Year Ender 2019 : ਗੋਲਡਨ ਜੁਬਲੀ ਈਅਰ, ਅਮਿਤਾਭ ਨੇ ਇੰਡਸਟਰੀ ''ਚ ਕੀਤੇ ਪੂਰੇ 50 ਸਾਲ

12/25/2019 9:43:45 AM

ਨਵੀਂ ਦਿੱਲੀ (ਬਿਊਰੋ) — ਸ਼ਹਿਨਸ਼ਾਹ ਅਮਿਤਾਭ ਬੱਚਨ ਨੂੰ 2019 'ਚ ਫਿਲਮ ਇੰਡਸਟਰੀ 'ਚ 50 ਸਾਲ ਪੂਰੇ ਹੋ ਗਏ। ਹਾਫ ਸੈਂਚੁਰੀ ਪੂਰੀ ਕਰਨ ਵਾਲੇ ਬਿੱਗ ਬੀ ਨੇ 1969 'ਚ ਫਿਲਮ 'ਸਾਤ ਹਿੰਦੁਸਤਾਨੀ' ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। 'ਸਾਤ ਹਿੰਦੁਸਤਾਨੀ' ਫਿਲਮ 'ਚ ਅਮਿਤਾਭ ਬੱਚਨ ਨੂੰ ਬਿਹਾਰ ਦੇ ਮੁਸਲਿਮ ਉਰਦੂ ਸ਼ਾਇਰ ਅਨਵਰ ਅਲੀ ਅਨਵਰ ਦੀ ਭੂਮਿਕਾ ਮਿਲੀ ਸੀ। ਜਦੋਂ ਅਮਿਤਾਭ ਦੀ ਸਿਲੈਕਸ਼ਨ ਹੋਈ ਤਾਂ ਉਸ ਸਮੇਂ ਡਾਇਰੈਕਟਰ ਖਵਾਜਾ ਅਹਿਮਦ ਅੱਬਾਸ ਇਹ ਨਹੀਂ ਜਾਣਦੇ ਸਨ ਕਿ ਉਹ ਹਰਿਵੰਸ਼ ਰਾਏ ਬੱਚਨ ਦੇ ਬੇਟੇ ਹਨ।
Image result for amitabh bachchan
11 ਅਕਤੂਬਰ ਨੂੰ ਮਨਾਇਆ 77ਵਾਂ ਜਨਮਦਿਨ
ਦੱਸ ਦਈਏ ਕਿ 11 ਅਕਤੂਬਰ ਨੂੰ ਸਦੀ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਆਪਣਾ 77ਵਾਂ ਜਨਮਦਿਨ ਸੈਲੀਬ੍ਰੇਟ ਕੀਤਾ। ਅਮਿਤਾਭ ਬੱਚਨ ਜਿੰਨੇ ਚੰਗੇ ਐਕਟਰ ਹਨ, ਉਸ ਤੋਂ ਕਿਤੇ ਚੰਗੇ ਵਿਅਕਤੀ ਵੀ ਹਨ ਪਰ ਅਮਿਤਾਭ ਬੱਚਨ ਅੱਜ ਜਿਸ ਮੁਕਾਮ 'ਤੇ ਹਨ, ਉਥੇ ਪਹੁੰਚਣਾ ਸੋਖਾ ਨਹੀਂ ਹੈ। ਅੱਜ ਉਨ੍ਹਾਂ ਕੋਲ ਕਰੋੜਾਂ ਦੀ ਜਾਇਦਾਦ ਹੈ ਪਰ ਅਮਿਤਾਭ ਦੀ ਪਹਿਲੀ ਤਨਖਾਹ ਕਿੰਨੀ ਸੀ, ਇਹ ਸੁਣ ਕੇ ਕੋਈ ਵੀ ਹੈਰਾਨ ਹੋ ਸਕਦਾ ਹੈ।

Image result for amitabh bachchan jaya bachchan
ਪਹਿਲੀ ਤਨਖਾਹ ਮਿਲੀ ਸੀ 500 ਰੁਪਏ
