ਸਲਮਾਨ ਨੇ ਮੀਕਾ ਸਿੰਘ ਤੋਂ ਇਸ ਵਜ੍ਹਾ ਕਰਕੇ ਮੰਗਿਆ ਸੀ ਗਲੇ 'ਚ ਪਾਇਆ 'ਖੰਡਾ' (ਵੀਡੀਓ)

6/1/2020 8:43:17 AM

ਜਲੰਧਰ (ਬਿਊਰੋ) — ਤਾਲਾਬੰਦੀ ਦੇ ਚੱਲਦਿਆਂ ਹਰ ਕੋਈ ਸੋਸ਼ਲ ਮੀਡੀਆ 'ਤੇ ਜ਼ਿਆਦਾ ਸਮਾਂ ਬਿਤਾ ਰਹੇ ਹਨ। ਬਾਲੀਵੁੱਡ ਤੇ ਪਾਲੀਵੁੱਡ ਉਦਯੋਗ ਦੇ ਸਾਰੇ ਹੀ ਸਿਤਾਰੇ ਸੋਸ਼ਲ ਮੀਡੀਆ ਰਾਹੀਂ ਆਪਣੇ ਪ੍ਰਸ਼ੰਸਕਾਂ ਨਾਲ ਜੁੜੇ ਹੋਏ ਹਨ। ਇਸ ਸਭ ਦੇ ਚਲਦਿਆਂ ਸਤਿੰਦਰ ਸੱਤੀ ਇੰਨ੍ਹੀਂ ਦਿਨੀਂ ਵੀਡੀਓ ਕਾਲ ਰਾਹੀਂ ਬਹੁਤ ਸਾਰੇ ਕਲਾਕਾਰਾਂ ਨਾਲ ਰੂ-ਬੂ-ਰੂ ਹੋ ਰਹੇ ਹਨ। ਇਕ ਵੀਡੀਓ ਉਨ੍ਹਾਂ ਨੇ ਮੀਕਾ ਸਿੰਘ ਨਾਲ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਸਤਿੰਦਰ ਸੱਤੀ ਮੀਕਾ ਸਿੰਘ ਤੋਂ ਸਲਮਾਨ ਖਾਨ ਨਾਲ ਦੋਸਤੀ ਕਿਵੇਂ ਸ਼ੁਰੂ ਹੋਈ ਅਤੇ ਨਾਲ ਹੀ ਉਨ੍ਹਾਂ ਨੇ ਇੱਕ ਕਿੱਸੇ ਬਾਰੇ ਵੀ ਪੁੱਛਿਆ ਜਿਸ 'ਚ ਮੀਕਾ ਸਿੰਘ ਨੇ ਸਲਮਾਨ ਖਾਨ ਨੂੰ ਗਲ 'ਚ ਪਾਇਆ ਖੰਡਾ ਦੇ ਦਿੱਤਾ ਸੀ।

ਮੀਕਾ ਸਿੰਘ ਨੇ ਦੱਸਿਆ ਕਿ ਸਲਮਾਨ ਖਾਨ ਨਾਲ ਉਹ ਆਪਣੇ ਕਿਸੇ ਖਾਸ ਦੋਸਤ ਦੀ ਪਾਰਟੀ 'ਚ ਗਏ ਹੋਏ ਸਨ, ਜਿੱਥੇ ਵਿਦੇਸ਼ੀ ਅਦਾਕਾਰਾ ਤੇ ਗਾਇਕ Paris Hilton ਵੀ ਸ਼ਾਮਲ ਹੋਈ ਸੀ। ਸਲਮਾਨ ਇਸ ਵਿਦੇਸ਼ੀ ਅਦਾਕਾਰਾ ਨੂੰ ਖਾਸ ਚੀਜ਼ ਦੇਣਾ ਚਾਹੁੰਦੇ ਸਨ। ਉਨ੍ਹਾਂ ਨੇ ਮੀਕਾ ਸਿੰਘ ਤੋਂ ਗਲੇ 'ਚ ਪਾਇਆ ਹੋਇਆ ਖੰਡਾ ਮੰਗਿਆ। ਮੀਕਾ ਨੇ ਦੱਸਿਆ ਕਿ ਸਲਮਾਨ ਭਾਈ ਨੇ ਕਿਹਾ ਕਿ ਇੰਡੀਆ ਨੂੰ ਖੰਡਾ, ਪੱਗ ਅਤੇ ਬਹੁਤ ਸਾਰੀਆਂ ਖਾਸ ਚੀਜ਼ਾਂ ਹਨ, ਜੋ ਪੰਜਾਬੀਆਂ ਦੀ ਪਛਾਣ ਹੈ। ਇਸ ਲਈ ਸਲਮਾਨ ਖਾਨ ਨੇ ਮੀਕਾ ਤੋਂ ਖੰਡਾ ਲੈ ਕੇ Paris Hilton ਨੂੰ ਇੰਡੀਆ ਦੀ ਯਾਦ ਦੇ ਰੂਪ 'ਚ ਦਿੱਤਾ ਸੀ।

 
 
 
 
 
 
 
 
 
 
 
 
 
 

Live with the queen of punjab @satindersatti and a surprise @kapilsharma

A post shared by Mika Singh (@mikasingh) on May 19, 2020 at 10:35am PDT

ਦੱਸਣਯੋਗ ਹੈ ਕਿ ਮੀਕਾ ਸਿੰਘ ਸਲਮਾਨ ਖਾਨ ਦੀਆਂ ਕਈ ਫਿਲਮਾਂ 'ਚ ਗੀਤ ਗਾ ਚੁੱਕੇ ਹਨ। ਇਸ ਤੋਂ ਇਲਾਵਾ ਉਹ ਕਈ ਹੋਰ ਬਾਲੀਵੁੱਡ ਫਿਲਮਾਂ 'ਚ ਵੀ ਆਪਣੇ ਗੀਤਾਂ ਦਾ ਜਾਦੂ ਬਿਖੇਰ ਚੁੱਕੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News