ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਇਸ ਫਿਲਮੀ ਸਟਾਈਲ ਦੀ ਦੀਵਾਨੀ ਹੋਈ ਮਾਹੀ ਗਿੱਲ

6/29/2019 3:32:07 PM

ਜਲੰਧਰ (ਬਿਊਰੋ) — ਪਾਲੀਵੁੱਡ ਤੇ ਬਾਲੀਵੁੱਡ ਫਿਲਮ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮਾਹੀ ਗਿੱਲ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਫੈਮਿਲੀ ਆਫ ਠਾਕੁਰਗੰਜ' ਦੀ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਹਾਲਾਂਕਿ ਫਿਲਮ 'ਚ ਆਪਣੇ ਬੋਲਡ ਕਿਰਦਾਰ ਨਾਲ-ਨਾਲ ਹਾਲ ਹੀ 'ਚ ਆਪਣੇ ਸ਼ੋਅ 'ਫਿਕਸਰ' ਦੀ ਸ਼ੂਟਿੰਗ ਦੇ ਸੈੱਟ 'ਤੇ ਹੋਈ ਕੁੱਟਮਾਰ ਦੇ ਹਮਲੇ ਨੂੰ ਲੈ ਕੇ ਵੀ ਮਾਹੀ ਗਿੱਲ ਸੁਰਖੀਆਂ 'ਚ ਹੈ। ਦੱਸ ਦਈਏ ਕਿ ਮਾਹੀ ਗਿੱਲ 'ਫਿਕਸਰ' ਸ਼ੋਅ ਲਈ ਮੀਰਾ ਰੋਡ 'ਤੇ ਸ਼ੂਟ ਕਰ ਰਹੀ ਸੀ, ਜਿਥੇ ਮਾਹੀ ਗਿੱਲ ਸਮੇਤ ਪੂਰੀ ਟੀਮ 'ਤੇ ਕੁਝ ਗੁੰਡਿਆਂ ਨੇ ਹਮਲਾ ਕਰਦੇ ਹੋਏ ਕੁੱਟਮਾਰ ਕੀਤੀ ਸੀ। ਇਥੋ ਤੱਕ ਕਿ ਮੌਕੇ 'ਤੇ ਪਹੁੰਚੀ ਮੀਰਾ ਰੋਡ ਪੁਲਸ ਨੇ ਮਦਦ ਕਰਨ ਦੀ ਬਜਾਏ ਉਲਟਾ ਅਦਾਕਾਰਾ ਤੇ ਸ਼ੂਟਿੰਗ ਟੀਮ 'ਤੇ ਹੀ ਪਰਮਿਸ਼ਨ (ਆਗਿਆ) ਨਾ ਹੋਣ ਦਾ ਦੋਸ਼ ਲਾਇਆ ਸੀ। ਇਸ ਮਾਮਲੇ 'ਚ ਮਾਹੀ ਗਿੱਲ 'ਫਿਕਸਰ' ਦੀ ਟੀਮ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੂੰ ਮਿਲੀ ਅਤੇ ਫਿਰ ਮੁਲਾਕਾਤ ਤੋਂ ਬਾਅਦ ਆਨਨ ਫਾਨਨ 'ਚ ਮੀਰਾ ਰੋਡ ਪੁਲਸ ਨੇ ਕੁੱਟਮਾਰ ਕਰਨ ਵਾਲਿਆਂ ਗੁੰਡਿਆਂ ਨੂੰ ਗ੍ਰਿਫਤਾਰ ਕਰ ਲਿਆ।

 

 
 
 
 
 
 
 
 
 
 
 
 
 
 

With the honourable CM Devendra Fadnavis.. Thank you sir for all the support and prompt action.. we are all very grateful to u🙏

