2018 ''ਚ ਇਨ੍ਹਾਂ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

12/24/2018 11:22:42 AM

ਮੁੰਬਈ(ਬਿਊਰੋ)— ਸਾਲ 2018 ਆਪਣੇ ਅੰਤਿਮ ਪੜਾਅ 'ਤੇ ਹੈ ਅਤੇ ਇਹ ਸਾਲ ਜਾਂਦੇ-ਜਾਂਦੇ ਸਾਨੂੰ ਕਈ ਚੰਗੀਆਂ ਅਤੇ ਕਈ ਬੁਰੀਆਂ ਯਾਦਾਂ ਦੇ ਕੇ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਵੀ ਇਸ ਸਾਲ ਵੀ ਕਈ ਮਿੱਠੀਆਂ ਯਾਦਾਂ ਦੇ ਨਾਲ-ਨਾਲ ਕਈ ਦੁੱਖ ਭਰੀਆਂ ਯਾਦਾਂ ਦੇ ਕੇ ਗਿਆ ਹੈ। ਇਸ ਸਾਲ ਦੇਸ਼ ਨੇ ਸਿਨੇਮਾ ਜਗਤ ਦੇ ਮਸ਼ਹੂਰ ਚਿਹਰਿਆਂ ਨੂੰ ਗਵਾਇਆ ਹੈ। ਜਿਨ੍ਹਾਂ ਵਿਚ ਸਭ ਤੋਂ ਪਹਿਲਾਂ ਮਸ਼ਹੂਰ ਅਦਾਕਾਰਾ ਸ਼੍ਰੀਦੇਵੀ ਦਾ ਨਾਮ ਆਉਂਦਾ ਹੈ ਪਰ ਸਿਰਫ ਸ਼੍ਰੀਦੇਵੀ ਹੀ ਨਹੀਂ ਇਸ ਸਾਲ ਫਿਲਮ ਜਗਤ ਦੇ ਕਈ ਨਾਮੀ ਸਿਤਾਰਿਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜੋ ਇਸ ਦੁਨੀਆ ਨੂੰ ਸਮੇਂ ਤੋਂ ਪਹਿਲਾਂ ਹੀ ਅਲਵਿਦਾ ਕਹਿ ਗਏ...
— ਸ਼੍ਰੀਦੇਵੀ
24 ਫਰਵਰੀ ਨੂੰ ਸ਼ਨੀਵਾਰ ਸੀ ਅਤੇ ਸ਼ਨੀਵਾਰ ਦੀ ਇਸ ਰਾਤ ਨੂੰ ਇਕ ਅਜਿਹੀ ਖਬਰ ਸਾਹਮਣੇ ਆਈ ਜਿਨ੍ਹੇ ਸਭ ਦੀ ਨੀਂਦ ਉਡਾ ਦਿੱਤੀ। ਦੇਰ ਰਾਤ ਫਿਲਮੀ ਮੈਗਜ਼ੀਨ ਫਿਲਮ ਫੇਅਰ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਕੀਤੀ ਕਿ ਹੁਣ ਸ਼੍ਰੀਦੇਵੀ ਸਾਡੇ ਵਿਚਕਾਰ ਨਹੀਂ ਰਹੀ। ਜਿਵੇਂ ਹੀ ਪਹਿਲੀ ਵਾਰ ਇਹ ਖਬਰ ਸਾਹਮਣੇ ਆਈ ਸਭ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ। ਸਾਰੀ ਰਾਤ ਬਾਲੀਵੁੱਡ, ਮੀਡਿਆ ਅਤੇ ਫੈਨਜ਼ ਇਸ ਉਲਝਨ 'ਚ ਰਹੇ ਕੀ ਕੋਈ ਜਾਣ ਬੁਝ ਕੇ ਅਜਿਹੀ ਅਫਵਾਹ ਫੈਲਾ ਰਿਹਾ ਹੈ ਜਾਂ ਫਿਰ ਬਾਲੀਵੁੱਡ ਦੇ ਅਸਮਾਨ ਨੇ ਆਪਣਾ ਇਕ ਚਮਕਦਾ ਸਿਤਾਰਾ ਹਮੇਸ਼ਾ ਲਈ ਖੋਹ ਦਿੱਤਾ ਹੈ ਪਰ ਸਵੇਰ ਹੁੰਦੇ ਹੁੰਦੇ ਇਸ ਖਬਰ 'ਤੇ ਮੋਹਰ ਲੱਗ ਗਈ।
