ਮੁਮਤਾਜ਼ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਬਾਲੀਵੁੱਡ ਦੀ ਇਹ ਹੌਟ ਅਦਾਕਾਰਾ

9/7/2017 9:07:22 AM

ਮੁੰਬਈ— ਅਦਾਕਾਰਾ ਡੇਜ਼ੀ ਸ਼ਾਹ ਫਿਲਮੀ ਪਰਦੇ 'ਤੇ ਬੀਤੇ ਜ਼ਮਾਨੇ ਦੀ ਮਸ਼ਹੂਰ ਅਦਾਕਾਰਾ ਮੁਮਤਾਜ਼ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸਾਲ 2014 ਵਿਚ ਪ੍ਰਦਰਸ਼ਿਤ ਫਿਲਮ 'ਜੈ ਹੋ' ਨਾਲ ਬਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਡੇਜ਼ੀ ਸ਼ਾਹ ਪਿਛਲੇ ਕੁਝ ਸਮੇਂ ਤੋਂ ਪਰਦੇ ਤੋਂ ਦੂਰ ਰਹੀ ਹੈ। ਛੇਤੀ ਹੀ ਉਸ ਦੀ ਇਕ ਨਵੀਂ ਫਿਲਮ 'ਰਾਮਤਰਨ' ਰਿਲੀਜ਼ ਹੋਣ ਵਾਲੀ ਹੈ। ਫਿਲਮ ਦੀ ਪ੍ਰਮੋਸ਼ਨ ਦੌਰਾਨ ਡੇਜ਼ੀ ਨੇ ਕਿਹਾ ਕਿ ਇਨ੍ਹੀਂ ਦਿਨੀਂ ਬਹੁਤ ਸਾਰੇ ਕਲਾਕਾਰਾਂ ਦੀਆਂ ਜ਼ਿੰਦਗੀਆਂ 'ਤੇ ਬਾਇਓਪਿਕ ਫਿਲਮਾਂ ਬਣ ਰਹੀਆਂ ਹਨ, ਜੇ ਮੌਕਾ ਮਿਲਿਆ ਤਾਂ ਉਹ ਬੀਤੇ ਦਿਨਾਂ ਦੀ ਮਸ਼ਹੂਰ ਅਦਾਕਾਰਾ 'ਮੁਮਤਾਜ਼' ਦੀ ਬਾਇਓਪਿਕ ਵਿਚ ਕੰਮ ਕਰੇਗੀ।

PunjabKesari
ਸਲਮਾਨ ਨਾਲ ਰੇਸ ਲਗਾਉਣਾ ਚਾਹੁੰਦੀ ਹੈ ਡੇਜ਼ੀ
ਡੇਜ਼ੀ ਸ਼ਾਹ ਦਬੰਗ ਸਟਾਰ ਸਲਮਾਨ ਖਾਨ ਨਾਲ 'ਰੇਸ-3' ਵਿਚ ਕੰਮ ਕਰਨਾ ਚਾਹੁੰਦੀ ਹੈ। ਫਿਲਮ ਵਿਚ ਸਲਮਾਨ ਖਾਨ ਦੀ ਅਹਿਮ ਭੂਮਿਕਾ ਹੋਵੇਗੀ। ਫਿਲਮ ਵਿਚ ਸਲਮਾਨ ਦੇ ਆਪੋਜ਼ਿਟ ਜੈਕਲੀਨ ਫਰਨਾਂਡੀਜ਼ ਨਜ਼ਰ ਆਵੇਗੀ। ਕਿਹਾ ਜਾ ਰਿਹਾ ਹੈ ਕਿ 'ਰੇਸ-3' ਅਗਲੇ ਸਾਲ ਈਦ 'ਤੇ ਰਿਲੀਜ਼ ਹੋਵੇਗੀ। ਚਰਚਾ ਹੈ ਕਿ 'ਜੈ ਹੋ' ਫੇਮ ਡੇਜ਼ੀ ਸ਼ਾਹ ਵੀ ਫਿਲਮ ਵਿਚ ਕੰਮ ਕਰਦੀ ਨਜ਼ਰ ਆ ਸਕਦੀ ਹੈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News