ICU 'ਚ ਹੈ 'ਸੱਤਯਮੇਵ ਜਯਤੇ' ਦਾ ਮਿਊਜ਼ਿਕ ਡਾਇਰੈਕਟਰ

9/4/2018 7:07:33 PM

ਮੁੰਬਈ (ਬਿਊਰੋ)— ਬਾਲੀਵੁੱਡ ਦੀ ਮਸ਼ਹੂਰ ਮਿਊਜ਼ਿਕ ਡਾਇਰੈਕਟਰ ਜੋੜੀ ਸਾਜਿਦ-ਵਾਜਿਦ ਦੇ ਫੈਨਜ਼ ਲਈ ਬੁਰੀ ਖਬਰ ਹੈ। ਦਰਸਅਲ, ਵਾਜਿਦ ਨੂੰ ਸੀਨੇ 'ਚ ਤੇਜ਼ ਦਰਦ ਦੀ ਸ਼ਿਕਾਇਤ ਤੋਂ ਬਾਅਦ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ। ਸੂਤਰਾਂ ਮੁਤਾਬਕ ਦੇਰ ਰਾਤ ਵਾਜਿਦ ਦੇ ਸੀਨੇ 'ਚ ਦਰਦ ਹੋਈ। ਮੈਡੀਕਲ ਜਾਂਚ ਤੋਂ ਬਾਅਦ ਉਨ੍ਹਾਂ ਦੇ ਹਾਰਟ 'ਚ ਬਲਾਕੇਜ ਦੀ ਸਮੱਸਿਆ ਦੱਸੀ ਗਈ ਜਿਸ ਤੋਂ ਬਾਅਦ ਜਲਦ ਹੀ ਵਾਜਿਦ ਦੀ Angioplasty ਕਰਵਾਈ ਗਈ। ਫਿਲਹਾਲ ਵਾਜਿਦ ਆਈ. ਸੀ. ਯੂ. 'ਚ ਹਨ। ਵਾਜਿਦ ਦੀ ਦੇਖਭਾਲ ਲਈ ਉਨ੍ਹਾਂ ਨਾਲ ਉਸ ਦਾ ਵੱਡਾ ਭਰਾ ਸਾਜਿਦ ਖਾਨ ਹਸਪਤਾਲ 'ਚ ਮੌਜੂਦ ਹੈ।

PunjabKesari
ਵਾਜਿਦ ਨੇ ਹਾਲ ਹੀ 'ਚ ਰਿਲੀਜ਼ ਹੋਈ ਫਿਲਮ 'ਸੱਤਯਮੇਵ ਜਯਤੇ' ਦੇ ਹਿੱਟ ਨੰਬਰ 'ਤਾਜਦਾਰੇ...' ਨੂੰ ਕੰਪੋਜ ਕੀਤਾ ਸੀ। ਇਸ ਜੋੜੀ ਦੀ ਅਗਲੀ ਫਿਲਮ 'ਫੈਮਿਲੀ ਆਫ ਠਾਕੁਰਗੰਜ' ਹੈ। ਸਾਜਿਦ-ਵਾਜਿਦ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਦੇ ਪਸੰਦੀਦਾ ਸੰਗੀਤਕਾਰ ਹਨ। ਇਸ ਜੋੜੀ ਨੇ ਸਲਮਾਨ ਦੀ 'ਵਾਂਟੇਡ', 'ਮੁਜਸੇ ਸ਼ਾਦੀ ਕਰੋਗੀ', 'ਏਕ ਥਾ ਟਾਈਗਰ' ਅਤੇ 'ਦਬੰਗ' ਵਰਗੀਆਂ ਫਿਲਮਾਂ ਲਈ ਸੰਗੀਤ ਕਰ ਚੁੱਕੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News