B'DAY SPL : ਖੂਬਸੂਰਤੀ 'ਚ ਹੀ ਨਹੀਂ ਸਗੋਂ ਐਕਟਿੰਗ ਨਾਲ ਵੀ ਦਰਸ਼ਕਾਂ ਦੇ ਦਿਲ ਟੁੰਬਦੀ ਹੈ ਵਾਮਿਕਾ ਗਾਬੀ

9/29/2019 11:19:14 AM

ਜਲੰਧਰ(ਬਿਊਰੋ)-  'ਤੂੰ ਮੇਰਾ 22 ਮੈਂ ਤੇਰਾ 22', 'ਇਸ਼ਕ ਬਰਾਂਡੀ', 'ਇਸ਼ਕ ਹਾਜ਼ਿਰ ਹੈ' ਵਰਗੀਆਂ ਫਿਲਮਾਂ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਖਾਸ ਪਛਾਣ ਬਣਾਉਣ ਵਾਲੀ ਵਾਮਿਕਾ ਗਾਬੀ ਅੱਜ ਆਪਣਾ 26ਵਾਂ ਜਨਮਦਿਨ ਮਨਾ ਰਹੀ ਹੈ। ਉਨ੍ਹਾਂ ਦਾ ਜਨਮ 29 ਸਤੰਬਰ 1993 ਨੂੰ ਚੰਡੀਗੜ੍ਹ 'ਚ ਹੋਇਆ। ਵਾਮਿਕਾ ਨੇ ਪੰਜਾਬੀ ਹੀ ਨਹੀਂ ਸਗੋਂ ਦੇਸ਼ ਦੀਆਂ ਕਈ ਹੋਰ ਖੇਤਰੀ ਭਾਸ਼ਾਵਾਂ 'ਚ ਕੰਮ ਕੀਤਾ ਹੈ। ਅਦਾਕਾਰੀ ਉਨ੍ਹਾਂ ਦੇ ਖੂਨ 'ਚ ਹੈ। ਇਸ ਲਈ ਉਨ੍ਹਾਂ ਦੇ ਫਿਲਮੀ ਕਰੀਅਰ ਦੀ ਸ਼ੁਰੂਆਤ ਬਚਪਨ 'ਚ ਹੀ ਹੋ ਗਈ ਸੀ।

PunjabKesari
ਮਸ਼ਹੂਰ ਸਾਹਿਤਕਾਰ ਗੋਵਰਧਨ ਗੱਬੀ ਦੀ ਧੀ ਵਾਮਿਕਾ ਗੱਬੀ ਨੇ ਹਿੰਦੀ ਫਿਲਮ 'ਜਬ ਵੂਈ ਮੈਟ' ਅਤੇ 'ਮੌਸਮ' 'ਚ ਬਾਲ ਅਦਾਕਾਰਾ ਵਜੋਂ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸੇ ਲਈ ਵਾਮਿਕਾ ਗੱਬੀ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਹਿੱਟ ਹੀਰੋਇਨਾਂ 'ਚ ਹੁੰਦੀ ਹੈ।

PunjabKesari
ਦੱਸ ਦਈਏ ਕਿ ਵਾਮਿਕਾ ਗੱਬੀ ਪੰਜਾਬੀ ਫਿਲਮਾਂ 'ਚ ਹੀ ਨਹੀਂ ਸਗੋਂ ਹਿੰਦੀ, ਤੇਲਗੂ, ਮਲਿਆਲਮ ਅਤੇ ਤਾਮਿਲ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੀ ਹੈ। ਬਤੌਰ ਹੀਰੋਇਨ ਵਾਮਿਕਾ ਗੱਬੀ ਦੀ ਪਹਿਲੀ ਹਿੰਦੀ ਫਿਲਮ 'ਸਿਕਸਟੀਨ' ਆਈ ਸੀ। ਇਸ ਫਿਲਮ ਦੇ ਬਾਲੀਵੁੱਡ 'ਚ ਕਾਫੀ ਚਰਚੇ ਹੋਏ ਸਨ। 

PunjabKesari
ਇਸ ਤੋਂ ਬਾਅਦ ਵਾਮਿਕਾ ਗੱਬੀ ਦੀ ਪਾਲੀਵੁੱਡ 'ਚ 'ਤੂੰ ਮੇਰਾ 22 ਮੈਂ ਤੇਰਾ 22' ਫਿਲਮ ਨਾਲ ਐਂਟਰੀ ਹੋਈ। ਇਸ ਤੋਂ ਬਾਅਦ ਵਾਮਿਕਾ ਗੱਬੀ ਨੇ 'ਇਸ਼ਕ ਗਰਾਰੀ' ਫਿਲਮ 'ਚ ਕੰਮ ਕੀਤਾ, ਜਿਸ 'ਚ ਉਸ ਦੀ ਅਦਾਕਾਰੀ ਨੂੰ ਕਾਫੀ ਪਸੰਦ ਕੀਤਾ ਗਿਆ। ਵਾਮਿਕਾ ਗੱਬੀ ਦੇ ਕੌਮਾਂਤਰੀ ਪੱਧਰ 'ਤੇ ਉਦੋਂ ਚਰਚੇ ਹੋਣ ਲੱਗੇ ਜਦੋਂ ਉਸ ਦੀ ਮਲਿਆਲਮ ਫਿਲਮ 'ਗੋਧਾ' ਆਈ।

PunjabKesari
 ਪੰਜਾਬੀ ਫਿਲਮ 'ਨਿੱਕਾ ਜ਼ੈਲਦਾਰ 2' ਨੇ ਵਾਮਿਕਾ ਗੱਬੀ ਨੂੰ ਪਾਲੀਵੁੱਡ ਦੀਆਂ ਨਾਮੀਂ ਅਭਿਨੇਤਰੀਆਂ ਦੀ ਕਤਾਰ 'ਚ ਖੜ੍ਹਾ ਕਰ ਦਿੱਤਾ। ਇਸ ਤੋਂ ਬਾਅਦ ਵਾਮਿਕਾ ਨੇ 'ਨਾਢੂ ਖਾਂ', 'ਦਿਲ ਦੀਆਂ ਗੱਲਾਂ', 'ਪ੍ਰਾਹੁਣਾ' ਤੇ 'ਇਸ਼ਕ ਬਰਾਂਡੀ' ਵਰਗੀਆਂ ਫਿਲਮਾਂ 'ਚ ਕੰਮ ਕੀਤਾ।

PunjabKesari
 ਵਾਮਿਕਾ ਗੱਬੀ ਦੀ ਅਦਾਕਾਰੀ ਹਰ ਇਕ ਨੂੰ ਕੀਲ ਲੈਂਦੀ ਹੈ ਇਸੇ ਲਈ ਉਨ੍ਹਾਂ ਦੀ ਇਕ ਤੋਂ ਬਾਅਦ ਇਕ ਫਿਲਮ ਆ ਰਹੀ ਹੈ। ਹਾਲ ਹੀ 'ਚ ਵਾਮਿਕਾ ਗਾਬੀ ਤੇ ਐਮੀ ਵਿਰਕ ਦੀ ਫਿਲਮ 'ਨਿੱਕਾ ਜ਼ੈਲਦਾਰ 3' ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਗਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News