ਪਾਲਤੂ ਕੁੱਤੇ ਨੇ ਇੰਝ ਬਚਾਈ ਪ੍ਰਿਟੀ ਜ਼ਿੰਟਾ ਦੀ ਜਾਨ

1/22/2020 2:34:00 PM

ਮੁੰਬਈ (ਬਿਊਰੋ) — ਬਾਲੀਵੁੱਡ ਦੀ ਡਿੰਪਲ ਡਾਰਲਿੰਗ ਪ੍ਰਿਟੀ ਜ਼ਿੰਟਾ ਨੇ ਟਵੀਟ ਕਰਕੇ ਖੁਲਾਸਾ ਕੀਤਾ ਹੈ, ਜਿਸ ਨੂੰ ਜਾਣ ਕੇ ਹਰ ਕੋਈ ਹੈਰਾਨ ਹੋ ਰਿਹਾ ਹੈ। ਪ੍ਰਿਟੀ ਨੇ ਦੱਸਿਆ ਹੈ ਕਿ ਜਦੋਂ ਉਹ ਪਾਣੀ 'ਚ ਡੁੱਬ ਰਹੀ ਸੀ ਕਿ ਉਸ ਦੇ ਕੁੱਤੇ ਨੇ ਉਸ ਨੂੰ ਬਚਾਉਣ ਲਈ ਪਾਣੀ 'ਚ ਛਾਲ ਮਾਰ ਦਿੱਤੀ ਸੀ।'' ਪ੍ਰੀਤੀ ਜ਼ਿੰਟਾ ਦਾ ਇਹ ਟਵੀਟ ਹੁਣ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਲੋਕ ਉਸ ਦੀ ਪੋਸਟ 'ਤੇ ਲਗਾਤਾਰ ਟਿੱਪਣੀਆਂ ਕਰ ਰਹੇ ਹਨ। ਪ੍ਰਿਟੀ ਜ਼ਿੰਟਾ ਨੇ ਆਪਣੇ ਟਵਿਟਰ ਅਕਾਊਂਟ 'ਤੇ ਆਪਣੀ ਅਤੇ ਪਾਲਤੂ ਕੁੱਤੇ ਦੀ ਇਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦਿਆਂ ਉਸ ਨੇ ਕੈਪਸ਼ਨ 'ਚ ਲਿਖਿਆ ''ਜਕੂਜੀ 'ਚ ਕੋਈ ਡੁੱਬਦਾ ਨਹੀਂ ਹੈ ਪਰ ਅਸਲ ਪਿਆਰ ਇਹ ਹੈ ਕਿ ਤੁਹਾਡਾ ਕੁੱਤਾ ਤੁਹਾਨੂੰ ਡੁੱਬਣ ਤੋਂ ਬਚਾਉਣ ਲਈ ਜਕੂਜੀ 'ਚ ਛਾਲ ਮਾਰ ਦਿੰਦਾ ਹੈ। ਉਹ ਪ੍ਰੇਸ਼ਾਨ ਰਹਿੰਦਾ ਹੈ ਜਦੋਂ ਤੱਕ ਮੈਂ ਜਕੂਜੀ ਤੋਂ ਬਾਹਰ ਨਹੀਂ ਆ ਜਾਂਦੀ। ਇਹ ਇਕ ਬਹੁਤ ਹੀ ਜ਼ਬਰਦਸਤ ਤਜਰਬਾ ਹੈ।''

ਪ੍ਰਿਟੀ ਨੇ ਲਿਖਿਆ ਕਿ ਮੇਰੇ ਡੌਗੀ ਨੂੰ ਘੱਟੋਂ-ਘੱਟ ਮਹਿਸੂਸ ਹੋਇਆ ਕਿ ਮੈਂ ਡੁੱਬ ਰਹੀ ਹਾਂ ਅਤੇ ਉਹ ਮੈਨੂੰ ਡੁੱਬਣ ਤੋਂ ਬਚਾਉਣ ਲਈ ਜਕੂਜੀ 'ਚ ਛਾਲ ਮਾਰ ਦਿੰਦਾ ਹੈ। ਪ੍ਰਿਟੀ ਜ਼ਿੰਟਾ ਦੇ ਇਸ ਟਵੀਟ ਨੂੰ ਬਹੁਤ ਸਾਰੇ ਲੋਕ ਪਸੰਦ ਕਰ ਰਹੇ ਹਨ ਅਤੇ ਇਸ 'ਤੇ ਆਪਣੀ ਫੀਡਬੈਕ ਦੇ ਰਹੇ ਹਨ।

ਇਕ ਯੂਜ਼ਰ ਨੇ ਲਿਖਿਆ ਹੈ ਕਿ, ''ਪ੍ਰਿਟੀ ਤੁਸੀਂ ਬਹੁਤ ਖੂਬਸੂਰਤ ਹੋ ਅਤੇ ਤੁਹਾਡਾ ਕੁੱਤਾ ਵੀ ਤੁਹਾਡੇ ਵਰਗਾ ਬਹੁਤ ਸੁੰਦਰ ਹੈ।'' ਇਸ ਤੋਂ ਇਲਾਵਾ ਇਕ ਹੋਰ ਯੂਜ਼ਰ ਨੇ ਟਵੀਟ ਕਰਕੇ ਆਪਣੀ ਤਸਵੀਰ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ ਹੈ ਕਿ, ''ਮੀਂਹ ਤੋਂ ਬਾਅਦ ਧੁੱਪ ਅਸਲ ਖੁਸ਼ੀ ਹੈ। ਤਸਵੀਰ 'ਚ ਉਹ ਖੁੱਲ੍ਹੇ ਵਾਲਾਂ 'ਚ ਬਹੁਤ ਖੂਬਸੂਰਤ ਲੱਗ ਰਹੀ ਹੈ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News