ਪੰਜਾਬ ਤੋਂ ਪੂਰਬੀ-ਉੱਤਰ ਤਕ, ਅਨੁਸ਼ਕਾ ਸ਼ਰਮਾ ਦੀ ਵੈੱਬ ਸੀਰੀਜ਼ 'ਪਾਤਾਲ ਲੋਕ' 'ਤੇ ਛਿੜਿਆ ਵਿਵਾਦ

5/27/2020 12:05:24 PM

ਨਵੀਂ ਦਿੱਲੀ (ਬਿਊਰੋ) : ਐਮਾਜ਼ੋਨ ਪ੍ਰਾਈਮ ਵੀਡੀਓ ਦੀ ਵੈੱਬ ਸੀਰੀਜ਼ 'ਪਾਤਾਲ ਲੋਕ' ਰਿਲੀਜ਼ ਤੋਂ ਬਾਅਦ ਲਗਾਤਾਰ ਵਿਵਾਦਾਂ 'ਚ ਘਿਰਦੀ ਜਾ ਰਹੀ ਹੈ। ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਤਹਿਤ ਬਣੀ ਇਸ ਵੈੱਬ ਸੀਰੀਜ਼ 'ਤੇ ਪੰਜਾਬ ਤੋਂ ਲੈ ਕੇ ਪੂਰਬੀ-ਉੱਤਰ ਤਕ ਹੰਗਾਮਾ ਮਚਿਆ ਹੋਇਆ ਹੈ। ਕਿਤੇ ਕੋਈ ਬਿਨਾਂ ਸ਼ਰਤ ਮੁਆਫੀ ਮੰਗਣ ਦੀ ਅਪੀਲ ਕਰ ਰਿਹਾ ਹੈ। ਕੁੱਲ ਮਿਲਾ ਕੇ ਫਿਲਹਾਲ ਅਨੁਸ਼ਕਾ ਸ਼ਰਮਾ ਅਤੇ 'ਪਾਤਾਲ ਲੋਕ' ਦੇ ਮੇਕਰਜ਼ ਹਰ ਪਾਸਿਓਂ ਵਿਵਾਦਾਂ 'ਚ ਘਿਰੇ ਹੋਏ ਹਨ।

1. ਗੋਰਖਾ ਭਾਈਚਾਰੇ ਦਾ ਇਤਰਾਜ਼ :- ਇਸ ਵੈੱਬ ਸੀਰੀਜ਼ ਨਾਲ ਦੇਸ਼ 'ਚ ਰਹਿਣ ਵਾਲੇ ਗੋਰਖਾ ਭਾਈਚਾਰੇ ਦੇ ਲੋਕ ਕਾਫੀ ਨਾਰਾਜ਼ ਹਨ। ਦੋਸ਼ ਹਨ ਕਿ ਵੈੱਬ ਸੀਰੀਜ਼ ਦੇ ਦੂਜੇ ਐਪੀਸੋਡ 'ਚ ਇਕ ਦ੍ਰਿਸ਼ 'ਚ ਕੁਝ ਅਜਿਹੇ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਨਾਲ ਗੋਰਖਾ ਅਤੇ ਨੇਪਾਲੀ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਹੈ। ਗੋਰਖਾ ਐਸੋਸੀਏਸ਼ਨ ਨੇ ਇਸ ਦੀ ਸ਼ਿਕਾਇਤ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਕੀਤੀ ਹੈ। ਉੱਥੇ ਹੀ ਲਾਇਰਜ਼ ਗਿਲਡ ਦੇ ਮੈਂਬਰ ਵੀਰੇਨ ਸਿੰਘ ਗੁਰੁੰਗ ਨੇ ਇਸ ਮਾਮਲੇ 'ਚ ਅਨੁਸ਼ਕਾ ਸ਼ਰਮਾ ਨੂੰ ਲੀਗਲ ਨੋਟਿਸ ਵੀ ਭੇਜਿਆ ਹੈ। ਇਸ ਤੋਂ ਇਲਾਵਾ ਸਿੱਕਮ ਦੇ ਲੋਕ ਸਭਾ ਸੰਸਦ ਮੈਂਬਰ ਇੰਦਰ ਹੰਗ ਸੁੱਬਾ ਨੇ ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਨੂੰ ਚਿੱਠੀ ਲਿਖੀ ਹੈ ਅਤੇ ਇਸ ਮਾਮਲੇ 'ਚ ਕਾਰਵਾਈ ਦੀ ਮੰਗ ਕੀਤੀ ਹੈ। ਗੋਰਖਾ ਭਾਈਚਾਰੇ ਦੇ ਲੋਕ ਇਸ ਸਬੰਧੀ ਇਕ ਆਨਲਾਈਨ ਪਟੀਸ਼ਨ ਵੀ ਚਲਾ ਰਹੇ ਹਨ। ਉਨ੍ਹਾਂ ਦੀ ਮੰਗ ਹੈ ਕਿ ਮੇਕਰਜ਼ ਬਿਨਾਂ ਸ਼ਰਤ ਮੁਆਫੀ ਮੰਗਣ। ਇਸ ਤੋਂ ਇਲਾਵਾ ਇਸ ਦ੍ਰਿਸ਼ ਨੂੰ ਐਡਿਟ ਕਰਕੇ ਮੁੜ ਅਪਲੋਡ ਕੀਤਾ ਜਾਵੇ। ਸਬਲਾਈਟਸ ਨੂੰ ਵੀ ਧੁੰਦਲਾ ਕੀਤਾ ਜਾਵੇ।''

