ਫਿਲਮ ਪ੍ਰੋਡਿਊਸਰ ਏਕਤਾ ਕਪੂਰ ਵੱਲੋਂ ਭਾਰਤੀ ਫੌਜ ਦੀ ਕੀਤੀ ਬੇਇੱਜ਼ਤੀ ਲਈ ਹੋਵੇ ਪਰਚਾ ਦਰਜ

6/8/2020 2:31:52 PM

ਬਰਨਾਲਾ (ਵਿਵੇਕ ਸਿੰਧਵਾਨੀ) - ਪੈਸੇ ਦੀ ਹੋੜ ’ਚ ਪਤਾ ਨਹੀਂ ਬੰਦਾ ਕਿਸ ਹੱਦ ਤਕ ਗਿਰ ਜਾਂਦਾ ਹੈ ਅਜਿਹਾ ਹੀ ਇਕ ਬਹੁਤ ਹੀ ਸ਼ਰਮਨਾਕ ਘਟਨਾ ਵਾਪਰੀ ਜਿਸ ਵਿਚ ਪ੍ਰਸਿੱਧ ਫ਼ਿਲਮ ਪ੍ਰੋਡਿਊਸਰ ਏਕਤਾ ਕਪੂਰ ਵੱਲੋਂ ਵੈੱਬ ਸੀਰੀਜ ਟ੍ਰਿਪਲ ਐਕਸ 2 ਬਣਾਇਆ ਗਿਆ ਹੈ, ਜਿਸ ’ਚ ਦਰਸਾਏ ਸੀਨ ਵਿਚ ਇਕ ਆਰਮੀ ਅਫ਼ਸਰ ਦੀ ਪਤਨੀ ਨੂੰ ਆਪਣੇ ਦੋਸਤ ਨਾਲ ਰੰਗਰਲੀਆਂ ਮਨਾਉਂਦੇ ਹੋਏ ਦਿਖਾਇਆ ਗਿਆ ਹੈ ਜਦੋਂ ਕਿ ਉਸ ਦਾ ਪਤੀ ਬਾਰਡਰ ’ਤੇ ਆਪਣੀ ਡਿਊਟੀ ’ਤੇ ਤਾਇਨਾਤ ਹੈ।

ਇਹ ਜਾਣਕਾਰੀ ਪ੍ਰੈਸ ਦੇ ਨਾ ਜਾਰੀ ਕਰਦਿਆਂ ਸੈਨਿਕ ਵਿੰਗ ਸ਼੍ਰੋਮਣੀ ਅਕਾਲੀ ਦਲ ਦੇ ਸੂਬਾ ਪ੍ਰਧਾਨ ਇੰਜ. ਗੁਰਜਿੰਦਰ ਸਿੰਘ ਸਿੱਧੂ ਨੇ ਦੱਸਿਆ ਇਸ ਸੀਨ ਵਿਚ ਐਕਟ੍ਰੈਸ ਵੱਲੋਂ ਆਪਣੇ ਪਤੀ ਦੀ ਯੂਨੀਫ਼ਾਰਮ ਆਪਣੇ ਪ੍ਰੇਮੀ ਦੇ ਪਾਕੇ ਫਾੜ ਦਿੱਤੀ ਅਤੇ ਵਰਦੀ ’ਤੇ ਲੱਗੇ ਅਸ਼ੋਕਾ ਪਿੱਲਰ ਅਤੇ ਤਾਜ ਦਾ ਵੀ ਅਪਮਾਨ ਕੀਤਾ। ਸਿੱਧੂ ਨੇ ਕਿਹਾ ਕਿ ਜਿੱਥੇ ਫੌਜੀਆਂ ਦੀ ਡਿਊਟੀ ਸਖਤ ਹੈ ਉੱਥੇ ਫੌਜੀਆਂ ਦੀਆਂ ਪਤਨੀਆਂ ਬਹੁਤ ਹੀ ਮਹੱਤਵਪੂਰਨ ਰੋਲ ਅਦਾ ਕਰਦੀਆਂ ਹਨ। ਬਚਿਆਂ ਦੇ ਪਾਲਣ-ਪੋਸ਼ਣ ਪੜਾਈ ’ਤੇ ਘਰ ਵਿਚ ਬਜ਼ੁਰਗਾਂ ਦੀ ਦੇਖਭਾਲ ਤੋਂ ਇਲਾਵਾ ਜ਼ਿੰਦਗੀ ਦੀ ਹਰ ਕਠਿਨਾਈ ਦਾ ਸਾਹਮਣਾ ਕਰਦਿਆਂ ਹਨ।