ਸ਼੍ਰੀਦੇਵੀ ਦੀ ਮੌਤ ਤੋਂ ਕੁਝ ਸਮਾਂ ਪਹਿਲਾਂ ਹੀ ਮਹਾਨਾਇਕ ਅਮਿਤਾਭ ਨੇ ਟਵੀਟ ਕਰਕੇ ਕਿਹਾ ਸੀ ਕਿ ਮਨ ਕੁਝ ਬੇਚੈਨ ਜਿਹਾ ਹੈ। ਸ਼੍ਰੀਦੇਵੀ ਦੀ ਮੌਤ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਫਿਰ ਟਵੀਟ ਕਰਦੇ ਹੋਏ ਕਿਹਾ ਕਿ ਸ਼੍ਰੀਦੇਵੀ ਦੇ ਇਸ ਤਰ੍ਹਾਂ ਦੁਨੀਆ ਤੋਂ ਚਲੇ ਜਾਣ ਨਾਲ ਉਹ ਬੇਹੱਦ ਦੁੱਖੀ ਅਤੇ ਹੈਰਾਨ ਹਨ ਕਿ ਜ਼ਿੰਦਗੀ ਕਿੰਨੀ ਅਨਪ੍ਰੀਡੀਕਟੇਬਲ ਹੈ। ਕਿਸੇ ਲਈ ਵੀ ਇਹ ਭਰੋਸਾ ਕਰ ਪਾਉਣਾ ਮੁਸ਼ਕਲ ਦਾ ਸੀ ਕਿ ਸਿਰਫ 55 ਸਾਲ ਦੀ ਉਮਰ 'ਚ ਸ਼੍ਰੀਦੇਵੀ ਦੀ ਬਾਥਟੱਬ 'ਚ ਐਕਸੀਡੈਂਟਲੀ ਡਿੱਗ ਕੇ ਡੁੱਬਣ ਨਾਲ ਮੌਤ ਹੋ ਗਈ। ਮੌਤ ਤੋਂ ਦੋ ਦਿਨ ਪਹਿਲਾਂ ਸ਼੍ਰੀਦੇਵੀ ਨੇ ਆਪਣੇ ਭਾਣਜੇ ਮੋਹਿਤ ਮਾਰਵਾਹ ਦਾ ਵਿਆਹ ਅਟੈਂਡ ਕੀਤਾ ਸੀ। ਵਿਆਹ 'ਚ ਖੂਬ ਡਾਂਸ ਵੀ ਕੀਤਾ ਸੀ ਅਤੇ ਸਭ ਨਾਲ ਖੂਬ ਮਸਤੀ ਕੀਤੀ ਪਰ ਉਸ ਸਮੇਂ ਕਿਸੇ ਨੂੰ ਕੀ ਪਤਾ ਸੀ ਕਿ ਇਹ ਆਖਰੀ ਵਾਰ ਹੈ ਜਦੋਂ ਉਹ ਲੋਕ ਸ਼੍ਰੀਦੇਵੀ ਨੂੰ ਇਸ ਅੰਦਾਜ਼ 'ਚ ਦੇਖ ਰਹੇ ਹਨ।
PunjabKesari
— ਸੁਪ੍ਰਿਆ ਦੇਵੀ
ਪੱਛਮੀ ਬੰਗਾਲ ਦੀ ਮਸ਼ਹੂਰ ਅਦਾਕਾਰਾ ਸੁਪ੍ਰਿਆ ਦੇਵੀ ਦਾ 26 ਜਨਵਰੀ 2018 ਨੂੰ ਦਿਹਾਂਤ ਹੋ ਗਿਆ ਸੀ। ਸੁਪ੍ਰਿਆ ਦੇਵੀ ਦੇ ਨਾਂ ਨਾਲ ਮਸ਼ਹੂਰ ਸੁਪ੍ਰਿਆ ਚੌਧਰੀ ਨੂੰ ਸਾਲ 2014 'ਚ 'ਪਦਮਸ਼੍ਰੀ ਪੁਰਸਕਾਰ' ਨਾਲ ਨਵਾਜਿਆ ਗਿਆ ਸੀ। ਕਰੀਬ 50 ਸਾਲਾਂ ਤੱਕ ਬੰਗਾਲੀ ਸਿਨੇਮਾ 'ਚ ਆਪਣੇ ਅਭਿਨੈ ਦਾ ਯੋਗਦਾਨ ਦੇਣ ਵਾਲੀ ਸੁਪ੍ਰਿਆ ਦੇਵੀ ਨੂੰ ਬੰਗਾਲੀ ਫਿਲਮ 'ਮੇਘੇ ਢਾਕਾ ਤਾਰਾ' ਲਈ ਜਾਣਿਆ ਜਾਂਦਾ ਸੀ। ਉਨ੍ਹਾਂ ਨੇ ਉਤਮ ਕੁਮਾਰ ਨਾਲ ਸਾਲ 1952 'ਚ ਫਿਲਮ 'ਬਾਸੁ ਪਰਿਵਾਰ' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਨੇ ਸਿਰਫ 7 ਸਾਲ ਦੀ ਹੀ ਉਮਰ 'ਚ ਐਕਟਿੰਗ ਦੀ ਦੁਨੀਆ 'ਚ ਕਦਮ ਰੱਖਿਆ ਸੀ।
PunjabKesari
— ਸ਼ੰਮੀ 
ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਸ਼ੰਮੀ 6 ਮਾਰਚ 2018 ਨੂੰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ ਸੀ। ਸ਼ੰਮੀ ਨੂੰ ਹਿੰਦੀ ਫਿਲਮ ਇੰਡਸਟਰੀ 'ਚ ਉਸ ਦੇ ਚਾਹੁੰਣ ਵਾਲੇ ਸ਼ੰਮੀ ਆਂਟੀ ਆਖ ਕੇ ਬੁਲਾਉਂਦੇ ਸਨ।
PunjabKesari
— ਨਰਿੰਦਰ ਝਾਅ
ਐਕਟਰ ਨਰਿੰਦਰ ਝਾਅ ਦੀ ਅਚਾਨਕ ਮੌਤ ਨੇ ਵੀ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। 55 ਸਾਲ ਦੇ ਨਰਿੰਦਰ ਝਾਅ ਦੀ ਮੌਤ ਦਿਲ ਦੇ ਦੌਰੇ ਕਾਰਨ ਹੋਈ ਸੀ। ਉਨ੍ਹਾਂ ਨੇ 2012 'ਚ ਆਈ ਫਿਲਮ 'ਫੰਟੂਸ਼' ਨਾਲ ਬਾਲੀਵੁੱਡ 'ਚ ਕਦਮ ਰੱਖਿਆ ਸੀ ਪਰ ਉਨ੍ਹਾਂ ਨੂੰ ਪ੍ਰਸਿੱਧੀ ਸ਼ਾਹਰੁਖ ਖਾਨ ਦੀ ਫਿਲਮ 'ਰਾਈਸ','ਹੈਦਰ', ਅਤੇ 'ਕਾਬਿਲ' ਨਾਲ ਮਿਲੀ ਸੀ।
PunjabKesari
— ਰੀਟਾ ਭਾਦੁੜੀ
ਰੀਟਾ ਭਾਦੁੜੀ ਨੇ 17 ਜੁਲਾਈ ਨੂੰ ਅੰਤਿਮ ਸਾਹ ਲਿਆ ਸੀ। ਉਨ੍ਹਾਂ ਨੂੰ ਕਿਡਨੀ ਦੀ ਬੀਮਾਰੀ ਦੇ ਚਲਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ ਪਰ ਲੰਬੇ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਹੋਣ ਕਾਰਨ ਉਨ੍ਹਾਂ ਦਾ ਦਿਹਾਂਤ ਹੋ ਗਿਆ। ਉਨ੍ਹਾਂ ਨੇ ਆਖਿਰੀ ਬਾਰ ਸਟਾਰ ਭਾਰਤ ਦੇ ਟੀ.ਵੀ. ਸ਼ੋਅ 'ਨਿਮਕੀ ਮੁੱਖੀਆ' 'ਚ ਦੇਖਿਆ ਗਿਆ ਸੀ।
PunjabKesari
— ਸੁਜਾਤਾ ਕੁਮਾਰ
ਅਦਾਕਾਰਾ ਸੁਜਾਤਾ ਕੁਮਾਰ ਨੇ 19 ਅਗਸਤ ਨੂੰ ਕੈਂਸਰ ਤੋਂ ਜੰਗ ਹਾਰ ਕੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਸੁਜਾਤਾ ਨੂੰ ਮੇਟਾਸਟੈਟਿਕ ਕੈਂਸਰ ਸੀ, ਜਿਸ ਦੇ ਇਲਾਜ ਲਈ ਉਹ ਲੰਬੇ ਸਮੇਂ ਤੱਕ ਮੁੰਬਈ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਰਹੀ ਸੀ। ਦੱਸ ਦੇਈਏ ਕਿ ਸੁਜਾਤਾ ਕੁਮਾਰ ਨੇ 'ਇੰਗਲਿਸ਼ ਵਿੰਗਲਿਸ਼' 'ਚ ਸ਼੍ਰੀਦੇਵੀ ਦੀ ਭੈਣ ਦਾ ਕਿਰਦਾਰ ਨਿਭਾਇਆ ਸੀ। ਇਸ ਤੋਂ ਬਾਅਦ ਉਨ੍ਹਾਂ ਕੋਲ ਕਈ ਚੰਗੇ ਪ੍ਰੋਜੈਕਟ ਆਏ ਸਨ। ਉਹ 'ਰਾਂਝਣਾ', 'ਗੋਰੀ ਤੇਰੇ ਪਿਆਰ ਮੇਂ' ਵਰਗੀਆਂ ਫਿਲਮਾਂ 'ਚ ਨਜ਼ਰ ਆ ਚੁੱਕੀ ਹੈ। 
