ਪਤੀ ਤੋਂ ਤੰਗ ਆਈ ਪਤਨੀ ਨੇ ਸੋਨੂੰ ਸੂਦ ਕੋਲੋਂ ਮੰਗੀ ਮਦਦ, ਵਾਇਰਲ ਹੋਇਆ ਰਿਐਕਸ਼ਨ

6/3/2020 9:12:53 AM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਸੋਨੂੰ ਸੂਦ ਇਨ੍ਹੀਂ ਦਿੰਨੀਂ ਜਿਸ ਤਰ੍ਹਾਂ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਅੱਗੇ ਆਏ ਹਨ। ਇਸ ਨਾਲ ਉਹ ਦੇਸ਼ ਵਾਸੀਆਂ ਦੇ ਮਨਪਸੰਦੀ ਬਣ ਗਏ ਹਨ। ਸੋਨੂੰ ਸੂਦ ਦੇ ਇਸ ਨੇਕ ਕੰਮ ਲਈ ਸੋਸ਼ਲ ਮੀਡੀਆ 'ਤੇ ਕਾਫੀ ਸ਼ਲਾਘਾ ਹੋ ਰਹੀ ਹੈ। ਇਸ ਦੌਰਾਨ ਸੋਨੂੰ ਸੂਦ ਲਗਾਤਾਰ ਸੋਸ਼ਲ ਮੀਡੀਆ 'ਤੇ ਸਰਗਰਮ ਹਨ ਤੇ ਪ੍ਰਸ਼ੰਸਕਾਂ ਨਾਲ ਹਰ ਪਲ ਦੇ ਅਪਡੇਟਸ ਸ਼ੇਅਰ ਕਰ ਰਹੇ ਹਨ। ਇਸ ਦੇ ਨਾਲ ਹੀ, ਉਹ ਫੈਨਜ਼ ਨਾਲ ਵੀ ਜੁੜੇ ਹੋਏ ਹਨ। ਅਜਿਹੀ ਸਥਿਤੀ ‘ਚ ਹਾਲ ਹੀ ਵਿਚ ਇਕ ਦਿਲਚਸਪ ਟਵੀਟ ਸਾਹਮਣੇ ਆਇਆ, ਜਿਸ ‘ਤੇ ਸੋਨੂੰ ਸੂਦ ਦੀ ਪ੍ਰਤੀਕ੍ਰਿਆ ਵੀ ਬਹੁਤ ਤੇਜ਼ ਹੋ ਰਹੀ ਹੈ। ਸੁਸ਼ਿਮਾ ਆਚਾਰੀਆ ਨਾਂ ਦੀ ਇੱਕ ਯੂਜ਼ਰ ਨੇ ਸੋਨੂੰ ਸੂਦ ਤੋਂ ਮਦਦ ਮੰਗੀ ਹੈ। ਅਸਲ ‘ਚ ਉਹ ਤਾਲਾਬੰਦੀ ਲੱਗਣ ਕਰਕੇ ਆਪਣੇ ਪਤੀ ਤੋਂ ਅੱਕ ਗਈ ਹੈ।


ਉਸ ਨੇ ਸੋਨੂੰ ਨੂੰ ਟਵੀਟ ਕਰਦੇ ਹੋਏ ਕਿਹਾ, “ਸੋਨੂੰ ਸੂਦ ਮੈਂ ਆਪਣੇ ਪਤੀ ਨਾਲ ਜਨਤਾ ਕਰਫਿਊ ਤੋਂ ਲੈ ਕੇ ਤਾਲਾਬੰਦੀ ਤੱਕ ਰਹੀ ਹਾਂ। ਕੀ ਤੁਸੀਂ ਉਨ੍ਹਾਂ ਨੂੰ ਕਿਤੇ ਭੇਜ ਸਕਦੇ ਹੋ ਜਾਂ ਮੈਨੂੰ ਆਪਣੀ ਮਾਂ ਦੇ ਘਰ ਭੇਜ ਸਕਦੇ ਹੋ, ਕਿਉਂਕਿ ਮੈਂ ਹੁਣ ਉਨ੍ਹਾਂ ਨਾਲ ਨਹੀਂ ਰਹਿ ਸਕਦੀ।” ਔਰਤ ਦੇ ਟਵੀਟ ਦਾ ਜਵਾਬ ਦਿੰਦਿਆਂ ਸੋਨੂੰ ਨੇ ਲਿਖਿਆ, 'ਮੇਰੇ ਕੋਲ ਵਧੀਆ ਪਲਾਨ ਹੈ। ਮੈਂ ਤੁਹਾਨੂੰ ਦੋਵਾਂ ਨੂੰ ਇਕੱਠੇ ਗੋਆ ਭੇਜਦਾ ਹਾਂ। ਕੀ ਕਹਿਣਾ ਹੈ?' ਦੱਸ ਦੇਈਏ ਕਿ ਸੋਨੂੰ ਸੂਦ ਨੇ ਉਨ੍ਹਾਂ ਪੈਸਿਆਂ ਨਾਲ ਬੱਸਾਂ ਦੀ ਬੁਕਿੰਗ ਕਰਕੇ ਉਨ੍ਹਾਂ ਪ੍ਰਵਾਸੀ ਮਜ਼ਦੂਰਾਂ ਲਈ ਬੱਸਾਂ ਘਰ ਲਿਆਉਣ ਦਾ ਕੰਮ ਸ਼ੁਰੂ ਕੀਤਾ ਸੀ। ਸੋਨੂੰ ਨੇ ਹੁਣ ਹਜ਼ਾਰਾਂ ਲੋਕਾਂ ਨੂੰ ਆਪਣੇ ਘਰ ਭੇਜਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News