ਦਰਅਸਲ, ਅਮਿਤਾਭ ਬੱਚਨ ਨੇ ਆਪਣੇ ਇਕ ਇੰਟਰਵਿਊ ਦੌਰਾਨ ਦੱਸਿਆ ਸੀ ਕਿ ਮੈਂ ਜਦੋਂ ਕੋਲਕਾਤਾ 'ਚ ਨੌਕਰੀ ਕੀਤੀ ਸੀ ਤਾਂ ਪਹਿਲੀ ਤਨਖਾਹ 500 ਰੁਪਏ ਮਿਲੀ ਸੀ। ਸੂਤਰਾਂ ਮੁਤਾਬਕ, ਅਮਿਤਾਭ ਬੱਚਨ ਦੀ 28 ਅਰਬ ਤੋਂ ਜ਼ਿਆਦਾ ਨੈੱਟ ਵਰਥ ਹੈ। ਸਾਲ 2015 'ਚ ਫੋਰਬਸ ਨੇ ਦੱਸਿਆ ਸੀ ਕਿ ਉਨ੍ਹਾਂ ਦੀ 33.5 ਮਿਲੀਅਨ ਡਾਲਰ ਦੀ ਜਾਇਦਾਦ ਹੈ। ਉਥੇ ਹੀ ਅਮਿਤਾਭ ਬੱਚਨ ਦੀ ਪਤਨੀ ਤੇ ਸਮਾਜਵਾਦੀ ਪਾਰਟੀ ਤੋਂ ਸੰਸਦ ਜਯਾ ਬੱਚਨ ਨੇ ਵੀ ਆਪਣੀ ਕੁਲ ਜਾਇਦਾਦ ਬਾਰੇ ਦੱਸਿਆ ਸੀ। ਜਯਾ ਬੱਚਨ ਤੇ ਉਨ੍ਹਾਂ ਦੇ ਪਤੀ ਅਮਿਤਾਭ ਬੱਚਨ ਕੋਲ 10.01 ਅਰਬ ਰੁਪਏ ਦੀ ਜਾਇਦਾਦ ਹੈ। ਪਿਛਲੇ 6 ਸਾਲਾਂ ਦੌਰਾਨ ਅਮਿਤਾਬ ਬੱਚਨ ਤੇ ਜਯਾ ਬੱਚਨ ਦੀ ਜਾਇਦਾਦ ਡਬਲ ਹੋ ਚੁੱਕੀ ਹੈ। ਸਾਲ 2012 'ਚ ਇਸ ਸਟਾਰ ਕੱਪਲ ਦੀ ਜਾਇਦਾਦ ਕਰੀਬ 500 ਕਰੋੜ ਰੁਪਏ ਸੀ ਅਤੇ ਇਸੇ ਸਾਲ ਜਾਇਦਾਦ 1000 ਕਰੋੜ ਰੁਪਏ ਦਾ ਆਂਕੜਾ ਪਾ ਕਰ ਚੁੱਕੀ ਹੈ।
Image result for amitabh bachchan jaya bachchan
ਅਮਿਤਾਭ-ਜਯਾ ਕੋਲ 460 ਰੁਪਏ ਤੋਂ ਜ਼ਿਆਦਾ ਦੀ ਹੈ ਅਚੱਲ ਜਾਇਦਾਦ
ਅਮਿਤਾਭ ਤੇ ਜਯਾ ਕੋਲ 460 ਰੁਪਏ ਤੋਂ ਜ਼ਿਆਦਾ ਦੀ ਅਚੱਲ ਜਾਇਦਾਦ ਹੈ, ਜੋ ਕਿ ਸਾਲ 2012 ਦੇ ਮੁਕਾਬਲੇ 152 ਕਰੋੜ ਰੁਪਏ ਤੋਂ ਦੁੱਗਣੀ ਹੈ। ਇਸ ਤਰ੍ਹਾਂ ਉਨ੍ਹਾਂ ਕੋਲ ਚੱਲ ਜਾਇਦਾਦ 540 ਕਰੋੜ ਹੈ। ਦੋਵਾਂ ਦੇ ਕਈ ਦੇਸ਼ਾਂ 'ਚ ਕਈ ਬੈਂਕ ਅਕਾਊਂਟ ਵੀ ਹਨ, ਜਿਨ੍ਹਾਂ 'ਚ ਕਰੋੜਾਂ ਰੁਪਏ ਜਮ੍ਹਾ ਹਨ।
Image result for amitabh bachchan jaya bachchan
62 ਕਰੋੜ ਰੁਪਏ ਦਾ ਗੋਲਡ ਤੇ ਜਿਊਲਰੀ ਹੈ
