ਜਦੋਂ ਅੰਗਰੇਜ ਨੇ ਗਾਇਆ ਸ਼ੈਰੀ ਮਾਨ ਦਾ ਗੀਤ ''ਮੁੰਡਾ ਭਾਲ ਦੀ'', ਵੀਡੀਓ ਵੀਡੀਓ

9/12/2019 11:08:25 AM

ਜਲੰਧਰ (ਬਿਊਰੋ) - ਪੰਜਾਬੀ ਗੀਤਾਂ ਨੂੰ ਦੁਨੀਆਂ ਦੇ ਕੋਨੇ-ਕੋਨੇ 'ਚ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾਂਦਾ ਹੈ। ਪੰਜਾਬੀ ਗੀਤਾਂ ਨੂੰ ਆਮ ਲੋਕਾਂ ਦੇ ਨਾਲ-ਨਾਲ ਕਈ ਵੱਡੇ ਸਟਾਰ ਵੀ ਸੁਣਨਾ ਪਸੰਦ ਕਰਦੇ ਹਨ। ਵਿਆਹ-ਪਾਰਟੀ ਜਾਂ ਕੋਈ ਹੋਰ ਪ੍ਰੋਗਰਾਮ ਹੋਵੇ, ਜਿੰਨ੍ਹੀਂ ਦੇਰ ਪੰਜਾਬੀ ਗੀਤ ਪ੍ਰੋਗਰਾਮ 'ਚ ਨਾ ਵੱਜਣ ਉਦੋ ਤੱਕ ਕੋਈ ਸਵਾਦ ਜਿਹਾ ਨਹੀਂ ਆਉਂਦਾ। ਇਸ ਗੱਲ ਦਾ ਪਤਾ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਕ ਵੀਡੀਓ ਤੋਂ, ਜਿਸ 'ਚ ਇਕ ਅੰਗਰੇਜ ਪੰਜਾਬੀ ਫਿਲਮ ਇੰਡਸਟਰੀ ਦੇ ਉੱਘੇ ਅਦਾਕਾਰ ਸ਼ੈਰੀ ਮਾਨ ਦੇ ਗੀਤ 'ਸ਼ਾਦੀ ਡਾਟ ਕਾਮ ਉੱਤੇ ਮੁੰਡਾ ਭਾਲ ਦੀ' ਗੀਤ ਨੂੰ ਗਾ ਰਿਹਾ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਅੰਗਰੇਜ਼ ਵਿਅਕਤੀ ਦੇ ਆਲੇ –ਦੁਆਲੇ ਦੇ ਲੋਕ ਇਸ ਗੀਤ ਨੂੰ ਸੁਣ ਕੇ ਕਾਫੀ ਅਨੰਦ ਲੈ ਰਹੇ ਹਨ। 

 
 
 
 
 
 
 
 
 
 
 
 
 
 

🔥SHADI DOT COM🔥 Sirrraaaaaaaa , galbaat Gorey di👏😍

A post shared by R 4 V 1 R 4 J 📝 (@ravirajforu) on Sep 10, 2019 at 11:21pm PDT


ਦੱਸਣਯੋਗ ਹੈ ਕਿ ਪੰਜਾਬੀ ਗੀਤ 'ਮੁੰਡਾ ਭਾਲ ਦੀ' ਨੂੰ ਪੰਜਾਬੀ ਇੰਡਸਟਰੀ ਦੇ ਦਿੱਗਜ ਗਾਇਕ ਸ਼ੈਰੀ ਮਾਨ ਨੇ ਗਾਇਆ ਹੈ। ਉਨ੍ਹਾਂ ਦਾ ਇਹ ਗੀਤ ਸਾਲ 2017 'ਚ ਰਿਲੀਜ਼ ਹੋਇਆ ਸੀ, ਜਿਸ ਨੂੰ ਹਾਲੇ ਤੱਕ 57 ਮਿਲੀਅਨ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਤੋਂ ਇਲਾਵਾ ਸ਼ੈਰੀ ਮਾਨ ਕਈ ਹੋਰ ਵੀ ਪੰਜਾਬੀ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ, ਜਿਨ੍ਹਾਂ 'ਚ 'ਪੂਜਾ ਕਿਵੇਂ ਆ', 'ਹੈਸ਼ਟੈਗ', 'ਕੱਲਾ ਚੰਨ੍ਹ', 'ਵੱਡਾ ਬਾਈ' 'ਦਿਲ ਦਾ ਦਿਮਾਗ', 'ਸਾਡੇ ਆਲਾ', '3 ਪੈੱਗ', 'ਹੋਸਟਲ' ਵਰਗੇ ਗੀਤ ਸ਼ਾਮਲ ਹਨ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News