2. ਉੱਤਰ ਪ੍ਰਦੇਸ਼ ਦੇ ਵਿਧਾਇਕ ਦਾ ਦੋਸ਼ :- ਵੈੱਬ ਸੀਰੀਜ਼ ਨੂੰ ਲੈ ਕੇ ਉੱਤਰ ਪ੍ਰਦੇਸ਼ ਦੇ ਭਾਜਪਾ ਵਿਧਾਇਕ ਨੰਦਕਿਸ਼ੋਰ ਗੁਰਜਰ ਨੇ ਅਨੁਸ਼ਕਾ ਸ਼ਰਮਾ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਨੂੰ ਵੀ ਇਕ ਦ੍ਰਿਸ਼ 'ਤੇ ਇਤਰਾਜ਼ ਹੈ। ਇਸ 'ਚ ਅਖਬਾਰ ਦੀ ਐਡਿਟ ਕਟਿੰਗ 'ਚ ਭਾਜਪਾ ਆਗੂ ਦਾ ਚਿਹਰਾ ਇਸਤੇਮਾਲ ਕੀਤਾ ਗਿਆ ਹੈ। ਗੁਰਜਰ ਦਾ ਦੋਸ਼ ਹੈ ਕਿ ਕਟਿੰਗ 'ਚ ਵੈੱਬ ਸੀਰੀਜ਼ ਦੀ ਕਾਲਪਨਿਕ ਕਹਾਣੀ 'ਚ ਰੈਫਰੈਂਸ ਦੇ ਤੌਰ 'ਤੇ ਇਸਤੇਮਾਲ ਕਰਦੇ ਸਮੇਂ ਮੁੱਖ ਮੰਤਰੀ ਨੂੰ ਰਿਪਲੇਸ ਕਰਕੇ ਬਾਹੂਬਲੀ ਆਗੂ ਬਾਲਕ੍ਰਿਸ਼ਨ ਵਾਜਪਾਈ (ਅਨੂਪ ਜਲੋਟਾ) ਦਿਖਾਇਆ ਗਿਆ ਹੈ। ਇਸ ਤੋਂ ਇਲਾਵਾ ਬਾਕੀ ਲੋਕਾਂ ਨੂੰ ਜਿਉਂ ਦਾ ਤਿਉਂ ਰੱਖ ਦਿੱਤਾ ਗਿਆ ਹੈ, ਜਿਸ 'ਚ ਨੰਦਕਿਸ਼ੋਰ ਗੁਰਜਰ ਵੀ ਸ਼ਾਮਲ ਹਨ। ਨੰਦਕਿਸ਼ੋਰ ਗੁਰਜਰ ਨੇ ਨਾ ਸਿਰਫ ਸ਼ਿਕਾਇਤ ਦਰਜ ਕਰਵਾਈ ਹੈ ਸਗੋ ਰਾਸੁਕਾ ਲਾਉਣ ਦੀ ਵੀ ਮੰਗ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਵਿਰਾਟ ਕੋਹਲੀ ਨੂੰ ਸਲਾਹ ਵੀ ਦਿੱਤੀ ਹੈ ਕਿ ਉਹ ਪਤਨੀ ਤੇ 'ਪਾਤਾਲ ਲੋਕ' ਦੀ ਪ੍ਰੋਡਿਊਸਰ ਅਨੁਸ਼ਕਾ ਸ਼ਰਮਾ ਨੂੰ ਤਲਾਕ ਦੇ ਦੇਣ। ਇਸ ਮਾਮਲੇ 'ਚ ਫਿਲਮਮੇਕਰ ਵਿਵੇਕ ਅਗਨੀਹੋਤਰੀ ਨੇ ਵੀ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

3. ਸਿੱਖ ਭਾਈਚਾਰੇ ਦਾ ਵਿਰੋਧ :- 'ਪਾਤਾਲ ਲੋਕ' ਤੋਂ ਸਿੱਖ ਭਾਈਚਾਰੇ ਨੂੰ ਵੀ ਇਤਰਾਜ਼ ਹੈ। ਪੀ. ਜੀ. ਜੀ. ਸੀ-46 ਦੇ ਅਸਿਸਟੈਂਟ ਪ੍ਰੋਫੈਸਰ ਅਤੇ ਪੰਜਾਬੀ ਭਾਸ਼ਾ ਲਈ ਕੰਮ ਕਰ ਰਹੇ ਡਾ. ਪੰਡਤਰਾਓ

ਧਰੇਨਵਰ ਨੇ ਇਸ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਦਾ ਦੋਸ਼ ਹੈ ਕਿ ਵੈੱਬ ਸੀਰੀਜ਼ 'ਚ ਸਿੱਖ ਭਾਈਚਾਰੇ ਦਾ ਗਲਤ ਅਕਸ ਪੇਸ਼ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਨ੍ਹਾਂ ਦਾ ਦੋਸ਼ ਹੈ ਕਿ 'ਪਾਤਾਲ ਲੋਕ' 'ਚ ਜਾਤੀਵਾਦ ਨੂੰ ਭੜਕਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News