ਖਬਰਾਂ ਮੁਤਾਬਕ, ਜਯਾ ਬੱਚਨ ਤੇ ਅਮਿਤਾਭ ਬੱਚਨ ਕੋਲ ਕਰੀਬ 62 ਕਰੋੜ ਰੁਪਏ ਦਾ ਗੋਲਡ ਤੇ ਜਿਊਲਰੀ ਮੌਜੂਦ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ਮਾਮਲੇ 'ਚ ਅਮਿਤਾਭ ਬੱਚਨ ਨੇ ਜਯਾ ਬੱਚਨ ਵੀ ਪਿੱਛੇ ਛੱਡ ਦਿੱਤਾ ਹੈ। ਜਿਥੇ ਜਯਾ ਬੱਚਨ ਦੇ ਨਾਂ 'ਤੇ 26 ਕਰੋੜ ਰੁਪਏ ਦੀ ਜਿਊਲਰੀ ਹੈ, ਉਥੇ ਹੀ ਅਮਿਤਾਭ ਬੱਚਨ ਦੇ ਨਾਂ 'ਤੇ 36 ਕਰੋੜ ਰੁਪਏ ਤੋਂ ਜ਼ਿਆਦਾ ਦੀ ਜਿਊਲਰੀ ਦੱਸੀ ਜਾ ਰਹੀ ਹੈ।
Image result for amitabh bachchan
13 ਕਰੋੜ ਦੀਆਂ 12 ਗੱਡੀਆਂ ਦੇ ਮਾਲਕ ਹਨ ਅਮਿਤਾਭ
ਦੱਸਣਯੋਗ ਹੈ ਕਿ ਅਮਿਤਾਭ ਬੱਚਨ 13 ਕਰੋੜ ਦੀਆਂ 12 ਗੱਡੀਆਂ ਦੇ ਮਾਲਕ ਹਨ, ਜਿਨ੍ਹਾਂ 'ਚ ਕਈ ਲਗਜ਼ਰੀ ਕਾਰਾਂ ਦੇ ਨਾਂ ਸ਼ਾਮਲ ਹਨ। ਇਸ ਤੋਂ ਇਲਾਵਾ ਅਮਿਤਾਭ ਬੱਚਨ ਕੋਲ ਟਾਟਾ ਨੈਨੋ ਕਾਰ ਤੇ ਇਕ ਟਰੈਕਟਰ ਵੀ ਹੈ। ਉਂਝ ਫਿਲਮ ਲਈ ਮਿਲੀ ਪਹਿਲੀ ਤਨਖਾਹ ਦੀ ਗੱਲ ਕਰੀਏ ਤਾਂ ਅਮਿਤਾਭ ਬੱਚਨ ਦੀ ਪਹਿਲੀ ਫਿਲਮ ਕੇ. ਏ. ਅੱਬਾਸ ਦੀ 'ਸਾਤ ਹਿੰਦੁਸਤਾਨੀ' ਸੀ। ਇਸ ਫਿਲਮ ਲਈ ਅਮਿਤਾਭ ਬੱਚਨ ਨੂੰ 5 ਹਜ਼ਾਰ ਰੁਪਏ 'ਚ ਸਾਈਨ ਕੀਤਾ ਗਿਆ ਸੀ। ਹਾਲਾਂਕਿ ਫਿਲਮ ਬਾਕਸ ਆਫਿਸ 'ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ ਪਰ ਇਸ ਫਿਲਮ ਲਈ ਅਮਿਤਾਭ ਬੱਚਨ ਨੂੰ ਐਵਾਰਡ ਮਿਲਿਆ ਸੀ।
Image result for amitabh bachchan
ਮੌਤ ਤੋਂ ਬਾਅਦ ਸਾਰੀ ਜਾਇਦਾਦ ਬੇਟੇ ਤੇ ਬੇਟੀ 'ਚ ਵੰਡੀ ਜਾਵੇਗੀ ਬਰਾਬਰ
ਅਮਿਤਾਭ ਬੱਚਨ ਨੇ 'ਕੌਨ ਬਣੇਗਾ ਕਰੋੜਪਤੀ' ਦੇ ਸੈੱਟ 'ਤੇ ਸਾਫ ਕਰ ਦਿੱਤਾ ਸੀ ਕਿ ਜਦੋਂ ਉਨ੍ਹਾਂ ਦੀ ਮੌਤ ਹੋਵੇਗੀ ਤਾਂ ਉਨ੍ਹਾਂ ਦੀ ਸਾਰੀ ਜਾਇਦਾਦ ਬੇਟੇ ਤੇ ਬੇਟੀ 'ਚ ਬਰਾਬਰ ਵੰਡੀ ਜਾਵੇਗੀ। ਅਮਿਤਾਭ ਬੱਟਨ ਦੇ ਦੋ ਬੱਚੇ ਅਭਿਸ਼ੇਕ ਬੱਚਨ ਤੇ ਸ਼ਵੇਤਾ ਬੱਚਨ ਹਨ।
Image result for amitabh bachchan



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News