ਜਦੋਂ ਵਿਆਹ ''ਚ ਸ਼ਾਮਲ ਹੋਣ ਲਈ ਗਾਇਕ ਪਹੁੰਚਿਆ ਤੌਲੀਏ ''ਚ

6/17/2017 12:48:48 PM

ਜਲੰਧਰ— ਟੀ. ਵੀ. ਰਿਐਲਿਟੀ ਸਿਗਿੰਗ ਸ਼ੋਅ ਦੀ ਜੱਜ ਤੇ ਗਾਇਕਾ ਨੇਹਾ ਕੱਕੜ ਨੇ ਹਾਲ ਹੀ 'ਚ ਇੱਕ ਵੱਡਾ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਉਸ ਗਾਇਕ ਬਾਰੇ ਖੁਲਾਸਾ ਕੀਤਾ, ਜੋ ਕਿ ਆਪਣੇ ਫੈਸ਼ਨ ਸੈਂਸ ਲਈ ਜਾਣੇ ਜਾਂਦੇ ਹਨ ਪਰ ਤੁਸੀਂ ਜਾਣ ਕੇ ਹੈਰਾਨ ਰਹਿ ਜਾਓਗੇ ਕਿ ਇਹ ਗਾਇਕ ਵਿਆਹ 'ਚ ਸ਼ਾਮਲ ਹੋਇਆ ਉਹ ਵੀ ਸਿਰਫ ਤੌਲੀਏ 'ਚ। ਤੁਸੀਂ ਅਨੁਮਾਨ ਲਗਾ ਸਕਦੇ ਹੋ ਕਿ ਇਹ ਗਾਇਕ ਕੌਣ ਹੈ? ਤੁਸੀਂ ਜਾਣ ਕੇ ਹੈਰਾਨ ਹੋ ਜਾਓਗੇ ਕਿ ਉਹ ਕੋਈ ਹੋਰ ਨਹੀਂ 'ਲਿਟਲ ਚੈਂਪ ਸਿਗਿੰਗ ਸ਼ੋਅ' ਦੇ ਮੇਜ਼ਬਾਨ ਆਦਿਤਿਆ ਨਰਾਇਣ ਹਨ, ਜਿਨ੍ਹਾਂ ਨੇ ਇਸ ਗੱਲ ਨੂੰ ਕਬੂਲ ਵੀ ਕਰ ਲਿਆ ਹੈ।

PunjabKesari
ਦੱਸਣਯੋਗ ਹੈ ਕਿ ਆਦਿਤਿਆ ਨੇ ਦੱਸਿਆ ਕਿ, ''ਇਕ ਬਾਰ ਉਹ ਜਦੋਂ ਨੇਹਾ ਕੱਕੜ ਦੇ ਬਾਥਰੂਮ ਤੋਂ ਬਾਹਰ ਆਏ ਤਾਂ ਤੌਲੀਏ 'ਚ ਸੀ ਅਤੇ ਕੱਪੜੇ ਪਾਉਣ ਤੋਂ ਪਹਿਲਾ ਉਨ੍ਹਾਂ ਸੋਚਿਆਂ ਕਿ ਜੂਠੇ ਬਰਤਨ ਕਮਰੇ ਤੋਂ ਬਾਹਰ ਰੱਖ ਦੇਵਾ ਪਰ ਜਿਵੇਂ ਹੀ ਉਨ੍ਹਾਂ ਨੇ ਬਰਤਨ ਬਾਹਰ ਰੱਖੇ ਨਾਲ ਹੀ ਕਮਰੇ ਦਾ ਦਰਵਾਜ਼ਾ ਵੀ ਬੰਦ ਹੋ ਗਿਆ। ਇਕ ਹੀ ਰਸਤਾ ਸੀ ਰਿਸੈਪਸ਼ਨ ਤੋਂ ਜਾ ਕੇ ਕਮਰੇ ਦੀ ਚਾਬੀ ਲੈਣਾ। ਫਿਰ ਉਹ ਤੌਲੀਏ 'ਚ ਹੀ ਰਿਸੈਪਸ਼ਨ 'ਚ ਪਹੁੰਚ ਗਏ। ਮੰਦਭਾਗਾ ਸਮਾਂ ਸੀ ਆਦਿਤਿਆ ਲਈ ਕਿਉਂ ਕਿ ਉਸ ਹੋਟਲ 'ਚ ਉਸ ਸਮੇਂ ਵਿਆਹ ਹੋ ਰਿਹਾ ਸੀ। ਵਿਆਹ 'ਚ ਸ਼ਾਮਲ ਹੋਣ ਆਏ ਲੋਕਾਂ ਨੇ ਉਨ੍ਹਾਂ ਨੂੰ ਪਛਾਣ ਲਿਆ ਅਤੇ ਤੌਲੀਏ 'ਚ ਹੀ ਉਨ੍ਹਾਂ ਨੂੰ ਵਿਆਹ ਦੀ ਥਾਂ ਲੈ ਗਏ ਸੀ। ਇਸ ਤੋਂ ਪਹਿਲਾਂ ਉਹ ਕੁਝ ਸਮਝ ਪਾਉਂਦੇ ਕਿ ਉਹ ਦੁਲਹਾ-ਦੁਲਹਨ ਨਾਲ ਤਸਵੀਰ ਖਿਚਵਾ ਰਹੇ ਸੀ ਉਹ ਵੀ ਤੌਲੀਏ 'ਚ।

PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News