Year Ender 2019 : ਸਭ ਤੋਂ ਵੱਧ ਕਮਾਈ ਕਰਨ ਵਾਲੀਆਂ 2019 ਦੀਆਂ ਪੰਜਾਬੀ ਫਿਲਮਾਂ

12/31/2019 1:36:59 PM

ਜਲੰਧਰ (ਰਾਹੁਲ ਸਿੰਘ/ਲਖਨ ਪਾਲ) — ਪਾਲੀਵੁੱਡ ਯਾਨੀ ਕਿ ਪੰਜਾਬੀ ਸਿਨੇਮੇ 'ਚ ਇਸ ਸਾਲ 60 ਦੇ ਕਰੀਬ ਫਿਲਮਾਂ ਰਿਲੀਜ਼ ਹੋਈਆਂ। ਹਾਲਾਂਕਿ ਇਨ੍ਹਾਂ 'ਚੋਂ ਕੁਝ ਫਿਲਮਾਂ ਅਜਿਹੀਆਂ ਹਨ, ਜਿਨ੍ਹਾਂ ਨੇ ਕਮਾਈ ਦੇ ਮਾਮਲੇ 'ਚ ਬਾਕਸ ਆਫਿਸ 'ਤੇ ਵਧੀਆ ਪ੍ਰਦਰਸ਼ਨ ਕੀਤਾ। ਇਸ ਲਿਸਟ 'ਚ ਅਸੀਂ 10 ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਸਾਲ 2019 ਦੀਆਂ ਫਿਲਮਾਂ ਬਾਰੇ ਦੱਸਣ ਜਾ ਰਹੇ ਹਾਂ—

1. ਛੜਾ (ਕਮਾਈ 52.50 ਕਰੋੜ)
ਦਿਲਜੀਤ ਦੋਸਾਂਝ ਤੇ ਨੀਰੂ ਬਾਜਵਾ ਦੀ ਮੁੱਖ ਭੂਮਿਕਾ ਵਾਲੀ ਇਹ ਫਿਲਮ 21 ਜੂਨ ਨੂੰ ਰਿਲੀਜ਼ ਹੋਈ। ਜਿਸ ਨੇ ਬਾਕਸ ਆਫਿਸ 'ਤੇ ਕਮਾਈ ਦਾ ਤੂਫਾਨ ਲਿਆਂਦਾ। ਫਿਲਮ ਨੇ ਲਗਭਗ 52.50 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਅਨੁਰਾਗ ਸਿੰਘ ਅਮਿਤ ਭੱਲਾ, ਅਮਨ ਗਿੱਲ ਤੇ ਪਵਨ ਗਿੱਲ ਵਲੋਂ ਪ੍ਰੋਡਿਊਸ ਕੀਤਾ ਗਿਆ ਸੀ। ਫਿਲਮ ਨੂੰ ਜਗਦੀਪ ਸਿੱਧੂ ਵਲੋਂ ਲਿਖਿਆ ਤੇ ਡਾਇਰੈਕਟ ਕੀਤਾ ਗਿਆ ਸੀ।
Image result for Shadaa
2. ਅਰਦਾਸ ਕਰਾਂ (ਕਮਾਈ 31.82 ਕਰੋੜ)
19 ਜੁਲਾਈ ਨੂੰ ਰਿਲੀਜ਼ ਹੋਈ ਗੁਰਪ੍ਰੀਤ ਘੁੱਗੀ, ਗਿੱਪੀ ਗਰੇਵਾਲ, ਜਪਜੀ ਖਹਿਰਾ, ਮਿਹਰ ਵਿੱਜ ਤੇ ਯੋਗਰਾਜ ਸਿੰਘ ਦੀ ਮੁੱਖ ਭੂਮਿਕਾ ਵਾਲੀ ਫਿਲਮ 'ਅਰਦਾਸ ਕਰਾਂ' ਨੂੰ ਵੀ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਫਿਲਮ ਨੇ ਬਾਕਸ ਆਫਿਸ 'ਤੇ ਲਗਭਗ 31.82 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਪ੍ਰੋਡਿਊਸ ਤੇ ਡਾਇਕੈਟ ਗਿੱਪੀ ਗਰੇਵਾਲ ਵਲੋਂ ਕੀਤਾ ਗਿਆ, ਜਦਕਿ ਕਹਾਣੀ ਗਿੱਪੀ ਗਰੇਵਾਲ ਤੇ ਰਾਣਾ ਰਣਬੀਰ ਵਲੋਂ ਲਿਖੀ ਗਈ।
Image result for Ardaas Karaan