ਏਕਤਾ ਕਪੂਰ ਦੇ ਇਸ ਸਸਤੇ ਐਕਟ ਨੇ ਜਿੱਥੇ ਆਰਮੀ ਦੇ ਮਨੋਬਲ ਨੂੰ ਠੇਸ ਪਹੁੰਚਾਈ ਹੈ ਉੱਥੇ ਆਰਮੀ ਅਫਸਰ ਅਤੇ ਜਵਾਨਾਂ ਦੀ ਬੇਇਜ਼ਤੀ ਕੀਤੀ ਹੈ , ਫੌਜੀ ਯੂਨੀਫ਼ਾਰਮ ਦੀ ਬੇਇਜ਼ਤੀ ਕੀਤੀ ਹੈ ਅਤੇ ਫੌਜੀਆਂ ਦੀਆ ਪਤਨੀਆਂ ਦੀ ਬੇਇਜ਼ਤੀ ਕੀਤੀ ਹੈ ਜਿਹੜੀ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇੰਜ. ਸਿੱਧੂ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਕਤ ਵੈਬ ਸੀਰੀਜ਼ ਟ੍ਰਿਪਲ ਐਕਸ 2 ’ਤੇ ਤੁਰੰਤ ਪਾਬੰਦੀ ਲਗਾਈ ਜਾਵੇ। ਉਕਤ ਪ੍ਰੋਡਿਊਸਰ ਏਕਤਾ ਕਪੂਰ ਅਤੇ ਉਸ ਦੀ ਮਾਤਾ ਸ਼ੋਭਾ ਕਪੂਰ ਡਾਇਰੈਕਟਰ ਅਤੇ ਸਕ੍ਰਿਪਟ ਰਾਇਟਰ ’ਤੇ ਪਰਚਾ ਦਰਜ ਕਰਕੇ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਵੇ।

ਇਸ ਸਬੰਧ ਵਿਚ ਇਕ ਸ਼ਕਾਇਤ ਥਾਣਾ ਸਿਟੀ 2 ਬਰਨਾਲਾ ਵਿਖੇ ਐੱਸ. ਐੱਚ. ਓ. ਨੂੰ ਏਕਤਾ ਕਪੂਰ ਤੇ ਹੋਰ ਦੋਸ਼ੀਆ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਇੰਜ. ਸਿੱਧੂ ਤੇ ਹੋਰ ਐਕਸ ਸਰਵਿਸ ਫੌਜੀਆਂ ਵੱਲੋਂ ਦਰਖਾਸਤ ਦਿੱਤੀ ਅਤੇ ਰੋਸ ਵਜੋ ਏਕਤਾ ਕਪੂਰ ਦਾ ਪੁਤਲਾ ਵੀ ਫੂਕਿਆ।

ਇਸ ਮੌਕੇ ਲੈਫ. ਭੋਲਾ ਸਿੰਘ ਸਿੱਧੂ ਵਾਰੰਟ ਅਫ਼ਸਰ ਬਲਵਿੰਦਰ ਸਿੰਘ ਢੀਂਡਸਾ, ਜਥੇਦਾਰ ਗੁਰਤੇਜ ਸਿੰਘ ਸੂਬੇਦਾਰ ਸਰਬਜੀਤ ਸਿੰਘ ਜ਼ਿਲਾ ਪ੍ਰਧਾਨ ਬਲਵਿੰਦਰ ਸਿੰਘ ਸੁਮਾਓ, ਹੌਲਦਾਰ ਪਰਗਟ ਸਿੰਘ, ਹੌਲਦਾਰ ਪ੍ਰਿਤਪਾਲ ਸਿੰਘ, ਹੌਲਦਾਰ ਕੁਲਵੰਤ ਸਿੰਘ, ਹੌਲਦਾਰ ਰਣਜੀਤ ਸਿੰਘ, ਨਾਇਕ ਬਿਸ਼ਨ ਦੇਵ, ਨਾਇਕ ਜੰਗੀਰ ਸਿੰਘ, ਹੌਲਦਾਰ ਰਜਕਿਰਣ, ਹੌਲਦਾਰ ਅਮਨਪ੍ਰੀਤ ਸਿੰਘ, ਹੌਲਦਾਰ ਗੁਰਮੇਲ ਸਿੰਘ ਆਦਿ ਆਗੂ ਹਾਜ਼ਰ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News