200 ਕਰੋੜ ਦੇ ਕਲੱਬ ’ਚ ਸ਼ਾਮਲ ਹੋਈ ‘ਵਾਰ’, ਬਾਕਸ ਆਫਿਸ ’ਤੇ ਬਣਾਇਆ ਨਵਾਂ ਰਿਕਾਰਡ

10/10/2019 9:51:38 AM

ਮੁੰਬਈ(ਬਿਊਰੋ)- ਰਿਤਿਕ ਰੌਸ਼ਨ ਅਤੇ ਟਾਈਗਰ ਸ਼ਰਾਫ ਦੀ ਫਿਲਮ ‘ਵਾਰ’ ਕਾਫੀ ਵਧੀਆ ਕਮਾਈ ਕਰ ਰਹੀ ਹੈ। ਯਸ਼ ਰਾਜ ਫਿਲਮਜ਼ ਦੇ ਬੈਨਰ ਹੇਠ ਰਿਲੀਜ਼ ਹੋਈ ਇਸ ਫਿਲਮ ਨੇ ਸਿਨੇਮਾਘਰਾਂ ’ਚ ਧਮਾਲ ਮਚਾ ਦਿੱਤਾ ਹੈ। ਫਿਲਮ ਨੂੰ ਰਿਲੀਜ਼ ਹੋਏ 7 ਦਿਨ ਹੋ ਚੁੱਕੇ ਹਨ ਤੇ 7 ਦਿਨਾਂ ‘ਚ ਇਹ ਫਿਲਮ 200 ਕਰੋੜ ਕਲੱਬ ‘ਚ ਸ਼ਾਮਲ ਹੋ ਚੁੱਕੀ ਹੈ।


ਖਾਸ ਕਰਕੇ ਦੁਸਹਿਰੇ ਦਾ ਤਿਓਹਾਰ ਫਿਲਮ ਲਈ ਕਾਫੀ ਵਧੀਆ ਰਿਹਾ ਹੈ। ਤਰਨ ਆਦਰਸ਼ ਵੱਲੋਂ ਸਾਂਝੇ ਕੀਤੇ ਅੰਕੜਿਆਂ ਮੁਤਾਬਕ ਫਿਲਮ ਨੇ ਦੁਸਹਿਰੇ ਦੇ ਦਿਨ 27.75 ਕਰੋੜ ਦਾ ਕੁਲੈਕਸ਼ਨ ਕੀਤੀ ਹੈ।

ਇਸ ਤਰ੍ਹਾਂ ਫਿਲਮ 208 ਕਰੋੜ ਦਾ ਕੁਲੈਕਸ਼ਨ ਕਰ ਚੁੱਕੀ ਹੈ। ਦੱਸ ਦਈਏ ‘ਵਾਰ’ ਫਿਲਮ ਨੇ 53 ਕਰੋੜ ਰੁਪਏ ਆਪਣੇ ਓਪਨਿੰਗ ਦੇ ਦਿਨ ਕਮਾ ਲਏ ਸੀ। ਮਹਿਜ਼ ਤਿੰਨ ਦਿਨ ਦੇ ਅੰਦਰ ਹੀ ਇਸ ਫਿਲਮ ਨੇ 100 ਕਰੋੜ ਦੇ ਅੰਕੜੇ ਨੂੰ ਪਾਰ ਕਰ ਦਿੱਤਾ ਸੀ।

 
 
 
 
 
 
 
 
 
 
 
 
 
 

Mood hai भयंकर ! #JaiJaiShivShankar Song out Tom

A post shared by Hrithik Roshan (@hrithikroshan) on Sep 19, 2019 at 9:13pm PDT

200 ਕਰੋੜ ਕਲੱਬ ‘ਚ ਸ਼ਾਮਲ ਹੋਣ ਦੇ ਨਾਲ ਇਸ ਫਿਲਮ ਨੇ ਇਸ ਸਾਲ ਰਿਲੀਜ਼ ਹੋਈਆਂ ਸਲਮਾਨ ਖਾਨ ਅਤੇ ਅਕਸ਼ੈ ਕੁਮਾਰ ਦੀਆਂ ਫਿਲਮਾਂ ਨੂੰ ਪਿੱਛੇ ਛੱਡ ਦਿੱਤਾ ਹੈ। 200 ਕਰੋੜ ਕਲੱਬ ‘ਚ ਸ਼ਾਮਲ ਹੋਣ ਲਈ ਸ਼ਾਹਿਦ ਕਪੂਰ ਦੀ ਫਿਲਮ ‘ਕਬੀਰ ਸਿੰਘ’ ਨੂੰ 13 ਦਿਨ, ‘ਭਾਰਤ’ ਫਿਲਮ ਨੂੰ 14 ਦਿਨ, ‘ਉੜੀ ਦਿ ਸਰਜੀਕਲ ਸਟਰਾਈਕ’ ਨੂੰ 28 ਦਿਨ ਅਤੇ ‘ਮਿਸ਼ਨ ਮੰਗਲ’ ਨੂੰ 29 ਦਿਨ ਲੱਗੇ ਸਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News