A post shared by Mahie Gill (@mahieg) on Jun 20, 2019 at 6:52am PDT

ਇਕ ਇੰਟਰਵਿਊ ਦੌਰਾਨ ਮਾਹੀ ਗਿੱਲ ਨੇ ਆਖਿਆ ਹੈ ਕਿ ''ਮੈਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੀ ਬਹੁਤ ਵੱਡੀ ਫੈਨ ਬਣ ਗਈ ਹਾਂ, ਜਿਸ ਤਰ੍ਹਾਂ ਉਨ੍ਹਾਂ ਨੇ ਫਿਲਮੀ ਸਟਾਈਲ 'ਚ ਤੁਰੰਤ ਦੋਸ਼ੀਆਂ ਨੂੰ ਹਿਰਾਸਤ 'ਚ ਲਿਆ, ਉਹ ਕਾਬਿਲੇ ਤਾਰੀਫ ਹੈ। ਮਾਹੀ ਗਿੱਲ ਨੇ ਇਸ ਗੱਲਬਾਤ 'ਚ ਇਹ ਵੀ ਕਿਹਾ ਕਿ ਮੈਂ ਚਾਹੁੰਦੀ ਹਾਂ ਕਿ ਇਸ ਵਾਰ ਵਿਧਾਨ ਸਭਾ ਚੌਣਾਂ 'ਚ ਵੀ ਦੇਵੇਂਦਰ ਫੜਨਵੀਸ ਹੀ ਮੁੱਖ ਮੰਤਰੀ ਬਣੇ।'' ਇਸ ਤੋਂ ਇਲਾਵਾ ਮਾਹੀ ਗਿੱਲ ਨੇ ਕਿਹਾ ਕਿ ''ਮੈਂ ਫਿਲਮਾਂ 'ਚ ਦਬੰਗਈ ਵਾਲੇ ਕਿਰਦਾਰ ਜ਼ਰੂਰ ਕਰਦੀ ਹਾਂ ਪਰ ਨਿੱਜੀ ਜ਼ਿੰਦਗੀ 'ਚ ਮੈਂ ਦਬੰਗਈ ਉਦੋਂ ਤੱਕ ਨਹੀਂ ਕਰਦੀ ਜਦੋਂ ਤੱਕ ਕੋਈ ਪ੍ਰੇਸ਼ਾਨ ਨਾ ਕਰ ਦੇਵੇ। ਮਾਹੀ ਇਕ ਘਟਨਾ ਸ਼ੇਅਰ ਕਰਦਿਆਂ ਦੱਸਿਆ ਕਿ ਇਕ ਵਾਰ ਕਾਲਜ 'ਚ ਇਕ ਲੜਕੇ ਨੇ ਮੈਨੂੰ ਛੇੜ ਦਿੱਤਾ ਸੀ, ਉਦੋਂ ਮੈਂ ਦਬੰਗਈ ਦਿਖਾਉਂਦੇ ਹੋਏ ਲੜਕੇ ਨੂੰ ਥੱਪੜ ਮਾਰਿਆ ਸੀ, ਜਦੋਂਕਿ ਉਨ੍ਹਾਂ ਦਿਨਾਂ 'ਚ ਇਸ ਤਰ੍ਹਾਂ ਲੜਕੀਆਂ ਦਾ ਅਜਿਹੇ ਮਾਮਲਿਆਂ 'ਤੇ ਬੋਲਣਾ ਬਹੁਤ ਵੱਡੀ ਗੱਲ ਹੁੰਦੀ ਸੀ।'' ਹਾਲਾਂਕਿ ਪਰਦੇ 'ਤੇ ਬੋਲਡ ਅੰਦਾਜ਼ 'ਚ ਰੋਮਾਂਸ ਕਰਨ ਵਾਲੀ ਮਾਹੀ ਗਿੱਲ ਤੋਂ ਜਦੋਂ ਨਿੱਜੀ ਜ਼ਿੰਦਗੀ 'ਚ ਵਿਆਹ ਕਰਵਾਉਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਹੱਸਦੇ ਹੋਏ ਕਿਹਾ 'ਵਿਆਹ ਕਰਵਾਉਣ ਦੀ ਜ਼ਰੂਰਤ ਹੀ ਕੀ ਹੈ ਮੈਨੂੰ...ਨਹੀਂ ਕਰਨਾ ਵਿਆਹ।'

 

 
 
 
 
 
 
 
 
 
 
 
 
 
 

Just spread your wings and fly away! #womensday2019 #balancefobetter #happywomensday

A post shared by Mahie Gill (@mahieg) on Mar 7, 2019 at 9:33am PST

ਦੱਸਣਯੋਗ ਹੈ ਕਿ ਮਾਹੀ ਗਿੱਲ ਇਕ ਵਾਰ ਫਿਰ ਵੱਡੇ ਪਰਦੇ 'ਤੇ 'ਦਬੰਗ ਨੂੰਹ' ਦੇ ਕਿਰਦਾਰ 'ਚ 'ਫੈਮਿਲੀ ਆਫ ਠਾਕੁਰਗੰਜ' 'ਚ ਜਿੰਮੀ ਸ਼ੇਰਗਿੱਲ ਨਾਲ ਰੋਮਾਂਸ ਕਰਦੀ ਨਜ਼ਰ ਆਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News