3. ਚੱਲ ਮੇਰਾ ਪੁੱਤ (ਕਮਾਈ 31.29 ਕਰੋੜ)
ਕਾਮੇਡੀ ਫਿਲਮ ਦੇ ਨਾਲ ਇਕ ਚੰਗਾ ਸੁਨੇਹਾ ਲੈ ਕੇ ਅਮਰਿੰਦਰ ਗਿੱਲ ਨੇ ਸਿਨੇਮਾਘਰਾਂ 'ਚ ਦਸਤਕ ਦਿੱਤੀ। 26 ਜੁਲਾਈ ਨੂੰ ਫਿਲਮ 'ਚੱਲ ਮੇਰਾ ਪੁੱਤ' ਰਿਲੀਜ਼ ਹੋਈ, ਜਿਸ 'ਚ ਅਮਰਿੰਦਰ ਗਿੱਲ ਨਾਲ ਸਿੰਮੀ ਚਾਹਲ, ਇਫਤਿਕਾਰ ਠਾਕੁਰ, ਨਾਸਿਰ ਚਿਨੌਟੀ, ਹਰਦੀਪ ਗਿੱਲ, ਅਕਰਮ ਉਦਾਸ ਤੇ ਗੁਰਸ਼ਬਦ ਨੇ ਮੁੱਖ ਭੂਮਿਕਾ ਨਿਭਾਈ। ਫਿਲਮ ਨੇ ਲਗਭਗ 31.29 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਦੀ ਕਹਾਣੀ ਰਾਕੇਸ਼ ਧਵਨ ਤੇ ਕੁਲਵੰਤ ਸਿੰਘ ਵਲੋਂ ਲਿਖੀ ਗਈ, ਜਿਸ ਨੂੰ ਜਨਜੋਤ ਸਿੰਘ ਨੇ ਡਾਇਰੈਕਟ ਕੀਤਾ। ਫਿਲਮ ਨੂੰ ਰਿਧਮ ਬੁਆਏਜ਼ ਐਂਟਰਟੇਨਮੈਂਟ, ਗਿੱਲਜ਼ ਨੈੱਟਵਰਕ ਤੇ ਓਮਜੀ ਸਟਾਰ ਸਟੂਡੀਓਜ਼ ਵਲੋਂ ਪ੍ਰੋਡਿਊਸ ਕੀਤਾ ਗਿਆ।
Image result for Chal Mera Putt
4. ਮੁਕਲਾਵਾ (ਕਮਾਈ 25.52 ਕਰੋੜ)
ਐਮੀ ਵਿਰਕ ਤੇ ਸੋਨਮ ਬਾਜਵਾ ਦੀ ਜੋੜੀ 24 ਮਈ ਨੂੰ ਰਿਲੀਜ਼ ਹੋਈ ਪੰਜਾਬੀ ਫਿਲਮ 'ਮੁਕਲਾਵਾ' 'ਚ ਨਜ਼ਰ ਆਈ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵਲੋਂ ਪਹਿਲਾਂ ਵੀ ਪਸੰਦ ਕੀਤਾ ਜਾਂਦਾ ਰਿਹਾ ਹੈ। ਦੋਵਾਂ ਦੀ ਇਸ ਫਿਲਮ ਨੇ ਬਾਕਸ ਆਫਿਸ 'ਤੇ ਲਗਭਗ 25.52 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਉਪਿੰਦਰ ਵੜੈਚ ਤੇ ਜਗਜੀਤ ਸੈਣੀ ਵਲੋਂ ਲਿਖਿਆ ਗਿਆ ਤੇ ਇਸ ਨੂੰ ਡਾਇਰੈਕਟ ਸਿਮਰਜੀਤ ਸਿੰਘ ਨੇ ਕੀਤਾ। ਫਿਲਮ ਵ੍ਹਾਈਟ ਹਿੱਲ ਸਟੂਡੀਓਜ਼ ਵਲੋਂ ਪ੍ਰੋਡਿਊਸ ਕੀਤੀ ਗਈ ਸੀ।
Image result for Muklawa
5. ਮੰਜੇ ਬਿਸਤਰੇ 2 (ਕਮਾਈ 19.25 ਕਰੋੜ)
