ਕੀ ਟੁੱਟ ਗਿਆ ਹੈ ਪ੍ਰਿਯੰਕਾ ਚੋਪੜਾ ਦੇ ਭਰਾ ਸਿਧਾਰਥ ਦਾ ਵਿਆਹ?

5/3/2019 4:16:18 PM

ਮੁੰਬਈ (ਬਿਊਰੋ) — ਕੁਝ ਦਿਨ ਪਹਿਲਾ ਪ੍ਰਿਯੰਕਾ ਚੋਪੜਾ ਭਰਾ ਸਿਧਾਰਥ ਦੇ ਵਿਆਹ ਲਈ ਭਾਰਤ ਆਈ ਸੀ ਪਰ ਉਸ ਦੀ ਹੋਣ ਵਾਲੀ ਭਾਬੀ ਇਸ਼ਿਤਾ ਕੁਮਾਰ ਦੀ ਅਚਾਨਕ ਸਿਹਤ ਖਰਾਬ ਹੋ ਗਈ ਅਤੇ ਵਿਆਹ ਨੂੰ ਟਾਲ ਦਿੱਤਾ ਗਿਆ। ਹੁਣ ਖਬਰਾਂ ਹਨ ਕਿ ਇਸ਼ਿਤਾ ਤੇ ਸਿਧਾਰਥ ਨੇ ਆਪਣਾ ਵਿਆਹ ਤੋੜ ਦਿੱਤਾ ਹੈ। ਖਬਰਾਂ ਮੁਤਾਬਕ, ਇਸ਼ਿਤਾ ਤੇ ਸਿਧਾਰਥ ਇਕੱਠ ਨਹੀਂ ਹਨ।

 

 
 
 
 
 
 
 
 
 
 
 
 
 
 

Cheers to new beginnings🥂 With a goodbye kiss to beautiful endings 🌺

A post shared by Ishita Kumar (@ishittaakumar) on May 1, 2019 at 8:43pm PDT

ਇਸ਼ਿਤਾ ਨੇ ਇੰਸਟਾਗ੍ਰਾਮ ਤੋਂ ਡਿਲੀਟ ਕੀਤੀ ਸਿਧਾਰਥ ਨਾਲ ਤਸਵੀਰ

ਖਬਰਾਂ ਮੁਤਾਬਕ, ਇਸ਼ਿਤਾ ਨੇ ਆਪਣੀ ਤੇ ਸਿਧਾਰਥ ਦੀਆਂ ਤਸਵੀਰਾਂ ਇੰਸਟਾਗ੍ਰਾਮ ਤੋਂ ਡਿਲੀਟ ਕਰ ਦਿੱਤੀ ਹੈ ਅਤੇ ਨਾਲ ਹੀ ਹੁਣ ਪ੍ਰਿਯੰਕਾ ਚੋਪੜਾ ਤੇ ਸਿਧਾਰਥ ਨੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਅਨਫਾਲੋ ਕਰ ਦਿੱਤਾ ਹੈ। ਹਾਲ ਹੀ 'ਚ ਇਸ਼ਿਤਾ ਨੇ ਆਪਣੇ ਇੰਸਟਾਗ੍ਰਾਮ 'ਥੇ ਰੈਸਟੋਰੈਂਟ ਦੀ ਇਕ ਤਸਵੀਰ ਅਪਲੋਡ ਕੀਤੀ ਸੀ। ਤਸਵੀਰ ਦੇ ਨਾਲ ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਚੀਅਰਸ ਟੂ ਨਿਊ ਬਿਗਨਿੰਦ, ਏਕ ਕਿਸ ਦੇ ਨਾਲ ਪੁਰਾਣੀਆਂ ਯਾਦਾਂ ਨੂੰ ਗੁੱਡਬੁਆਏ।'' ਇਹ ਤਸਵੀਰ ਇਸ਼ਿਤਾ ਨੇ ਹਸਪਤਾਲ ਤੋਂ ਡਿਸਚਾਰਜ ਹੋਣ ਤੋਂ ਬਾਅਦ ਅਪਲੋਡ ਕੀਤੀ ਸੀ।

 

 
 
 
 
 
 
 
 
 
 
 
 
 
 

Recovering from surgery 💉🤯 Very painful but glad it's over 🙏

A post shared by Ishita Kumar (@ishittaakumar) on Apr 25, 2019 at 10:25pm PDT

ਰਿਸ਼ਤਾ ਖਤਮ ਹੋਣ 'ਤੇ ਇਸ਼ਿਤਾ ਦੇ ਪਰਿਵਾਰ ਨੇ ਇੰਝ ਦਿੱਤੀ ਪ੍ਰਤੀਕਿਰਿਆ

ਇਸ ਤਸਵੀਰ 'ਤੇ ਇਸ਼ਿਤਾ ਦੀ ਮਾਂ ਨਿਧੀ ਕੁਮਾਰ ਨੇ ਕੁਮੈਂਟ ਕਰਦੇ ਹੋਏ ਲਿਖਿਆ, ''ਪੁਰਾਣੀਆਂ ਕਿਤਾਬਾਂ ਨੂੰ ਬੰਦ ਕਰੋ ਅਤੇ ਨਵੀਂ ਲਿਖੋ।'' ਉਥੇ ਹੀ ਉਸ ਦੇ ਪਿਤਾ ਨੇ ਕੁਮੈਂਟ ਕੀਤਾ, ''ਅਸੀਂ ਤੇਰੇ ਨਾਲ ਹਾਂ। ਤੂੰ ਉਹ ਸਿਤਾਰਾ ਬਣੋ, ਜਿਸ ਲਈ ਤੂੰ ਪੈਦਾ ਹੋਈ ਹੈ।'' ਪਰ ਹੁਣ ਇਸ਼ਿਤਾ ਇੰਸਟਾਗ੍ਰਾਮ ਤੋਂ ਗੁੰਮ ਹੈ। ਇਸ ਤੋਂ ਪਹਿਲਾ ਇਸ਼ਿਤਾ ਨੇ ਬ੍ਰਾਈਡਲ ਸ਼ਾਵਰ ਦੀਆਂ ਕੁਝ ਤਸਵੀਰਾਂ ਸੋਸ਼ਲ ਸਾਈਟ 'ਤੇ ਸ਼ੇਅਰ ਕੀਤੀਆਂ ਸਨ। ਦੋਵਾਂ ਦੀ ਮੰਗਣੀ ਫਰਵਰੀ 'ਚ ਹੋਈ ਸੀ। ਵਿਆਹ ਦੇ ਕੁਝ ਹੀ ਦਿਨ ਪਹਿਲੇ ਇਸ਼ਿਤਾ ਬੀਮਾਰ ਪੈ ਗਈ ਅਤੇ ਉਸ ਦੀ ਸਰਜਰੀ ਵੀ ਹੋਈ ਹੈ। ਸਾਰਿਆਂ ਨੂੰ ਲੱਗ ਰਿਹਾ ਸੀ ਕਿ ਜਲਦ ਹੀ ਵਿਆਹ ਦੀ ਨਵੀਂ ਡੇਟ ਕੱਢੀ ਜਾਵੇਗੀ ਪਰ ਹੁਣ ਲੱਗ ਰਿਹਾ ਹੈ ਕਿ ਇਸ਼ਿਤਾ ਤੇ ਸਿਧਾਰਥ ਨੇ ਆਪਣੇ ਰਸਤੇ ਵੱਖ ਕਰ ਲਏ ਹਨ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News