ਸਾਲ 2018 'ਚ ਇਨ੍ਹਾਂ ਟੀ.ਵੀ. ਸਿਤਾਰਿਆਂ ਨੇ ਲਏ 'ਸੱਤ ਫੇਰੇ'

12/25/2018 1:49:27 PM

ਮੁੰਬਈ(ਬਿਊਰੋ)— ਇਸ ਸਾਲ ਕਈ ਟੀ.ਵੀ. ਸਿਤਾਰੇ ਅਤੇ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਸਿਤਾਰਿਆਂ 'ਚੋਂ ਕਿਸੇ ਦਾ ਵਿਆਹ ਲਗਾਤਾਰ ਸੁਰਖੀਆਂ 'ਚ ਰਿਹਾ ਅਤੇ ਕਿਸੇ ਨੇ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਵਿਆਹ ਕਰਵਾਇਆ। ਅੱਜ ਅਸੀਂ ਤੁਹਾਨੂੰ ਟੀ.ਵੀ. ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 2018 'ਚ ਵਿਆਹ ਕਰਵਾਇਆ।
ਦੀਪਿਕਾ ਕੱਕੜ
ਦੀਪਿਕਾ ਕੱਕੜ ਪਹਿਲਾ ਟੀ.ਵੀ. ਦੀ ਆਦਰਸ਼ ਨੂੰਹ ਤੇ ਹੁਣ 'ਬਿੱਗ ਬੌਸ 12' ਦੀ ਮੁਕਾਬਲੇਬਾਜ਼ ਬਣਨ ਕਾਰਨ ਸੁਰਖੀਆਂ 'ਚ ਹੈ। ਇਸ ਸਾਲ ਫਰਵਰੀ 'ਚ ਉਸ ਨੇ ਕੋ-ਸਟਾਰ ਰਹੇ ਸ਼ੋਇਬ ਅਬ੍ਰਾਹਿਮ ਨਾਲ ਵਿਆਹ ਕਰਵਾਇਆ ਸੀ।PunjabKesari
ਰੂਬੀਨਾ ਦਿਲੈਕ
ਟੀ.ਵੀ. ਦੀ ਖੂਬਸੂਰਤ ਅਦਾਕਾਰਾਂ 'ਚੋਂ ਇਕ ਰੂਬੀਨਾ ਦਿਲੈਕ ਨੇ ਇਸ ਸਾਲ 21 ਜੂਨ ਨੂੰ ਸ਼ਿਮਲਾ 'ਚ ਆਪਣੇ ਪ੍ਰੇਮੀ ਅਭਿਨਵ ਸ਼ੁਕਲਾ ਨਾਲ ਵਿਆਹ ਕਰਵਾਇਆ ਸੀ। ਅਭਿਨਵ ਤੇ ਰੂਬੀਨਾ ਦਾ ਇਹ ਵਿਆਹ ਉਂਝ ਤਾਂ ਗੁਪਤ ਹੀ ਸੀ ਪਰ ਵਿਆਹ ਦੀਆਂ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹੀਆਂ।PunjabKesari
ਪੰਖੁੜੀ ਅਵਸਥੀ
ਟੀ. ਵੀ. ਸ਼ੋਅ 'ਰਜਿਈ ਸੁਲਤਾਨ' ਦੀ ਫੇਮ ਅਦਾਕਾਰਾ ਪੰਖੁੜੀ ਅਵਸਥੀ ਤੇ ਸੀਰੀਅਲ 'ਸਰਸਵਤੀਚੰਦਰ' ਨਾਲ ਮਸ਼ਹੂਰ ਹੋਣ ਵਾਲੇ ਐਕਟਰ ਗੌਤਮ ਰੋੜੇ ਨੇ 5 ਜਨਵਰੀ 2018 ਨੂੰ ਵਿਆਹ ਕਰਵਾਇਆ ਸੀ। PunjabKesari
ਨੇਹਾ ਸਕਸੈਨਾ
ਅਦਾਕਾਰਾ ਨੇਹਾ ਸਕਸੈਨਾ ਨੇ ਐਕਟਰ ਸ਼ਕਤੀ ਅਰੋੜਾ ਨਾਲ 16 ਅਪ੍ਰੈਲ 2018 ਨੂੰ ਵਿਆਹ ਕਰਵਾਇਆ ਸੀ।PunjabKesari
ਵਿਵਿਧਾ ਕ੍ਰਿਤੀ
ਟੀ. ਵੀ. ਅਦਾਕਾਰਾ ਵਿਵਿਧਾ ਕ੍ਰਿਤੀ ਨੇ ਪ੍ਰੇਮੀ ਵਰੁਣ ਨਾਲ 15 ਮਾਰਚ ਨੂੰ ਵਿਆਹ ਕਰਵਾਇਆ ਸੀ। PunjabKesari
ਭਾਰਤੀ ਸਿੰਘ
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ ਨੇ ਉਮਰ 'ਚ ਛੋਟੇ ਪ੍ਰੇਮੀ ਹਰਸ਼ ਲਿਮਬਾਚੀਆ ਨਾਲ ਸਾਲ 2017 ਨੂੰ ਵਿਆਹ ਕਰਵਾਇਆ ਸੀ।

PunjabKesariਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ
ਯੁਵਿਕਾ ਚੌਧਰੀ ਅਤੇ ਪ੍ਰਿੰਸ ਨਰੂਲਾ ਨੇ ਵੀ ਇਸੇ ਸਾਲ 13 ਅਕਤੂਬਰ ਨੂੰ ਵਿਆਹ ਕਰਵਾਇਆ ਸੀ। ਇਨ੍ਹਾਂ ਦੇ ਵਿਆਹ 'ਚ ਪਰਿਵਾਰਿਕ ਮੈਂਬਰਾਂ ਤੋਂ ਇਲਾਵਾ ਕਈ ਸਿਤਾਰੇ ਵੀ ਨਜ਼ਰ ਆਏ ਸਨ। PunjabKesari
ਕਪਿਲ ਤੇ ਗਿੰਨੀ
ਟੀ.ਵੀ. 'ਚ ਕਾਮੇਡੀ ਕਿੰਗ ਦੇ ਨਾਂ ਨਾਲ ਜਾਣੇ ਜਾਂਦੇ ਕਪਿਲ ਸ਼ਰਮਾ ਨੇ ਆਪਣੀ ਪ੍ਰੇਮਿਕਾ ਗਿੰਨੀ ਚਰਤਥ ਨਾਲ ਇਸੇ ਸਾਲ 12 ਦਸੰਬਰ ਨੂੰ ਵਿਆਹ ਕਰਵਾਇਆ। ਦੱਸ ਦੇਈਏ ਕਿ ਵਿਆਹ ਦੌਰਾਨ ਕਪਿਲ-ਗਿੰਨੀ ਕਾਫੀ ਚਰਚਾ 'ਚ ਰਹੇ ਸਨ। ਦੱਸ ਦੇਈਏ ਕਿ ਬੀਤੀ ਰਾਤ 24 ਦਸੰਬਰ ਨੂੰ ਕਪਿਲ-ਗਿੰਨੀ ਨੇ ਮੁੰਬਈ 'ਚ ਆਪਣੇ ਵਿਆਹ ਦੀ ਰਿਸੈਪਸ਼ਨ ਕੀਤੀ, ਜਿੱਥੇ ਬਾਲੀਵੁੱਡ ਦੇ ਕਈ ਵੱਡੇ ਸਿਤਾਰਿਆਂ ਨੇ ਸ਼ਿਰਕਤ ਕੀਤੀ।PunjabKesari
ਰਘੂਰਾਮ
ਟੀ.ਵੀ. ਦੇ ਸ਼ੋਅ ਰੋਡੀਜ਼ ਦੇ ਜੱਜ ਰਹਿ ਚੁੱਕੇ ਰਘੂਰਾਮ ਨੇ ਵੀ ਆਪਣੀ ਪ੍ਰੇਮਿਕਾ ਨਾਲ 12 ਦਸੰਬਰ ਨੂੰ ਪ੍ਰਾਈਵੇਟ ਵਿਆਹ ਕਰਵਾਇਆ ਸੀ।PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News