B''Day: ‘ਡਰ’ ਨਾਲ ਸ਼ੁਰੂ ਹੋਈ ਸੀ ਸ਼ਾਹਰੁਖ ਤੇ ਯਸ਼ ਚੋਪੜਾ ਦੀ ਦੋਸਤੀ, ਮਜ਼ੇਦਾਰ ਹੈ ਪਹਿਲੀ ਫਿਲਮ ਦਾ ਕਿੱਸਾ

9/27/2019 11:03:40 AM

ਮੁੰਬਈ(ਬਿਊਰੋ)— ਵੱਡੇ ਪਰਦੇ ’ਤੇ ਰੋਮਾਂਸ ਦੀ ਵੱਖਰੀ ਪਰਿਭਾਸ਼ਾ ਬਣਾ ਕੇ ਯਾਦਗਾਰ ਫਿਲਮਾਂ ਬਣਾਉਣ ਵਾਲੇ ਨਿਰਦੇਸ਼ਕ-ਨਿਰਮਾਤਾ ਯਸ਼ ਚੋਪੜਾ ਦਾ ਅੱਜ ਜਨਮਦਿਨ ਹੈ। ਉਨ੍ਹਾਂ ਨੇ ਬਾਲੀਵੁੱਡ ’ਚ ਰੋਮਾਂਸ ਦੇ ਕਈ ਰੰਗ ਦਿਖਾਏ। ਅੱਜ ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਉਨ੍ਹਾਂ ਦੀ ਜ਼ਿੰਦਗੀ ਦਾ ਇਕ ਅਜਿਹਾ ਕਿੱਸਾ ਦੱਸਦੇ ਹਾਂ, ਜਿਸ 'ਚ ਉਨ੍ਹਾਂ ਨੇ ਇਕ ਐਕਟਰ ਨੂੰ ਇੰਡਸਟਰੀ ਦਾ 'ਬਾਦਸ਼ਾਹ' ਬਣਾ ਦਿੱਤਾ ਹੈ। ਯਸ਼ ਚੋਪੜਾ ਦਾ ਜਨਮ 27 ਸਤੰਬਰ 1932 ਨੂੰ ਹੋਇਆ ਸੀ। ਉਨ੍ਹਾਂ ਦੇ ਵੱਡੇ ਭਰਾ ਬੀ. ਆਰ. ਚੋਪੜਾ ਬਾਲੀਵੁੱਡ ਦੇ ਮਸ਼ਹੂਰ ਪ੍ਰੋਡਿਊਸਰ ਡਾਇਰੈਕਟਰ ਸਨ।
PunjabKesari
ਸ਼ੁਰੂਆਤ 'ਚ ਯਸ਼ ਚੋਪੜਾ ਨੇ ਆਪਣੇ ਭਰਾ ਨਾਲ ਹੀ ਕੰਮ ਕੀਤਾ। ਉਹ ਫਿਲਮ 'ਚ ਬਤੌਰ ਕੋ-ਡਾਇਰੈਕਟਰ ਕੰਮ ਕਰਦੇ ਸਨ। ਉਨ੍ਹਾਂ ਨੇ ਫਿਲਮ 'ਨਯਾ ਦੌਰ', 'ਏਕ ਹੀ ਰਾਸਤਾ' ਅਤੇ 'ਸਾਧਨਾ' ਵਰਗੀਆਂ ਫਿਲਮਾਂ 'ਚ ਕੰਮ ਕੀਤਾ ਸੀ। ਬਤੌਰ ਡਾਇਰੈਕਟਰ ਯਸ਼ ਚੋਪੜਾ ਨੇ ਪਹਿਲੀ ਫਿਲਮ ਸਾਲ 1959  'ਧੂਲ ਕਾ ਫੂਲ' ਬਣਾਈ ਸੀ। ਉਨ੍ਹਾਂ ਨੇ 22 ਫਿਲਮਾਂ ਡਾਇਰੈਕਟ ਕੀਤੀਆਂ, ਜਦਕਿ 51 ਫਿਲਮਾਂ ਨੂੰ ਪ੍ਰੋਡਿਊਸ ਕੀਤਾ ਸੀ। ਯਸ਼ ਚੋਪੜਾ ਦੀਆਂ ਫਿਲਮਾਂ 'ਚ ਕੰਮ ਕਰਕੇ ਕਈ ਅਦਾਕਾਰਾਂ-ਐਕਟਰ ਸੁਪਰਸਟਾਰ ਬਣ ਗਏ।
PunjabKesari
ਇਨ੍ਹਾਂ 'ਚੋਂ ਇਕ ਨਾਂ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ ਦਾ ਹੈ। ਨਿਊਕਮਰ ਹੋਣ ਦੇ ਬਾਵਜੂਦ ਵੀ ਯਸ਼ ਚੋਪੜਾ ਨੇ ਸ਼ਾਹਰੁਖ ਖਾਨ 'ਤੇ ਭਰੋਸਾ ਕੀਤਾ ਤੇ ਫਿਲਮ 'ਡਰ' ਦਾ ਆਫਰ ਦਿੱਤਾ। ਦੋਵਾਂ ਦੀ ਦੋਸਤੀ ਇਸੇ ਫਿਲਮ ਨਾਲ ਸ਼ੁਰੂ ਹੋਈ ਸੀ। ਫਿਲਮ ਨਾਲ ਜੁੜਿਆ ਇਕ ਕਿੱਸਾ ਬਹੁਤ ਹੀ ਘੱਟ ਲੋਕ ਜਾਣਦੇ ਹਨ। 'ਡਰ' ਪਿਲਮ 'ਚ ਯਸ਼ ਚੋਪੜਾ ਸ਼ਾਹਰੁਖ ਖਾਨ ਨੂੰ ਪਹਿਲਾ ਲੈਣਾ ਨਹੀਂ ਚਾਹੁੰਦੇ ਸਨ। ਉਨ੍ਹਾਂ ਨੇ ਅਜੇ ਦੇਵਗਨ ਨੂੰ ਇਹ ਕਿਰਦਾਰ ਆਫਰ ਕੀਤਾ ਸੀ। ਉਸ ਸਮੇਂ ਅਜੇ ਦੇਵਗਨ ਡੇਟਸ ਦੀ ਕਮੀ ਕਾਰਨ ਇਸ ਫਿਲਮ ਨੂੰ ਠੁਕਰਾ ਦਿੱਤਾ।
