ਇੰਦਰਾ ਗਾਂਧੀ, ਮਧੂਬਾਲਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ ਯਾਮੀ

4/28/2017 5:06:55 PM

ਮੇਰਠ— ਅਦਾਕਾਰਾ ਯਾਮੀ ਗੌਤਮ ਫਿਲਮੀ ਪਰਦੇ ''ਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਅਤੇ ਅਦਾਕਾਰਾ ਮਧੂਬਾਲਾ ਦਾ ਕਿਰਦਾਰ ਨਿਭਾਉਣਾ ਚਾਹੁੰਦੀ ਹੈ। ਸਾਲ 2012 ''ਚ ਪ੍ਰਦਰਸ਼ਿਤ ਫਿਲਮ ''ਵਿਕੀ ਡੋਨਰ'' ਨਾਲ ਬਾਲੀਵੁੱਡ ''ਚ ਕੈਰੀਅਰ ਦੀ ਸ਼ੁਰੂਆਤ ਕਰਨ ਵਾਲੀ ਯਾਮੀ ਗੌਤਮ ਨੇ ਉਭਰਦੇ ਨੌਜਵਾਨ ਕਲਾਕਾਰਾਂ ਨੂੰ ਸਲਾਹ ਦਿੱਤੀ ਕਿ ਉਹ ਸਿਰਫ ਗਲੈਮਰ ''ਚ ਫਸ ਕੇ ਬਾਲੀਵੁੱਡ ਦਾ ਰਸਤਾ ਨਾ ਦੇਖਣ। ਸਖਤ ਮਿਹਨਤ ਕਰਨ ਦਾ ਜਜ਼ਬਾ ਹੋਵੇ ਤਾਂ ਹੀ ਬਾਲੀਵੁੱਡ ''ਚ ਆਉਣ ਦਾ ਫਾਇਦਾ ਹੈ।
ਅਸਲ ''ਚ ਯਾਮੀ ਗੌਤਮ ਮੇਰਠ ਦੇ ਗੜ੍ਹਾ ਰੋਡ ''ਤੇ ਸਥਿਤ ਪੀ. ਸੀ. ਜਿਊਲਰਸ ਦੇ ਨਵੇਂ ਸ਼ੋਅਰੂਮ ਦਾ ਉਦਘਾਟਨ ਕਰਨ ਲਈ ਮੇਰਠ ਆਈ ਸੀ। ਇਸ ਦੌਰਾਨ ਯਾਮੀ ਨੂੰ ਆਪਣੇ ਸ਼ਹਿਰ ''ਚ ਦੇਖ ਕੇ ਸਥਾਨਕ ਲੋਕਾਂ ਦੀ ਭਾਰੀ ਭੀੜ ਇਕੱਠੀ ਹੋ ਗਈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News