ਦੁਨੀਆ ਭਰ 'ਚ ਵੱਡੇ ਪੱਧਰ 'ਤੇ ਰਿਲੀਜ਼ ਹੋਈ ਗਿੱਪੀ-ਜ਼ਰੀਨ ਦੀ ਫਿਲਮ 'ਡਾਕਾ'

11/1/2019 10:07:41 AM

ਜਲੰਧਰ (ਰਾਹੁਲ ਸਿੰਘ) - ਪੰਜਾਬੀ ਫਿਲਮ 'ਡਾਕਾ' 1 ਨਵੰਬਰ ਨੂੰ ਦੁਨੀਆ ਭਰ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ 'ਚ ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਮੁੱਖ ਭੂਮਿਕਾ ਨਿਭਾਅ ਰਹੇ ਹਨ, ਜੋ 'ਜੱਟ ਜੇਮਸ ਬਾਂਡ' ਤੋਂ ਬਾਅਦ ਦੂਜੀ ਵਾਰ ਇਕੱਠੇ ਹੋਏ ਹਨ। ਫਿਲਮ 'ਚ 'ਜੱਟ ਜੇਮਸ ਬਾਂਡ' ਵਾਂਗ ਹੀ ਐਕਸ਼ਨ ਥ੍ਰਿਲਰ ਦਾ ਤੜਕਾ ਲਾਇਆ ਗਿਆ ਹੈ, ਜਿਸ ਨੂੰ 'ਡਾਕਾ' ਫਿਲਮ 'ਚ ਹੋਰ ਵੀ ਵੱਡੇ ਪੱਧਰ 'ਤੇ ਦਿਖਾਇਆ ਗਿਆ ਹੈ। ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਤੋਂ ਇਲਾਵਾ ਫਿਲਮ 'ਚ ਹੌਬੀ ਧਾਲੀਵਾਲ, ਰਾਣਾ ਰਣਬੀਰ, ਮੁਕੁਲ ਦੇਵ, ਬਨਿੰਦਰ ਬੰਨੀ, ਰਾਣਾ ਜੰਗ ਬਹਾਦਰ, ਸ਼ਵਿੰਦਰ ਮਾਹਲ, ਸ਼ਹਿਨਾਜ਼ ਗਿੱਲ, ਪ੍ਰਿੰਸ ਕੰਵਲ ਜੀਤ ਸਿੰਘ ਤੇ ਰਵਿੰਦਰ ਮੰਡ ਵੀ ਅਹਿਮ ਕਿਰਦਾਰਾਂ 'ਚ ਨਜ਼ਰ ਆਉਣ ਆ ਰਹੇ ਹਨ। ਫਿਲਮ ਦੇ ਟੀਜ਼ਰ ਤੇ ਟਰੇਲਰ ਤੋਂ ਲੈ ਕੇ ਇਸ ਦੇ ਗੀਤਾਂ ਨੂੰ ਵੀ ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਗਿੱਪੀ ਗਰੇਵਾਲ ਤੇ ਜ਼ਰੀਨ ਖਾਨ ਦੀ ਵੱਖਰੀ ਲੁੱਕ ਵੀ ਫਿਲਮ ਨੂੰ ਚਾਰ ਚੰਨ ਲਾਵੇਗੀ। ਦੱਸ ਦਈਏ ਕਿ ਜਦੋਂ ਗਿੱਪੀ ਨਾਲ ਜਦੋਂ ਫਿਲਮ ਸਬੰਧੀ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫਿਲਮ ਦੇ ਜਿੰਨੇ ਵੀ ਕਲਾਕਾਰ ਹਨ, ਉਨ੍ਹਾਂ ਵਲੋਂ ਫਿਲਮ 'ਚ ਨਿਭਾਏ ਗਏ ਕਿਰਦਾਰ ਹਰ ਇਕ ਦੀ ਜ਼ਿੰਦਗੀ ਦੇ ਬਿਹਤਰੀਨ ਕਿਰਦਾਰ ਹਨ।

ਦੱਸਣਯੋਗ ਹੈ ਕਿ ਫਿਲਮ ਦੀ ਕਹਾਣੀ ਗਿੱਪੀ ਗਰੇਵਾਲ ਨੇ ਲਿਖੀ ਹੈ, ਜੋ ਪਹਿਲਾਂ ਵੀ ਬਾਕਮਾਲ ਫਿਲਮਾਂ ਲਿਖ ਚੁੱਕੇ ਹਨ। ਫਿਲਮ ਨੂੰ ਪੰਜਾਬੀ ਫਿਲਮ ਜਗਤ ਦੇ ਬਿਹਤਰੀਨ ਨਿਰਦੇਸ਼ਕਾਂ ਦੀ ਲਿਸਟ 'ਚ ਸ਼ੁਮਾਰ ਡਾਇਰੈਕਟਰ ਬਲਜੀਤ ਸਿੰਘ ਦਿਓ ਨੇ ਡਾਇਰੈਕਟ ਕੀਤਾ ਹੈ। ਡਾਇਲਾਗਸ ਨਰੇਸ਼ ਕਥੂਰੀਆ ਵਲੋਂ ਲਿਖੇ ਗਏ ਹਨ। ਫਿਲਮ ਨੂੰ ਭੂਸ਼ਨ ਕੁਮਾਰ ਤੇ ਗਿੱਪੀ ਗਰੇਵਾਲ ਵਲੋਂ ਸਾਂਝੇ ਤੌਰ 'ਤੇ ਬਣਾਇਆ ਗਿਆ ਹੈ। ਭੂਸ਼ਨ ਕੁਮਾਰ, ਕ੍ਰਿਸ਼ਨ ਕੁਮਾਰ, ਗਿੱਪੀ ਗਰੇਵਾਲ ਤੇ ਰਵਿੰਦਰ ਕੌਰ ਗਰੇਵਾਲ ਫਿਲਮ ਦੇ ਪ੍ਰੋਡਿਊਸਰ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News