'ਛੜਾ' ਫਿਲਮ ਪੰਜਾਬੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਰਿਲੀਜ਼ਿੰਗ ਹੋਵੇਗੀ ਸਾਬਤ

6/21/2019 1:22:12 PM

ਜਲੰਧਰ (ਬਿਊਰੋ) — ਕੀ ਹੋਵੇਗਾ ਜਦੋਂ ਬਲਾਕਬਸਟਰ ਕਾਮਯਾਬ ਜੋੜੀ ਇਕੱਠੀ ਆਵੇ, ਉਹ ਵੀ ਬਲਾਕਬਸਟਰ ਨਿਰਦੇਸ਼ਕ ਤੇ ਨਿਰਦੇਸ਼ਕ ਅਤੇ ਨਿਰਮਾਤਾ ਨਾਲ? ਕੁਝ ਅਜਿਹਾ ਹੀ ਹੋਣ ਜਾ ਰਿਹਾ ਹੈ ਪੰਜਾਬੀ ਫਿਲਮ 'ਛੜਾ' ਨਾਲ, ਜੋ ਅੱਜ ਵੱਡੇ ਪੱਧਰ 'ਤੇ ਰਿਲੀਜ਼ ਹੋਈ ਹੈ। ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਕਾਮਯਾਬ ਜੋੜੀ ਪੰਜਾਬੀ ਫਿਲਮ ਇੰਡਸਟਰੀ ਨੂੰ ਕਈ ਸੁਪਰਹਿੱਟ ਫਿਲਮਾਂ ਦੇ ਚੁੱਕੀ ਹੈ। ਨਿਰਦੇਸ਼ਕ ਜਗਦੀਪ ਸਿੱਧੂ ਨੇ ਪਿਛਲੇ ਸਾਲ ਬਲਾਕਬਸਟਰ ਫਿਲਮ 'ਕਿਸਮਤ' ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ 'ਨਿੱਕਾ ਜ਼ੈਲਦਾਰ' ਫਿਲਮ ਨੂੰ ਲਿਖ ਚੁੱਕੇ ਹਨ। ਨਿਰਮਾਤਾ ਅਤੁਲ ਭੱਲਾ ਅਤੇ ਅਮਿਤ ਭੱਲਾ ਨੇ ਪੰਜਾਬੀ ਸਿਨੇਮਾ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਸੁਪਰਹਿੱਟ ਫਿਲਮ 'ਕੈਰੀ ਆਨ ਜੱਟਾ 2' ਦਿੱਤੀ ਹੈ।

ਬ੍ਰੈਟ ਫਿਲਮਸ ਦੇ ਨਿਰਮਾਤਾ ਅਨੁਰਾਗ ਸਿੰਘ ਨੇ ਹਾਲ ਹੀ 'ਚ ਹਿੰਦੀ ਫਿਲਮ 'ਕੇਸਰੀ' ਦਾ ਨਿਰਦੇਸ਼ਨ ਕੀਤਾ ਹੈ ਅਤੇ ਨਿਰਮਾਤਾ ਅਮਨ ਗਿੱਲ ਨੇ 'ਉੜਤਾ ਪੰਜਾਬ' ਦਾ ਨਿਰਮਾਣ ਕੀਤਾ। ਹੁਣ ਇਕ ਫਿਲਮ 'ਚ ਇਨ੍ਹਾਂ ਸਾਰੇ ਮਹਾਰਥੀਆਂ ਦਾ ਇਕੱਠੇ ਆਉਣਾ ਨਾ ਸਿਰਫ ਫਿਲਮ ਨੂੰ ਲੈ ਕੇ ਉਤਸੁਕਤਾ ਵਧਾਉਂਦਾ ਹੈ ਸਗੋਂ ਫਿਲਮ ਸੁਪਰਹਿੱਟ ਹੋਣ ਦਾ ਦ੍ਰਿੜ੍ਹ ਵਿਸ਼ਵਾਸ ਪੈਦਾ ਕਰਦਾ ਹੈ।

ਅੱਜ ਸਿਨੇਮਾ ਉਸ ਦਾ ਗਵਾਹ ਰਹੇਗਾ, ਜਿਥੇ ਭਾਰਤ ਸਮੇਤ ਵਿਦੇਸ਼ਾਂ 'ਚ ਵੀ 'ਛੜਾ' ਫਿਲਮ ਸਭ ਤੋਂ ਵੱਡੀ ਰਿਲੀਜ਼ ਹੋ ਰਹੀ ਹੈ। ਦਰਸ਼ਕਾਂ ਦੀ ਮੰਗ 'ਤੇ ਫਿਲਮ ਦੀ ਐਡਵਾਂਸ ਬੁਕਿੰਗ ਠੀਕ ਰਿਲੀਜ਼ਿੰਗ ਤੋਂ ਇਕ ਇਕ ਹਫਤਾ ਪਹਿਲਾਂ ਐਤਵਾਰ ਨੂੰ ਖੋਲ੍ਹੀ ਗਈ, ਜੋ ਕਿਸੇ ਵੀ ਪੰਜਾਬੀ ਫਿਲਮ ਲਈ ਅਣਸੁਣੀ ਵਰਗੀ ਹੈ। ਇਸ ਫਿਲਮ ਦੇ ਟਰੇਲਰ ਤੇ ਗੀਤਾਂ ਨੂੰ 60 ਮਿਲੀਅਨ ਤੋਂ ਵੱਧ ਵਿਊਜ਼ ਅਤੇ 7.5 ਲੱਖ ਤੋਂ ਜ਼ਿਆਦਾ ਲਾਈਕਸ ਮਿਲ ਚੁੱਕੇ ਹਨ, ਜਿਸ ਨੂੰ ਦੇਖ ਦੇ ਲੱਗਦਾ ਹੈ ਕਿ ਅੱਜ 'ਛੜਾ' ਸਿਨੇਮਾ ਲਈ ਦੁਨੀਆ ਭਰ 'ਚ ਆਪਣਾ ਇਕ ਬੈਂਚਮਾਰਕ ਜ਼ਰੂਰ ਬਣਾਏਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News