ਕਿਉਂ ਦੇਖਣੀ ਚਾਹੀਦੀ ਹੈ ਫਿਲਮ ''ਛੜਾ'', ਜਾਣੋ 5 ਖਾਸ ਕਾਰਨ

6/20/2019 6:07:30 PM

ਜਲੰਧਰ (ਬਿਊਰੋ)— 21 ਜੂਨ ਯਾਨੀ ਕਿ ਕੱਲ ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਸਟਾਰਰ ਪੰਜਾਬੀ ਫਿਲਮ 'ਛੜਾ' ਰਿਲੀਜ਼ ਹੋਣ ਜਾ ਰਹੀ ਹੈ। ਇਸ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਫਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਡੀਕ ਹੁਣ ਖਤਮ ਹੋਣ ਜਾ ਰਹੀ ਹੈ ਕਿਉਂਕਿ ਦਰਸ਼ਕ ਕੱਲ ਤੋਂ ਸਿਨੇਮਾਘਰਾਂ 'ਚ ਇਸ ਫਿਲਮ ਨੂੰ ਇੰਜੁਆਏ ਕਰ ਸਕਣਗੇ। ਹਾਲਾਂਕਿ ਦਰਸ਼ਕਾਂ ਦੇ ਉਤਸ਼ਾਹ ਨੂੰ ਦੇਖਦਿਆਂ ਫਿਲਮ ਦੀਆਂ ਟਿਕਟਾਂ ਦੀ ਐਡਵਾਂਸ ਬੁਕਿੰਗ 5 ਦਿਨ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਗਈ ਸੀ। ਜੇਕਰ ਤੁਸੀਂ ਵੀ ਦੇਖਣਾ ਚਾਹੁੰਦੇ ਹੋ ਇਸ ਸ਼ੁੱਕਰਵਾਰ ਕੋਈ ਘੈਂਟ ਪੰਜਾਬੀ ਫਿਲਮ ਤਾਂ 'ਛੜਾ' ਫਿਲਮ ਇਕ ਵਧੀਆ ਆਪਸ਼ਨ ਹੈ। ਇਸ ਫਿਲਮ ਨੂੰ ਦੇਖਣ ਤੋਂ ਪਹਿਲਾਂ ਜਾਣੋ ਕੀ ਹੋਵੇਗਾ ਇਸ ਫਿਲਮ 'ਚ ਖਾਸ—

1.ਵਿਸ਼ਾ ਤੇ ਕਹਾਣੀ
'ਛੜਾ' ਫਿਲਮ ਦਾ ਵਿਸ਼ਾ ਤੇ ਕਹਾਣੀ ਦੋਵੇਂ ਹੀ ਵੱਖਰੇ ਹਨ। ਫਿਲਮ ਦੀ ਕਹਾਣੀ ਛੜੇ ਵਿਅਕਤੀ ਦੇ ਵਿਆਹ ਪ੍ਰਤੀ ਚਾਵਾਂ ਦੁਆਲੇ ਘੁੰਮਦੀ ਹੈ। ਦਿਲਜੀਤ ਅਨੁਸਾਰ ਇਸ ਵਿਸ਼ੇ 'ਤੇ ਅਜੇ ਤਕ ਕੋਈ ਪੰਜਾਬੀ ਫਿਲਮ ਨਹੀਂ ਬਣੀ। ਫਿਲਮ 'ਚ ਕਾਮੇਡੀ ਦੇ ਨਾਲ-ਨਾਲ ਦਿਲਜੀਤ ਤੇ ਨੀਰੂ ਦੀ ਪਿਆਰ ਭਰੀ ਨੋਕ-ਝੋਕ ਵੀ ਦੇਖਣ ਨੂੰ ਮਿਲੇਗੀ। 

PunjabKesari

2.ਦਿਲਜੀਤ-ਨੀਰੂ ਦੀ ਜੋੜੀ
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਜੋੜੀ ਨੇ ਹੁਣ ਤਕ ਪੰਜਾਬੀ ਸਿਨੇਮਾ ਨੂੰ 4 ਫਿਲਮਾਂ ਦੇ ਚੁੱਕੀ ਹੈ। ਇਸ ਜੋੜੀ ਦੀ ਹਰੇਕ ਫਿਲਮ ਹਿੱਟ ਰਹੀ ਹੈ। ਦਰਸ਼ਕਾਂ ਨੇ ਦਿਲਜੀਤ-ਨੀਰੂ ਦੀ ਜੋੜੀ ਨੂੰ ਹਮੇਸ਼ਾ ਸਰਾਹਿਆ ਹੈ। 'ਛੜਾ' ਫਿਲਮ 'ਚ ਇਸ ਜੋੜੀ ਨੇ ਬਾਕਮਾਲ ਭੂਮਿਕਾ ਨਿਭਾਈ ਹੈ। ਜੇਕਰ ਦਰਸ਼ਕ ਇਸ ਜੋੜੀ ਦੀ ਜ਼ਬਰਦਸਤ ਕੈਮਿਸਟਰੀ ਦੇਖਣਾ ਚਾਹੁੰਦੇ ਹਨ ਤਾਂ ਉਹ 'ਛੜਾ' ਫਿਲਮ ਦੇਖ ਸਕਦੇ ਹਨ।

