ਲੋਕਾਂ ਵਲੋਂ ਖੂਬ ਪਸੰਦ ਕੀਤਾ ਜਾ ਰਿਹੈ ਯਸ਼ ਮੋਮੀ ਦਾ ਗੀਤ 'ਬੇਟੀ ਪੜ੍ਹਾਓ'

5/15/2019 10:14:37 AM

ਜਲੰਧਰ (ਸੋਮ) : 'ਪੜ੍ਹੋ ਸਾਰੇ ਵਧੋ ਸਾਰੇ' ਗੀਤ ਤੋਂ ਬਾਅਦ ਹੁਣ ਅਧਿਆਪਕ ਯਸ਼ ਮੋਮੀ ਦਾ ਨਵਾਂ ਸਿੰਗਲ ਟਰੈਕ 'ਬੇਟੀ ਪੜ੍ਹਾਓ' ਰਿਲੀਜ਼ ਹੋਇਆ ਹੈ, ਜਿਸ ਨੂੰ ਯੂਟਿਊਬ 'ਤੇ ਸਰੋਤਿਆਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਵਿਜੇ ਮੋਮੀ ਨੇ ਦੱਸਿਆ ਕਿ ਸਿੰਗਲ ਟਰੈਕ 'ਬੇਟੀ ਪੜ੍ਹਾਓ' ਦਾ ਪੋਸਟਰ ਕ੍ਰਿਸ਼ਨ ਕੁਮਾਰ (ਆਈ. ਏ. ਐੱਸ.) ਸਕੂਲ ਸਿੱਖਿਆ ਸਕੱਤਰ ਪੰਜਾਬ ਵੱਲੋਂ ਰਿਲੀਜ਼ ਕੀਤਾ ਗਿਆ।

'ਬੇਟੀ ਪੜ੍ਹਾਓ' ਗੀਤ ਨੂੰ ਯਸ਼ ਮੋਮੀ ਨੇ ਕਲਮਬੱਧ ਕੀਤਾ ਹੈ ਅਤੇ ਇਸ ਗੀਤ ਦਾ ਮਿਊਜ਼ਿਕ ਜੱਸੀ ਬ੍ਰਦਰਜ਼ ਵੱਲੋਂ ਤਿਆਰ ਕੀਤਾ ਗਿਆ ਹੈ। ਯਸ਼ ਮੋਮੀ ਦੇ ਸਿੰਗਲ ਟਰੈਕ 'ਬੇਟੀ ਪੜ੍ਹਾਓ' ਨੂੰ ਪੰਜਾਬ ਦੀ ਪ੍ਰਸਿੱਧ ਕੰਪਨੀ ਅਮਰ ਆਡੀਓ ਵੱਲੋਂ ਰਿਲੀਜ਼ ਕੀਤਾ ਗਿਆ ਹੈ। ਇਸ ਦਾ ਵੀਡੀਓ ਖੁਦ ਵਿਜੇ ਮੋਮੀ ਵੱਲੋਂ ਪੰਜਾਬ ਦੀਆਂ ਵੱਖ-ਵੱਖ ਲੁਕੇਸ਼ਨਾਂ 'ਤੇ ਸ਼ੂਟ ਕੀਤਾ ਗਿਆ ਹੈ।

   ਯਸ਼ ਮੋਮੀ ਦੇ ਬੇਟੀ ਪੜ੍ਹਾਓ ਗੀਤ ਦੀ ਵੀਡੀਓ —


ਵਿਜੇ ਮੋਮੀ ਨੇ ਦੱਸਿਆ ਕਿ ਯਸ਼ ਮੋਮੀ ਦੇ ਸਿੰਗਲ ਟਰੈਕ 'ਬੇਟੀ ਪੜ੍ਹਾਓ' 'ਚ ਬੇਟੀ ਪੜ੍ਹਾਉਣ ਬਾਰੇ ਸਮਾਜ ਨੂੰ ਇਕ ਬਹੁਤ ਵਧੀਆ ਸੁਨੇਹਾ ਦਿੱਤਾ ਗਿਆ ਹੈ, ਜੋ ਕਿ ਯੂਟਿਊਬ 'ਤੇ ਚੱਲ ਰਿਹਾ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News