ਪਾਲੀਵੁੱਡ ਨੂੰ ਬੈਕ-ਟੂ-ਬੈਕ ਫਿਲਮਾਂ ਦੇਣ ਲਈ ਤਿਆਰ ਵਾਮਿਕਾ ਗੱਬੀ

4/19/2019 2:34:10 PM

ਜਲੰਧਰ (ਬਿਊਰੋ)— ਪਾਲੀਵੁੱਡ ਇੰਡਸਟਰੀ 'ਚ ਇਨ੍ਹੀਂ ਦਿਨੀਂ ਅਦਾਕਾਰਾ ਵਾਮਿਕਾ ਗੱਬੀ ਕਾਫੀ ਚਰਚਾ 'ਚ ਹੈ। ਅਸਲ 'ਚ ਵਾਮਿਕਾ ਦੀਆਂ ਬੈਕ-ਟੂ-ਬੈਕ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੈ ਕੇ ਉਸ ਦੇ ਫੈਨਜ਼ ਵੀ ਕਾਫੀ ਉਤਸ਼ਾਹਿਤ ਹਨ। ਦਰਅਸਲ ਅਗਲੇ ਦੋ ਹਫਤਿਆਂ 'ਚ ਵਾਮਿਕਾ ਦੀਆਂ ਦੋ ਵੱਡੀਆਂ ਪੰਜਾਬੀ ਫਿਲਮਾਂ ਰਿਲੀਜ਼ ਹੋਣ ਜਾ ਰਹੀਆਂ ਹਨ।PunjabKesariਇਨ੍ਹਾਂ 'ਚੋਂ ਇਕ ਫਿਲਮ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਦਾ ਨਾਂ ਹੈ 'ਨਾਢੂ ਖਾਂ'। ਇਸ ਫਿਲਮ 'ਚ ਵਾਮਿਕਾ ਦੇ ਨਾਲ ਹਰੀਸ਼ ਵਰਮਾ ਮੁੱਖ ਭੂਮਿਕਾ 'ਚ ਹਨ, ਜਿਸ ਨੂੰ ਇਮਰਾਨ ਸ਼ੇਖ ਨੇ ਡਾਇਰੈਕਟ ਕੀਤਾ ਹੈ।
ਵਾਮਿਕਾ ਦੀ ਦੂਜੀ ਫਿਲਮ ਮਈ ਦੇ ਪਹਿਲੇ ਸ਼ੁੱਕਰਵਾਰ ਯਾਨੀ ਕਿ 3 ਮਈ ਨੂੰ ਰਿਲੀਜ਼ ਹੋਵੇਗੀ।PunjabKesariਇਸ ਤੋਂ ਇਲਾਵਾ ਵਾਮਿਕਾ ਨੇ 'ਨਿੱਕਾ ਜ਼ੈਲਦਾਰ 3' ਤੇ 'ਦੂਰਬੀਨ' ਦੀ ਸ਼ੂਟਿੰਗ ਵੀ ਪੂਰੀ ਕਰ ਲਈ ਹੈ, ਜੋ ਇਸੇ ਸਾਲ ਰਿਲੀਜ਼ ਹੋਣਗੀਆਂ। ਉਥੇ ਇਸ ਸਾਲ ਵਾਮਿਕਾ ਦੀ ਇਕ ਮਲਿਆਲਮ ਫਿਲਮ ਵੀ ਰਿਲੀਜ਼ ਹੋਈ ਸੀ।PunjabKesariਇਸ ਫਿਲਮ ਦਾ ਨਾਂ ਸੀ 'ਨਾਈਨ', ਜਿਸ 'ਚ ਵਾਮਿਕਾ ਗੱਬੀ ਨੇ ਇਵਾ ਨਾਂ ਦੀ ਕੁੜੀ ਦਾ ਕਿਰਦਾਰ ਨਿਭਾਇਆ ਸੀ। ਵਾਮਿਕਾ ਦੀਆਂ ਇਨ੍ਹਾਂ 4 ਫਿਲਮਾਂ 'ਚੋਂ ਤੁਹਾਡੀ ਕਿਹੜੀ ਫੇਵਰੇਟ ਹੈ, ਸਾਨੂੰ ਕੁਮੈਂਟ ਕਰਕੇ ਜ਼ਰੂਰ ਦੱਸੋ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News