ਕਰਨ ਔਜਲਾ ਨੇ ਫੈਨ ਵਲੋਂ ਦਿੱਤੇ ਇਸ ਤੋਹਫੇ ਨੂੰ ਸਿਰ ਮੱਥੇ ਲੈ ਕੇ ਕੀਤਾ ਕਬੂਲ, ਵੀਡੀਓ ਵਾਇਰਲ
4/29/2020 7:47:21 AM
ਜਲੰਧਰ (ਵੈੱਬ ਡੈਸਕ) - ਪੰਜਾਬੀ ਮਿਊਜ਼ਿਕ ਇੰਡਸਟਰੀ ਵਿਚ ਗੀਤਾਂ ਦੀ ਮਸ਼ੀਨ ਵਜੋਂ ਜਾਣੇ ਜਾਣ ਵਾਲੇ ਕਰਨ ਔਜਲਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ਵਿਚ ਕਰਨ ਔਜਲਾ ਸਟੇਜ ਸ਼ੋਅ ਕਰਦੇ ਨਜ਼ਰ ਆ ਰਹੇ ਹਨ, ਜਿਸ ਵੀ ਇਕ ਫ਼ੈਨ ਉਨ੍ਹਾਂ ਨੂੰ ਇਕ ਤਸਵੀਰ ਤੋਹਫੇ ਵਜੋਂ ਦੇ ਰਿਹਾ ਹੈ। ਫ਼ੈਨ ਦੇ ਇਸ ਤੋਹਫੇ ਨੂੰ ਕਰਨ ਔਜਲਾ ਨੇ ਖਿੜੇ ਮੱਥੇ ਕਬੂਲ ਕੀਤਾ ਹੈ। ਇਸ ਫੋਟੋ ਫਰੇਮ ਵਿਚ ਕਰਨ ਔਜਲਾ ਦੇ ਮਰਹੂਮ ਪਿਤਾ ਦੀ ਤਸਵੀਰ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਕਰਨ ਔਜਲਾ ਦੀ ਇਹ ਵੀਡੀਓ ਪੁਰਾਣੀ ਹੈ, ਜੋ ਕਿ ਹੁਣ ਵਾਇਰਲ ਹੋ ਰਹੀ ਹੈ।
ਦੱਸਣਯੋਗ ਹੈ ਕਿ ਹਾਲ ਹੀ ਵਿਚ ਕਰਨ ਔਜਲਾ ਦਾ ਗੀਤ 'ਸ਼ੇਖ' ਰਿਲੀਜ਼ ਹੋਇਆ, ਜਿਸ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਉਨ੍ਹਾਂ ਦਾ ਗੀਤ 'ਇਟਸ ਓਕੇ ਗੌਡ' ਰਿਲੀਜ਼ ਹੋਇਆ ਸੀ, ਜਿਸ ਵਿਚ ਉਨ੍ਹਾਂ ਨੇ ਜ਼ਿੰਦਗੀ ਵਿਚ ਖਾਧੇ ਧੋਖਿਆਂ ਦੀ ਦਾਸਤਾਨ ਨੂੰ ਬਿਆਨ ਕੀਤਾ ਸੀ। ਇਸ ਤੋਂ ਪਹਿਲਾਂ ਗਾਇਕ ਕਰਨ ਔਜਲਾ 'ਨੋ ਨੀਡ' 'ਹੇਅਰ', 'ਰਿਮ V/S ਝਾਂਜਰ', 'ਡੌਂਟ ਵਰੀ', 'ਇੰਕ', 'ਹਿੰਟ','ਕੋਈ ਚੱਕਰ ਨਹੀਂ', 'ਫੈਕਟਸ', 'ਹਿਸਾਬ', 'ਰੈੱਡ ਆਈਜ਼' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਦੇ ਲਿਖੇ ਗੀਤ ਕਈ ਨਾਮੀ ਗਾਇਕ ਜਿਵੇ ਜੱਸੀ ਗਿੱਲ, ਦੀਪ ਜੰਡੂ, ਦਿਲਪ੍ਰੀਤ ਢਿੱਲੋਂ ਅਤੇ ਮੌਂਟੀ ਵਾਰਿਸ ਵਰਗੇ ਗਾਇਕ ਸ਼ਾਮਿਲ ਹਨ। ਹਾਲ ਵਿਚ ਉਨ੍ਹਾਂ ਦਾ ਗੀਤ 'ਰੈੱਡ ਆਈਜ਼' ਰਿਲੀਜ਼ ਹੋਇਆ ਸੀ, ਜਿਸ ਦਰਸ਼ਕਾਂ ਵੱਲੋ ਕਾਫੀ ਪਸੰਦ ਕੀਤਾ ਗਿਆ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