ਕਪੂਰ ਖਾਨਦਾਨ ’ਚ ਹੁਣ ਨਹੀਂ ਮਨਾਈ ਜਾਵੇਗੀ ‘ਗਣੇਸ਼ ਚਤੁਰਥੀ’, ਰਣਧੀਰ ਕਪੂਰ ਨੇ ਕੀਤਾ ਖੁਲਾਸਾ

8/30/2019 1:33:32 PM

ਮੁੰਬਈ(ਬਿਊਰੋ)- ਕਪੂਰ ਖਾਨਦਾਨ ’ਚ ਇਸ ਵਾਰ ‘ਗਣਪਤੀ ਬੱਪਾ ਮੋਰੀਆ’ ਦੀ ਗੂੰਜ ਨਹੀਂ ਸੁਣਾਈ ਦੇਵੇਗੀ। ਕਪੂਰ ਖਾਨਦਾਨ ਹਰ ਸਾਲ ਬਹੁਤ ਹੀ ਧੂੰਮ ਧਾਮ ਨਾਲ ‘ਗਣੇਸ਼ ਚਤੁਰਥੀ’ ਮਨਾਇਆ ਕਰਦਾ ਸੀ ਪਰ ਇਸ ਵਾਰ ਇਹ ਗੂੰਜ ਸੁਣਾਈ ਨਹੀਂ ਦੇਵੇਗੀ। ਕਪੂਰ ਖਾਨਦਾਨ ਹਰ ਸਾਲ ਆਰ. ਕੇ. ਸਟੂਡੀਓ ’ਚ ਗਣੇਸ਼ ਉਤਸਵ ਦਾ ਪ੍ਰਬੰਧ ਕਰਦਾ ਸੀ, ਜਿਸ ਨੂੰ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਸਜਾਇਆ ਜਾਂਦਾ ਸੀ ਪਰ ਆਰ. ਕੇ. ਸਟੂਡੀਓ ਦੇ ਵਿਕ ਜਾਣ ਤੋਂ ਬਾਅਦ, ਹੁਣ ਗਣਪਤੀ ਦੀ ਧੂੰਮ ਵੀ ਆਰ. ਕੇ. ਸਟੂਡੀਓ ’ਚ ਨਹੀਂ ਗੂੰਜੇਗੀ। ਇਕ ਇੰਟਰਵਿਊ ਦੌਰਾਨ ਰਣਧੀਰ ਕਪੂਰ ਨੇ ਦੱਸਿਆ,‘‘ਮੇਰੇ ਪਿਤਾ ਜੀ ਰਾਜ ਕਪੂਰ ਨੇ ਆਰ. ਕੇ. ਸਟੂਡੀਓ ’ਚ ਗਣਪਤੀ ਉਤਸਵ ਮਨਾਉਣ ਦੀ ਸ਼ੁਰੂਆਤ ਕੀਤੀ ਸੀ ਅਤੇ ਹੁਣ ਉਨ੍ਹਾਂ ਕੋਲ ਇੰਨੀ ਵੱਡੀ ਪ੍ਰਾਪਰਟੀ ਨਹੀਂ ਹੈ, ਜਿਸ ’ਚ ਉਹ ਗਣੇਸ਼ ਉਤਸਵ ਦਾ ਪ੍ਰਬੰਧ ਉਸੇ ਤਰ੍ਹਾਂ ਕਰ ਸਕਣ।’’
PunjabKesari
ਗਣੇਸ਼ ਚਤੁਰਥੀ ਦੇ ਸੈਲੀਬ੍ਰੇਸ਼ਨ ਨੂੰ ਲੈ ਕੇ ਰਣਧੀਰ ਕਪੂਰ ਨੇ ਕਿਹਾ,‘‘ਉਹ ਸਾਡੇ ਲਈ ਆਖਰੀ ‘ਗਣੇਸ਼ ਚਤੁਰਥੀ’ ਸੈਲੀਬ੍ਰੇਸ਼ਨ ਸੀ। ਆਰ. ਕੇ. ਸਟੂਡੀਓ ਨਹੀਂ ਰਿਹਾ... ਤਾਂ ਕਿੱਥੇ ਕਰਨਗੇ ? ਪਾਪਾ ਨੇ 70 ਸਾਲ ਪਹਿਲਾਂ ਇਹ ਪਰੰਪਰਾ ਸ਼ੁਰੂ ਕੀਤੀ ਸੀ ਅਤੇ ਉਹ ਗਣੇਸ਼ ਨੂੰ ਬਹੁਤ ਪਿਆਰ ਵੀ ਕਰਦੇ ਸਨ, ਹੁਣ ਸਾਡੇ ਕੋਲ ਜਗ੍ਹਾ ਹੀ ਨਹੀਂ ਹੈ ਤਾਂ ਅਸੀਂ ਆਰ.ਕੇ. ਸਟੂਡੀਓ ਵਰਗੀ ਸੈਲੀਬ੍ਰੇਸ਼ਨ ਕਿੱਥੇ ਕਰਨਗੇ। ਅਸੀਂ ਬੱਪਾ ਨੂੰ ਬਹੁਤ ਪਿਆਰ ਕਰਦੇ ਹਾਂ ਅਤੇ ਸਾਡੀ ਉਨ੍ਹਾਂ ‘ਚ ਸ਼ਰਧਾ ਵੀ ਹੈ ਪਰ ਮੈਨੂੰ ਲੱਗਦਾ ਹੈ ਕਿ ਅਸੀਂ ਇਸ ਪਰੰਪਰਾ ਨੂੰ ਜਾਰੀ ਨਹੀਂ ਰੱਖ ਸਕਦੇ ਹਾਂ।’’ 
PunjabKesari
ਆਰ.ਕੇ. ਸਟੂਡੀਓ ’ਚ ‘ਗਣੇਸ਼ ਚਤੁਰਥੀ’ ਸੈਲੀਬ੍ਰੇਸ਼ਨ ‘ਗਣੇਸ਼ ਚਤੁਰਥੀ’ ਅਤੇ ‘ਹੋਲੀ’ ਦਾ ਜਸ਼ਨ ਬਹੁਤ ਹੀ ਧੂੰਮ ਧਾਮ ਨਾਲ ਮਨਾਇਆ ਜਾਂਦਾ ਰਿਹਾ ਹੈ। ਇਹ ਪੂਰੇ ਦੇਸ਼ ’ਚ ਪ੍ਰਸਿੱਧ ਵੀ ਰਿਹਾ ਹੈ ਪਰ ਸਮੇਂ ਨਾਲ ਚੀਜ਼ਾਂ ਬਦਲੀਆਂ ਹਨ, ਅਤੇ ਹੁਣ ‘ਹੋਲੀ’ ਤੋਂ ਬਾਅਦ ‘ਗਣੇਸ਼ ਚਤੁਰਥੀ’ ਵੀ ਨਹੀਂ ਹੋਵੇਗੀ। ਗਣੇਸ਼ ਚਤੁਰਥੀ ਦੌਰਾਨ ਆਰ. ਕੇ. ਸਟੂਡੀਓ ’ਚ ਪੰਡਾਲ ਲਗਾਇਆ ਜਾਂਦਾ ਸੀ ਅਤੇ ਇੱਥੇ ਸਾਰਾ ਦਿਨ ਲੋਕਾਂ ਦਾ ਆਉਣਾ ਜਾਣਾ ਲੱਗਾ ਰਹਿੰਦਾ ਸੀ। ਗਣੇਸ਼ ਚਤੁਰਥੀ ਦੇ ਆਖਰੀ ਦਿਨ ਬੱਪਾ ਨੂੰ ਬਹੁਤ ਧੂੰਮ ਧਾਮ ਨਾਲ ਵਿਸਰਜਿਤ ਕੀਤਾ ਜਾਂਦਾ ਸੀ। ਰਣਧੀਰ ਕਪੂਰ, ਰਾਜੀਵ ਕਪੂਰ , ਰਿਸ਼ੀ ਕਪੂਰ ਤੇ ਰਣਧੀਰ ਕਪੂਰ ਇਸ ਵੱਡੇ ਉਤਸਵ ’ਚ ਜ਼ੋਰ ਸ਼ੋਰ ਨਾਲ ਹਿੱਸਾ ਲੈਂਦੇ ਸਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News