੋਧ ਕਰਦੇ ਹੋਏ ਕਈ ਟਵੀਟ ਕੀਤੇ ਹਨ ਅਤੇ ਇਸ ਵੀਡੀਓ ਨੂੰ ਹਟਾਉਣ ਦੀ ਮੰਗ ਕੀਤੀ ਹੈ।

s
ਉਥੇ ਹੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਵੀ ਅਪਣਾ ਫੇਸਬੁੱਕ ਪੇਜ਼ 'ਤੇ ਇਸ ਵੀਡੀਓ ਨੂੰ ਕਲਾਕਾਰ ਦੀ ਬੇਹੂਦਾ ਹਰਕਤ ਕਰਾਰ ਦਿੰਦਿਆਂ ਇਸ ਵੀਡੀਓ ਨੂੰ ਹਟਾਉਣ ਲਈ ਆਖਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਆਖਿਆ ਕਿ ਇਸ ਵੀਡੀਓ ਬਣਾਉਣ ਵਾਲੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News