ਰਿਲੀਜ਼ਿੰਗ ਤੋਂ ਪਹਿਲਾਂ ਮੁਸ਼ਕਿਲਾਂ 'ਚ ਘਿਰੀ ਦੀਪਿਕਾ ਦੀ 'ਛਪਾਕ', ਮਾਮਲਾ ਪਹੁੰਚਿਆ ਕੋਰਟ

12/24/2019 1:51:35 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਛਪਾਕ' ਦੇ ਪ੍ਰਮੋਸ਼ਨ 'ਚ ਰੁੱਝੀ ਹੋਈ ਹੈ। ਉਨ੍ਹਾਂ ਦੀ ਇਹ ਫਿਲਮ 10 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ਪਰ ਰਿਲੀਜ਼ ਹੋਣ ਤੋਂ ਪਹਿਲਾਂ ਫਿਲਮ ਵਿਵਾਦਾਂ 'ਚ ਘਿਰ ਗਈ ਹੈ। ਦਰਅਸਲ, ਫਿਲਮ 'ਛਪਾਕ' ਦੀ ਕਹਾਣੀ ਨੂੰ ਲੈ ਕੇ ਇਕ ਰਾਈਟਰ (ਲੇਖਕ) ਬੰਬੇ ਹਾਈਕੋਰਟ ਪਹੁੰਚਿਆ ਤੇ ਦੋਸ਼ ਲਾਇਆ ਹੈ ਕਿ ਉਸ ਦੀ ਕਹਾਣੀ ਨੂੰ ਕਾਪੀ ਕੀਤਾ ਗਿਆ ਹੈ। ਰਾਕੇਸ਼ ਭਾਰਤੀ ਨਾਂ ਦੇ ਲੇਖਕ ਦਾ ਦੋਸ਼ ਹੈ ਕਿ ਫਿਲਮ 'ਛਪਾਕ' ਦੀ ਕਹਾਣੀ ਉਸ ਦੀ ਹੈ। ਬੰਬੇ ਹਾਈਕੋਰਟ 'ਚ ਉਨ੍ਹਾਂ ਨੇ ਇਕ ਯਾਚਿਕਾ ਦਾਇਰ ਕੀਤੀ ਹੈ। ਇਸ ਯਾਚਿਕਾ 'ਚ ਉਨ੍ਹਾਂ ਨੇ ਕਿਹਾ ਹੈ ਕਿ ਫਿਲਮ ਦੇ ਕ੍ਰੇਡਿਟ 'ਚ ਉਨ੍ਹਾਂ ਦਾ ਨਾਂ ਦਿੱਤਾ ਜਾਣਾ ਚਾਹੀਦਾ। ਰਾਈਟਰ ਰਾਕੇਸ਼ ਭਾਰਤੀ ਦਾ ਕਹਿਣਾ ਹੈ ਕਿ 'ਛਪਾਕ' ਫਿਲਮ ਦੀ ਕਹਾਣੀ ਦਾ ਆਈਡੀਆ ਮੇਰਾ ਸੀ ਤੇ ਇਸ ਕਹਾਣੀ ਨੂੰ ਮੈਂ 'ਬਲੈਕ ਡੇ' ਨਾਂ ਦੀ ਫਿਲਮ ਲਈ ਲਿਖਿਆ ਸੀ। ਉਨ੍ਹਾਂ ਨੇ ਇਸ ਫਿਲਮ ਨੂੰ ਤੇ ਇਸ ਦੀ ਕਹਾਣੀ ਨੂੰ 'ਇੰਡੀਅਨ ਮੋਸ਼ਨ ਪਿਕਚਰਸ ਐਸੋਸੀਏਸ਼ਨ' 'ਚ ਸਾਲ 2015 'ਚ ਰਜਿਸਟਰ ਵੀ ਕਰਵਾਇਆ ਸੀ। ਉਨ੍ਹਾਂ ਨੇ ਦੱਸਿਆ ਕਿ ਸਾਲ 2015 ਤੋਂ ਹੀ ਉਹ ਪ੍ਰੋਡਿਊਸਰ ਤੇ ਫਾਕਸ ਸਟਾਰ ਸਟੂਡੀਓ 'ਚ ਇਸ ਸਕ੍ਰਿਪਟ ਨੂੰ ਲੈ ਕੇ ਕਈ ਚੱਕਰ ਲਾਏ ਹਨ। ਉਨ੍ਹਾਂ ਨੇ ਦੱਸਿਆ ਕਿ ਕੁਝ ਸਮੇਂ ਪਹਿਲਾਂ ਪਲੇਨਟਿਫ ਜੋ ਕਿ 'ਛਪਾਕ' ਨੂੰ ਪ੍ਰੋਡਿਊਸ ਕਰ ਰਿਹਾ ਹੈ। ਉਨ੍ਹਾਂ ਨੇ ਇਹ ਕਹਾਣੀ ਸੁਣੀ ਸੀ ਤੇ ਆਈਡੀਆ ਨੂੰ ਨਰੇਟ ਵੀ ਕੀਤਾ ਸੀ।

ਦੱਸ ਦਈਏ ਕਿ ਰਾਕੇਸ਼ ਭਾਰਤੀ ਦੇ ਵਕੀਲ ਨੇ ਦੱਸਿਆ, ''ਰਾਕੇਸ਼ ਭਾਰਤੀ ਨੂੰ ਕੁਝ ਦਿਨਾਂ ਬਾਅਦ ਪਤਾ ਲੱਗਾ ਕਿ ਮੇਘਨਾ ਗੁਲਜ਼ਾਰ ਉਨ੍ਹਾਂ ਦੀ ਫਿਲਮ ਨਾਲ ਮਿਲਦੀ-ਜੁਲਦੀ ਇਕ ਕਹਾਣੀ 'ਤੇ ਕੰਮ ਕਰ ਰਹੀ ਹੈ। ਰਾਕੇਸ਼ ਭਾਰਤੀ ਨੇ ਇਸ ਦੀ ਸ਼ਿਕਾਇਤ ਪ੍ਰੋਡਿਊਸਰਾਂ ਨੂੰ ਵੀ ਕੀਤੀ ਸੀ ਪਰ ਉਨ੍ਹਾਂ ਨੇ ਇਸ 'ਤੇ ਕੁਝ ਨਹੀਂ ਕਿਹਾ।''

ਦੱਸਣਯੋਗ ਹੈ ਕਿ ਫਿਲਮ 'ਛਪਾਕ' ਐਸਿਡ ਅਟੈਕ ਸਰਵਾਈਵਰ ਲਕਸ਼ਮੀ ਅਗਰਵਾਲ ਦੀ ਅਸਲੀ ਜ਼ਿੰਦਗੀ ਤੋਂ ਪ੍ਰੇਰਿਤ ਫਿਲਮ ਹੈ। ਇਹ ਫਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News