ਕੁਝ ਹੀ ਪਲਾਂ ''ਚ ਵਾਇਰਲ ਹੋਈ ਸਿੰਗਾ ਤੇ ਗੈਰੀ ਸੰਧੂ ਦੀ ਇਹ ਵੀਡੀਓ

10/3/2019 1:24:14 PM

ਜਲੰਧਰ (ਬਿਊਰੋ) — ਸੋਸ਼ਲ ਮੀਡੀਆ ਇਕ ਅਜਿਹਾ ਜ਼ਰੀਏ ਬਣ ਚੁੱਕਾ ਹੈ, ਜਿਸ ਰਾਹੀਂ ਬਾਲੀਵੁੱਡ ਸਿਤਾਰੇ ਹੀ ਨਹੀਂ ਸਗੋਂ ਪੰਜਾਬੀ ਸਿਤਾਰੇ ਵੀ ਆਪਣੇ ਫੈਨਜ਼ ਨਾਲ ਜੁੜੇ ਰਹਿੰਦੇ ਹਨ ਅਤੇ ਆਪਣੇ ਆਉਣ ਵਾਲੇ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਹਨ। ਹਾਲ ਹੀ 'ਚ ਪੰਜਾਬੀ ਗਾਇਕ ਗੈਰੀ ਸੰਧੂ ਤੇ ਸਿੰਗਾ ਦੀ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ, ਜਿਸ 'ਚ ਸਿੰਗਾ ਤੇ ਗੈਰੀ ਸੰਧੂ ਵਾਕ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੀ ਖਾਸ ਗੱਲ ਇਹ ਹੈ ਕਿ ਇਸ 'ਚ ਗੈਰੀ ਸੰਧੂ ਦਾ ਗੀਤ 'ਦੁਆਬੇ ਵਾਲਾ ਜੱਟ' ਵੱਜ ਰਿਹਾ ਹੈ। ਗੈਰੀ ਸੰਧੂ ਤੇ ਸਿੰਗਾ ਸੈਰ ਦੇ ਨਾਲ-ਨਾਲ ਇਸ ਗੀਤ ਦਾ ਅਨੰਦ ਲੈਂਦੇ ਹੋਏ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਸ਼ੇਅਰ ਵਾਇਰਲ ਹੋ ਰਹੀ ਹੈ। ਗੈਰੀ ਸੰਧੂ ਤੇ ਸਿੰਗਾ ਦੀ ਇਸ ਵੀਡੀਓ ਨੂੰ ਫੈਨਜ਼ ਵਲੋਂ ਵੀ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ ਵੀਡੀਓ 'ਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟਸ ਕਰ ਰਹੇ ਹਨ।

 
 
 
 
 
 
 
 
 
 
 
 
 
 

#singga #garrysandhu . . . . . #ammyvirk #pollywoodactor #jordansandhu #bollywood #pollywood #diljitdosanjh #singga #instantpollywoodvideos #instapollywood #teampollywood #instantpollywood #bollywoodstudios #instantbollywood #pollywoodnow #pollywoodmagazine #chachachatra #himanshikhurana #instantpollywoodvideos #mankirataulakh #roopigill #sidhumoosewala #karansandhawalia #ammyvirk #sonambajwa #simmichahal #devkharoud #aamberdhillon #simkhurme

A post shared by pollywood fever (@pollywoodfreak) on Oct 1, 2019 at 11:32pm PDT


ਦੱਸਣਯੋਗ ਹੈ ਕਿ ਗੈਰੀ ਸੰਧੂ ਬਹੁਤ ਜਲਦ ਆਪਣਾ ਨਵਾਂ ਗੀਤ 'ਤੇਰੇ ਜੈਸੀ' ਨਾਲ ਦਰਸ਼ਕਾਂ ਦੇ ਸਨਮੁਖ ਹੋਣ ਜਾ ਰਹੇ ਹਨ। ਉਥੇ ਹੀ ਗਾਇਕ ਸਿੰਗਾ ਵੀ ਬਹੁਤ ਜਲਦ ਵੱਡੇ ਪਰਦੇ 'ਤੇ ਨਜ਼ਰ ਆਉਣ ਵਾਲੇ ਹਨ। ਸਿੰਗਾ ਅਮਰਦੀਪ ਸਿੰਘ ਗਿੱਲ ਦੀ ਫਿਲਮ 'ਜੋਰਾ-ਦੂਜਾ ਅਧਿਆਇ' 'ਚ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News