12 ਅਪ੍ਰੈਲ ਨੂੰ ਰਿਲੀਜ਼ ਹੋਈ ਫਿਲਮ 'ਮੰਜੇ ਬਿਸਤਰੇ 2' ਨੂੰ ਦਰਸ਼ਕਾਂ ਵਲੋਂ ਪਸੰਦ ਕੀਤਾ ਗਿਆ। ਫਿਲਮ 'ਚ ਗਿੱਪੀ ਗਰੇਵਾਲ, ਸਿੰਮੀ ਚਾਹਲ, ਗੁਰਪ੍ਰੀਤ ਘੁੱਗੀ ਤੇ ਕਰਮਜੀਤ ਅਨਮੋਲ ਨੇ ਮੁੱਖ ਭੂਮਿਕਾ ਨਿਭਾਈ। ਜਿਸ ਨੇ ਬਾਕਸ ਆਫਿਸ 'ਤੇ ਲਗਭਗ 19.25 ਕਰੋੜ ਰੁਪਏ ਦੀ ਕਮਾਈ ਕੀਤੀ। ਗਿੱਪੀ ਗਰੇਵਾਲ ਨੇ ਹੀ ਇਸ ਫਿਲਮ ਦੀ ਕਹਾਣੀ ਲਿਖੀ ਤੇ ਇਸ ਫਿਲਮ ਨੂੰ ਪ੍ਰੋਡਿਊਸ ਕੀਤਾ, ਜਦਕਿ ਡਾਇਰੈਕਟ ਬਲਜੀਤ ਸਿੰਘ ਦਿਓ ਵਲੋਂ ਕੀਤੀ ਗਈ। ਫਿਲਮ ਹੰਬਲ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਰਿਲੀਜ਼ ਹੋਈ।
Image result for Manje Bistre 2
6. ਕਾਲਾ ਸ਼ਾਹ ਕਾਲਾ (ਕਮਾਈ 19 ਕਰੋੜ)
14 ਫਰਵਰੀ ਨੂੰ ਬੀਨੂੰ ਢਿੱਲੋਂ, ਸਰਗੁਣ ਮਹਿਤਾ, ਜੋਰਡਨ ਸੰਧੂ ਤੇ ਕਰਮਜੀਤ ਅਨਮੋਲ ਦੀ ਫਿਲਮ 'ਕਾਲਾ ਸ਼ਾਹ ਕਾਲਾ' ਰਿਲੀਜ਼ ਹੋਈ। ਫਿਲਮ ਨੇ ਬਾਕਸ ਆਫਿਸ 'ਤੇ ਲਗਭਗ 19 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਲਿਖਣ ਦੇ ਨਾਲ-ਨਾਲ ਇਸ ਨੂੰ ਡਾਇਰੈਕਟ ਵੀ ਅਮਰਜੀਤ ਸਿੰਘ ਨੇ ਕੀਤਾ। ਫਿਲਮ ਇਨਫੈਂਟਰੀ ਪਿਕਚਰਜ਼ ਤੇ ਨੌਟੀ ਮੈੱਨ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਰਿਲੀਜ਼ ਹੋਈ।
PunjabKesari
7. ਨਿੱਕਾ ਜ਼ੈਲਦਾਰ 3 (ਕਮਾਈ 17.95 ਕਰੋੜ)
'ਨਿੱਕਾ ਜ਼ੈਲਦਾਰ' ਦੀ ਸੀਰੀਜ਼ ਦੀ ਤੀਜੀ ਫਿਲਮ ਯਾਨੀ ਕਿ 'ਨਿੱਕਾ ਜ਼ੈਲਦਾਰ 3' 20 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ। ਫਿਲਮ 'ਚ ਐਮੀ ਵਿਰਕ, ਵਾਮਿਕਾ ਗੱਬੀ, ਸੋਨੀਆ ਕੌਰ ਤੇ ਨਿਰਮਲ ਰਿਸ਼ੀ ਨੇ ਮੁੱਖ ਭੂਮਿਕਾ ਨਿਭਾਈ। ਫਿਲਮ ਨੇ ਬਾਕਸ ਆਫਿਸ 'ਤੇ ਲਗਭਗ 17.95 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਜਗਜੀਤ ਸਿੱਧੂ ਤੇ ਗੁਰਪ੍ਰੀਤ ਸਿੰਘ ਪਲਹੇੜੀ ਵਲੋਂ ਲਿਖਿਆ ਗਿਆ, ਜਿਸ ਨੂੰ ਸਿਰਮਜੀਤ ਸਿੰਘ ਨੇ ਡਾਇਰੈਕਟ ਕੀਤਾ। ਫਿਲਮ ਵਾਇਕਾਮ 18 ਸਟੂਡੀਓਜ਼ ਤੇ ਪਟਿਆਲਾ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਬਣੀ।