PunjabKesari
ਅਜੇ ਦੇਵਗਨ ਦੇ ਮਨਾ ਕਰਨ ਤੋਂ ਬਾਅਦ ਇਸ ਫਿਲਮ ਲਈ ਆਮਿਰ ਖਾਨ ਨਾਲ ਸਪੰਰਕ ਕੀਤਾ ਗਿਆ ਪਰ ਉਨ੍ਹਾਂ ਨੇ ਵੀ ਇਨਕਾਰ ਕਰ ਦਿੱਤਾ। ਆਖਿਰ 'ਚ ਸ਼ਾਹਰੁਖ ਖਾਨ ਨੇ ਫਿਲਮ 'ਚ ਰਾਹੁਲ ਮੁਹਿਰਾ ਦਾ ਕਿਰਦਾਰ ਨਿਭਾਇਆ। ਸੰਨੀ ਦਿਓਲ ਨੇ 'ਡਰ' 'ਚ ਲੀਡ ਕਿਰਦਾਰ ਕੀਤਾ ਪਰ ਸ਼ਾਹਰੁਖ ਦਾ ਕਿਰਦਾਰ ਦਰਸ਼ਕਾਂ ਨੂੰ ਜ਼ਿਆਦਾ ਪਸੰਦ ਆਇਆ। ਇਸ ਫਿਲਮ ਤੋਂ ਬਾਅਦ ਸ਼ਾਹਰੁਖ ਦੀ ਕਿਸਮਤ ਰਾਤੋਂ-ਰਾਤ ਬਦਲ ਗਈ ਤੇ ਉਨ੍ਹਾਂ ਦੀ ਗਿਣਤੀ ਸੁਪਰਸਟਾਰ ਦੀ ਲਿਸਟ 'ਚ ਹੋਣ ਲੱਗੀ। ਇਸ ਫਿਲਮ ਤੋਂ ਬਾਅਦ ਸ਼ਾਹਰੁਖ ਖਾਨ ਤੇ ਸੰਨੀ ਦਿਓਲ ਨੇ ਕਦੇ ਇਕੱਠੇ ਕੰਮ ਨਹੀਂ ਕੀਤਾ।
PunjabKesari
ਇਕ ਇੰਟਰਵਿਊ ਦੌਰਾਨ ਸੰਨੀ ਦਿਓਲ ਨੇ ਨਾਰਾਜ਼ਗੀ ਜਤਾਉਂਦੇ ਹੋਏ ਕਿਹਾ ਸੀ ਕਿ 'ਫਿਲਮ 'ਚ ਵਿਲੇਨ ਨੂੰ ਹੀਰੋ ਨਾਲੋਂ ਜ਼ਿਆਦਾ ਦਮਦਾਰ ਤਰੀਕੇ ਨਾਲ ਪੇਸ਼ ਕੀਤਾ ਗਿਆ। ਜਦੋਂ ਮੈਨੂੰ ਪਤਾ ਲੱਗਾ ਕਿ ਫਿਲਮ ਦਾ ਅੰਤ ਕੁਝ ਅਜਿਹਾ ਹੋਣ ਹੈ ਤਾਂ ਮੈਂ ਵੀ ਕਾਫੀ ਹੈਰਾਨ ਹੋਇਆ ਸੀ।
PunjabKesari
ਪਹਿਲਾਂ ਤਾਂ ਸ਼ਾਹਰੁਖ ਨੂੰ ਵੀ ਲੱਗ ਰਿਹਾ ਸੀ ਕਿ ਕਿਤੇ ਨੈਗੇਟਿਵ ਕਿਰਦਾਰ ਦਾ ਅਸਰ ਉਸ ਦੇ ਕਰੀਅਰ 'ਤੇ ਬੁਰਾ ਨਾ ਪਵੇ ਪਰ ਉਨ੍ਹਾਂ ਦਾ ਇਹ ਡਰ ਗਲਤ ਸਾਬਿਤ ਹੋਇਆ ਤੇ ਉਹ ਬਾਲੀਵੁੱਡ ਦੇ ਕਿੰਗ ਬਣ ਗਏ। ਇਸ ਫਿਲਮ ਤੋਂ ਬਾਅਦ ਯਸ਼ ਚੋਪੜਾ ਤੇ ਸ਼ਾਹਰੁਖ ਨੇ ਕਈ ਹਿੱਟ ਫਿਲਮਾਂ ਦਿੱਤੀਆਂ। ਸ਼ਾਹਰੁਖ ਅੱਜ ਵੀ ਅਹਿਸਾਨ ਮੰਨਦੇ ਹਨ ਕਿ ਉਨ੍ਹਾਂ ਦੇ ਕਰੀਅਰ ਨੂੰ ਇਸ ਉਚਾਈ ਤੱਕ ਪਹੁੰਚਾਉਣ 'ਚ ਯਸ਼ ਚੋਪੜਾ ਦਾ ਸਭ ਤੋਂ ਵੱਡਾ ਹੱਥ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News