PunjabKesari

3.ਡਾਇਰੈਕਸ਼ਨ
ਫਿਲਮ ਦੀ ਕਹਾਣੀ ਤੇ ਸਟਾਰਕਾਸਟ ਦੇ ਨਾਲ-ਨਾਲ ਵਧੀਆ ਡਾਇਰੈਕਸ਼ਨ ਵੀ ਮਾਇਨੇ ਰੱਖਦੀ ਹੈ। 'ਛੜਾ' ਫਿਲਮ ਨੂੰ ਕਈ ਹਿੱਟ ਫਿਲਮਾਂ ਲਿਖ ਚੁੱਕੇ ਤੇ 'ਕਿਸਮਤ' ਵਰਗੀ ਹਿੱਟ ਫਿਲਮ ਨੂੰ ਡਾਇਰੈਕਟ ਕਰ ਚੁੱਕੇ ਜਗਦੀਪ ਸਿੱਧੂ ਨੇ ਡਾਇਰੈਕਟ ਕੀਤਾ ਹੈ। ਜਗਦੀਪ ਸਿੱਧੂ ਦੇ ਬਾਕਮਾਲ ਡਾਇਰੈਕਸ਼ਨ ਵਾਲੀ ਇਸ ਫਿਲਮ ਨੂੰ ਵਧੀਆ ਬਣਾਉਣ ਦੀ ਸਮਰੱਥਾ ਰੱਖਦੀ ਹੈ।

PunjabKesari

4.ਮਿਊਜ਼ਿਕ
'ਛੜਾ' ਫਿਲਮ ਆਪਣੇ ਬਾਕਮਾਲ ਮਿਊਜ਼ਿਕ ਕਰਕੇ ਵੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਫਿਲਮ ਦੇ ਕੁਲ 6 ਗੀਤ ਰਿਲੀਜ਼ ਕੀਤੇ ਗਏ ਹਨ। ਹਰੇਕ ਗੀਤ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ ਹੈ। ਵੱਖ-ਵੱਖ ਗੀਤਾਂ ਨੂੰ ਕਈ ਮਿਲੀਅਨ ਵਿਊਜ਼ ਯੂਟਿਊਬ 'ਤੇ ਮਿਲ ਚੁੱਕੇ ਹਨ। ਫਿਲਮ ਦੇ ਗੀਤ 'ਟੌਮੀ' ਤੇ 'ਮਹਿਫਿਲ' ਦਰਸ਼ਕਾਂ ਦੀ ਜ਼ੁਬਾਨ 'ਤੇ ਚੜ੍ਹੇ ਹਨ।

PunjabKesari
5.ਪ੍ਰੋਡਕਸ਼ਨ
ਇਸ ਫਿਲਮ ਨੂੰ ਵੱਡੇ ਪ੍ਰੋਡਕਸ਼ਨ ਹਾਊਸ 'ਬਰੈਟ ਫਿਲਮਜ਼' ਤੇ 'ਏ ਐਂਡ ਏ ਐਡਵਾਈਜ਼ਰ' ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਪਵਨ ਗਿੱਲ, ਅਮਨ ਗਿੱਲ, ਅਤੁਲ ਭਲਾ ਤੇ ਅਮਨ ਭੱਲਾ ਦੇ ਨਾਲ-ਨਾਲ ਹਿੱਟ ਡਾਇਰੈਕਟਰ ਅਨੁਰਾਗ ਸਿੰਘ ਦਾ ਨਾਂ ਵੀ ਇਸ ਫਿਲਮ 'ਚ ਬਤੌਰ ਪ੍ਰੋਡਿਊਸਰ ਜੁੜਿਆ ਹੈ।ਸੋ ਇਹ ਤਾਂ ਸੀ 'ਛੜਾ' ਫਿਲਮ ਨੂੰ ਦੇਖਣ ਦੇ 5 ਵੱਡੇ ਕਾਰਨ। ਇਨ੍ਹਾਂ ਤੋਂ ਇਲਾਵਾ ਵੀ ਫਿਲਮ 'ਚ ਤੁਹਾਨੂੰ ਹੋਰ ਬਹੁਤ ਕੁੱਝ ਖਾਸ ਦੇਖਣ ਨੂੰ ਮਿਲੇਗਾ ਜੋ ਤੁਹਾਨੂੰ ਜਰੂਰ ਪਸੰਦ ਆਵੇਗਾ ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Lakhan

This news is Edited By Lakhan

Related News