PunjabKesari
— ਕਲਪਨਾ ਲਾਜਮੀ
ਕਲਪਨਾ ਲਾਜਮੀ ਇਕ ਅਜਿਹੀ ਫਿਲਮ ਮੇਕਰ ਸੀ ਜਿਨ੍ਹਾਂ ਨੇ ਕਹਾਣੀ ਕਹਿਣ ਦੇ ਇਕ ਨਵੇਂ ਅੰਦਾਜ਼ ਨੂੰ ਲੋਕਾਂ ਸਾਹਮਣੇ ਰੱਖਿਆ ਸੀ, ਹਾਲਾਂਕਿ ਕਲਪਨਾ ਦੀ ਮੌਤ ਦਾ ਕਾਰਨ ਵੀ ਸੁਜਾਤਾ ਕੁਮਾਰ ਦੀ ਤਰ੍ਹਾਂ ਕੈਂਸਰ ਹੀ ਬਣਿਆ। ਸਿਰਫ 61 ਸਾਲ 'ਚ ਉਹ ਕੈਂਸਰ ਤੋਂ ਜੰਗ ਹਾਰ ਗਈ ਅਤੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਕਲਪਨਾ ਲਾਜਮੀ ਨੂੰ ਕਿਡਨੀ ਦਾ ਕੈਂਸਰ ਸੀ, ਜਿਸ ਦੇ ਚਲਦੇ ਉਨ੍ਹਾਂ ਦੇ ਸਰੀਰ ਦੇ ਕਈਆਂ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਕਲਪਨਾ ਨੇ ਬਾਲੀਵੁੱਡ ਦੀਆਂ ਕਈ ਫਿਲਮਾਂ ਦਾ ਨਿਰਦੇਸ਼ਨ ਕੀਤਾ ਹੈ। ਇਸ ਵਿਚ 'ਏਕ ਪਲ', 'ਰੁਦਾਲੀ', 'ਕਿਉਂ?' ਅਤੇ 'ਚਿੰਗਾਰੀ' ਵਰਗੀਆਂ ਫਿਲਮਾਂ ਮੁੱਖ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਟੀ.ਵੀ. ਸੀਰੀਅਲ 'ਲੋਹਿਤ ਕਿਨਾਰੇ' ਨੂੰ ਵੀ ਡਾਇਰੈਕਸ਼ਨ ਕੀਤਾ।
PunjabKesari
—ਨਿਤਿਨ ਬਾਲੀ
90 ਦੇ ਦਹਾਕੇ ਦੇ ਮਸ਼ਹੂਰ ਸਿੰਗਰ ਨਿਤਿਨ ਬਾਲੀ ਨੇ ਇਸੇ ਸਾਲ ਇਕ ਸੜਕ ਦੁਰਘਟਨਾ 'ਚ ਆਪਣੀ ਜਾਨ ਗੁਆ ਲਈ। 47 ਸਾਲ ਦੇ ਨਿਤਿਨ ਬਾਲੀ ਸੜਕ ਹਾਦਸੇ 'ਚ ਕਿ ਦੁਰਘਟਨਾ ਦੇ ਸ਼ਿਕਾਰ ਹੋ ਗਏ ਸਨ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਜਿੱਥੇ ਇਕ ਵਾਰ ਤਾਂ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਸੀ ਪਰ ਘਰ ਪਹੁੰਚਣ ਦੇ ਕੁਝ ਦੇਰ ਬਾਅਦ ਹੀ ਉਨ੍ਹਾਂ ਨੂੰ ਖੂਨ ਦੀਆਂ ਉਲਟੀਆਂ ਹੋਣ ਲੱਗੀਆਂ। ਜਿਸ ਤੋਂ ਬਾਅਦ ਉਨ੍ਹਾਂ ਦੀ ਧੜਕਨ ਤੇਜ਼ ਹੋ ਗਈ ਅਤੇ ਉਹ ਬੇਹੋਸ਼ ਹੋ ਗਏ। ਉਨ੍ਹਾਂ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ ਪਰ ਫਿਰ ਵੀ ਉਨ੍ਹਾਂ ਨੂੰ ਬਚਾਇਆ ਨਾ ਜਾ ਸਕਿਆ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News