ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ’ਚ ਮੁੜ ਹੋਈ ਦੋਸਤੀ, ਮੰਚ ਤੋਂ ਵੀਡੀਓ ਵਾਇਰਲ

3/14/2020 4:40:05 PM

ਮੁੰਬਈ (ਬਿਊਰੋ) — ਮਸ਼ਹੂਰ ਕਾਮੇਡੀਅਨ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਦੀ ਲੜਾਈ ਜਗਜਾਹਿਰ ਹੈ ਤੇ ਇਹੀ ਵਜ੍ਹਾ ਹੈ ਕਿ ਦੋਵੇਂ ਕਾਫੀ ਸਮੇਂ ਤੋਂ ਇਕੱਠੇ ਸ¬ਕ੍ਰੀਨ ’ਤੇ ਨਜ਼ਰ ਨਹੀਂ ਆਏ। ਕਾਮੇਡੀ ‘ਨਾਈਟਸ ਵਿਦ ਕਪਿਲ’ ’ਚ ਦੋਵਾਂ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਜਾਂਦਾ ਸੀ। ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਪਰਦੇ ’ਤੇ ਇਕੱਠੇ ਨਜ਼ਰ ਆਉਣਗੇ ਇਹ ਤਾਂ ਪਤਾ ਨਹੀਂ ਪਰ ਹਾਲ ਹੀ ’ਚ ਦੋਵਾਂ ਨੇ ਮਿਲ ਕੇ ਇਕ ਵਿਆਹ ਸਮਾਰੋਹ ’ਚ ਖੂਬ ਸਮਾਂ ਬੰਨਿ੍ਹਆ। ਇਸ ਦੌਰਾਨ ਦਾ ਇਕ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਿਹਾ ਹੈ। ਹਾਲ ਹੀ ’ਚ ਇਕ ਵਿਆਹ ਸਮਾਰੋਹ ’ਚ ਕਈ ਸਿਤਾਰੇ ਸ਼ਾਮਲ ਹੋਏ ਸਨ। ਇਸ ਦੌਰਾਨ ਮੀਕਾ ਸਿੰਘ, ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਵੀ ਪਹੁੰਚੇ ਸਨ। ਵਾਇਰਲ ਵੀਡੀਓ ’ਚ ਮੀਕਾ ਸਿੰਘ ਨਾਲ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਇੰਜੁਆਏ ਕਰਦੇ ਨਜ਼ਰ ਆ ਰਹੇ ਹਨ। ਵੀਡੀਓ ’ਚ ਜਿਥੇ ਕਪਿਲ ਗੀਤ ਗਾ ਰਹੇ ਹਨ, ਉਥੇ ਹੀ ਸੁਨੀਲ ਗਰੋਵਰ ਗੀਤ ’ਤੇ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸੋਸ਼ਲ ਮੀਡੀਆ ’ਤੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। 

ਦੱਸਣਯੋਗ ਹੈ ਕਿ ਕਪਿਲ ਸ਼ਰਮਾ ਤੇ ਸੁਨੀਲ ਗਰੋਵਰ ਨੂੰ ਇਸ ਤੋਂ ਪਹਿਲਾਂ ਵੀ ਕਈ ਵਾਰ ਇਕੱਠਿਆ ਦੇਖਿਆ ਜਾ ਚੁੱਕਾ ਹੈ। ਪਿਛਲੇ ਸਾਲ ਸਲਮਾਨ ਖਾਨ ਦੀ ਪਾਰਟੀ ’ਚ ਸੁਨੀਲ ਤੇ ਕਪਿਲ ਨਜ਼ਰ ਆਏ ਸਨ। ਦੱਸ ਦਈਏ ਕਿ ਸੁਨੀਲ ਗਰੋਵਰ ਤੋਂ ‘ਦਿ ਕਪਿਲ ਸ਼ਰਮਾ ਸ਼ੋਅ’ ’ਚ ਮੁੜ ਐਂਟਰੀ ਨੂੰ ਲੈ ਕੇ ਕਈ ਵਾਰ ਪੁੱਛਿਆ ਜਾ ਚੁੱਕਾ ਹੈ। ਇੱਕ ਇੰਟਰਵਿਊ ਦੌਰਾਨ ਸ਼ੋਅ ’ਚ ਐਂਟਰੀ ਬਾਰੇ ਉਨ੍ਹਾਂ ਨੇ ਕਿਹਾ ਸੀ ਕਿ ਹਾਲੇ ਤਾਂ ਅਜਿਹਾ ਕੁਝ ਨਹੀਂ ਹੈ ਪਰ ਜਦੋਂ ਵੀ ਕੁਝ ਹੋਵੇਗਾ ਮੈਂ ਖੁਦ ਤੁਹਾਨੂੰ ਇਸ ਬਾਰੇ ਦੱਸਾਂਗਾ। ਸੁਨੀਲ ਗਰੋਵਰ ਪਿਛਲੇ ਸਾਲ ਰਿਲੀਜ਼ ਹੋਈ ਫਿਲਮ ‘ਭਾਰਤ’ ’ਚ ਵੀ ਸਲਮਾਨ ਖਾਨ ਨਾਲ ਕੰਮ ਕਰ ਚੁੱਕੇ ਹਨ। ਫਿਲਮ ’ਚ ਉਨ੍ਹਾਂ ਨੇ ਸਲਮਾਨ ਖਾਨ ਦੇ ਦੋਸਤ ਦੀ ਭੂਮਿਕਾ ਨਿਭਾਈ ਸੀ। 
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News