PunjabKesari
8. ਗੁੱਡੀਆਂ ਪਟੌਲੇ (ਕਮਾਈ 17 ਕਰੋੜ)
8 ਮਾਰਚ ਨੂੰ ਗੁਰਨਾਮ ਭੁੱਲਰ, ਸੋਨਮ ਬਾਜਵਾ, ਤਾਨੀਆ ਤੇ ਨਿਰਮਲ ਰਿਸ਼ੀ ਸਟਾਰਰ ਫਿਲਮ 'ਗੁੱਡੀਆਂ ਪਟੌਲੇ' ਰਿਲੀਜ਼ ਹੋਈ। ਫਿਲਮ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ ਤੇ ਨਤੀਜਾ ਇਹ ਰਿਹਾ ਕਿ ਫਿਲਮ ਨੇ ਲਗਭਗ 17 ਕਰੋੜ ਰੁਪਏ ਦੀ ਕਮਾਈ ਕਰ ਲਈ। ਫਿਲਮ ਦੀ ਕਹਾਣੀ ਜਗਦੀਪ ਸਿੱਧੂ ਨੇ ਲਿਖੀ ਸੀ, ਜਿਸ ਨੂੰ ਡਾਇਰੈਕਟ ਵਿਜੇ ਕੁਮਾਰ ਅਰੋੜਾ ਵਲੋਂ ਕੀਤਾ ਗਿਆ। ਫਿਲਮ ਵਿਲੇਜ ਫਿਲਮ ਸਟੂਡੀਓ ਦੇ ਬੈਨਰ ਹੇਠ ਬਣੀ।
PunjabKesari
9. ਰੱਬ ਦਾ ਰੇਡੀਓ 2 (ਕਮਾਈ 14 ਕਰੋੜ)
29 ਮਾਰਚ ਨੂੰ ਰਿਲੀਜ਼ ਹੋਈ ਫਿਲਮ 'ਰੱਬ ਦਾ ਰੇਡੀਓ 2' 'ਚ ਤਰਸੇਮ ਜੱਸੜ, ਸਿੰਮੀ ਚਾਹਲ, ਬੀ. ਐੱਨ. ਸ਼ਰਮਾ, ਨਿਰਮਲ ਰਿਸ਼ੀ ਤੇ ਜਗਜੀਤ ਸੰਧੂ ਨੇ ਮੁੱਖ ਭੂਮਿਕਾ ਨਿਭਾਈ। ਫਿਲਮ ਨੇ ਬਾਕਸ ਆਫਿਸ 'ਤੇ ਲਗਭਗ 14 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਨੂੰ ਜੱਸ ਗਰੇਵਾਲ ਨੇ ਲਿਖਿਆ ਤੇ ਡਾਇਰੈਕਟ ਸ਼ਰਨ ਆਰਟ ਵਲੋਂ ਕੀਤਾ ਗਿਆ। ਫਿਲਮ ਵਿਹਲੀ ਜਨਤਾ ਫਿਲਮਜ਼ ਤੇ ਓਮਜੀ ਗਰੁੱਪ ਵਲੋਂ ਬਣਾਈ ਗਈ।
PunjabKesari
10. ਉੜਾ ਆੜਾ (ਕਮਾਈ 13 ਕਰੋੜ)
ਤਰਸੇਮ ਜੱਸੜ ਤੇ ਨੀਰੂ ਬਾਜਵਾ ਨੇ ਇਸ ਸਾਲ 1 ਫਰਵਰੀ ਨੂੰ ਰਿਲੀਜ਼ ਹੋਈ ਫਿਲਮ 'ਉੜਾ ਆੜਾ' ਨਾਲ ਦਰਸ਼ਕਾਂ ਦੇ ਦਿਲਾਂ 'ਚ ਆਪਣੀ ਜਗ੍ਹਾ ਬਣਾਈ। ਫਿਲਮ ਬਾਕਸ ਆਫਿਸ 'ਤੇ ਵੀ ਖੂਬ ਚੱਲੀ, ਜਿਸ ਨੇ ਲਗਭਗ 13 ਕਰੋੜ ਰੁਪਏ ਦੀ ਕਮਾਈ ਕੀਤੀ। ਫਿਲਮ ਦੀ ਕਹਾਣੀ ਨਰੇਸ਼ ਕਥੂਰੀਆ ਵਲੋਂ ਲਿਖੀ ਗਈ ਸੀ, ਜਿਸ ਨੂੰ ਸ਼ਿਤਿਜ ਚੌਧਰੀ ਨੇ ਡਾਇਰੈਕਟ ਕੀਤਾ। ਫਿਲਮ ਫ੍ਰਾਈਡੇ ਰੱਸ਼ ਮੋਸ਼ਨ ਪਿਕਚਰਜ਼, ਸ਼ਿਤਿਜ ਚੌਧਰੀ ਫਿਲਮਜ਼ ਤੇ ਨਰੇਸ਼ ਕਥੂਰੀਆ ਫਿਲਮਜ਼ ਵਲੋਂ ਬਣਾਈ ਗਈ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News