2019 ''ਚ ਇਨ੍ਹਾਂ ਮਸ਼ਹੂਰ ਬਾਲੀਵੁੱਡ ਸਿਤਾਰਿਆਂ ਨੇ ਦੁਨੀਆ ਨੂੰ ਕਿਹਾ ''ਅਲਵਿਦਾ''

12/23/2019 4:48:17 PM

ਮੁੰਬਈ(ਬਿਊਰੋ)— ਸਾਲ 2019 ਆਪਣੇ ਅੰਤਿਮ ਪੜਾਅ 'ਤੇ ਹੈ ਅਤੇ ਇਹ ਸਾਲ ਜਾਂਦੇ-ਜਾਂਦੇ ਸਾਨੂੰ ਕਈ ਚੰਗੀਆਂ ਅਤੇ ਕਈ ਬੁਰੀਆਂ ਯਾਦਾਂ ਦੇ ਕੇ ਜਾ ਰਿਹਾ ਹੈ। ਹਰ ਸਾਲ ਦੀ ਤਰ੍ਹਾਂ ਵੀ ਇਸ ਸਾਲ ਵੀ ਕਈ ਮਿੱਠੀਆਂ ਯਾਦਾਂ ਦੇ ਨਾਲ-ਨਾਲ ਕਈ ਦੁੱਖ ਭਰੀਆਂ ਯਾਦਾਂ ਦੇ ਕੇ ਗਿਆ ਹੈ। ਇਸ ਸਾਲ ਦੇਸ਼ ਨੇ ਸਿਨੇਮਾ ਜਗਤ ਦੇ ਮਸ਼ਹੂਰ ਚਿਹਰਿਆਂ ਨੂੰ ਗਵਾਇਆ ਹੈ। ਇਸ ਸਾਲ ਫਿਲਮ ਜਗਤ ਦੇ ਕਈ ਨਾਮੀ ਸਿਤਾਰਿਆਂ ਨੇ ਇਸ ਦੁਨੀਆ ਨੂੰ ਅਲਵਿਦਾ ਕਿਹਾ। ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਨਾਲ ਜੁੜੀਆਂ ਕੁਝ ਖਾਸ ਗੱਲਾਂ ਦੱਸਣ ਜਾ ਰਹੇ ਹਾਂ ਜੋ ਇਸ ਦੁਨੀਆ ਨੂੰ ਸਮੇਂ ਤੋਂ ਪਹਿਲਾਂ ਹੀ ਅਲਵਿਦਾ ਕਹਿ ਗਏ...

1. ਮਹੇਸ਼ ਆਨੰਦ

ਮਹੇਸ਼ ਆਨੰਦ 90 ਦੇ ਦਹਾਕੇ ਦੇ ਮਸ਼ਹੂਰ ਐਕਟਰ ਸਨ। ਉਨ੍ਹਾਂ ਨੇ ਕਈ ਫਿਲਮਾਂ ਵਿਚ ਵਿਲੇਨ ਦੀ ਭੂਮਿਕਾ ਨਿਭਾਈ। 57 ਸਾਲ ਦਾ ਮਹੇਸ਼ ਨੂੰ 9 ਜਨਵਰੀ 2019 ਨੂੰ ਆਪਣੇ ਅਪਾਰਟਮੈਂਟ ਵਿਚ ਮ੍ਰਿਤਕ ਪਾਏ ਗਏ ਸਨ।
PunjabKesari

2.  ਵਿਜੂ ਖੋਟੇ

ਵਿਜੂ ਖੋਟੇ ਇਕ ਐਕਟਰ ਹੋਣ ਦੇ ਨਾਲ-ਨਾਲ ਇਕ ਵਧੀਆ ਕਾਮੇਡੀਅਨ ਵੀ ਸਨ, ਜਿਨ੍ਹਾਂ ਨੇ 450 ਤੋਂ ਜ਼ਿਆਦਾ ਫਿਲਮਾਂ ਅਤੇ ਟੀ.ਵੀ. ਸ਼ੋਅਜ਼ ਵਿਚ ਕੰਮ ਕੀਤਾ। ਉਹ ਫਿਲਮ ‘ਸ਼ੋਲੇ’ (1995) ਵਿਚ ਡਾਕੂ ਕਾਲੀਆ ਨਾਮ ਨਾਲ ਵੀ ਬਹੁਤ ਮਸ਼ਹੂਰ ਸਨ । 30 ਸਤੰਬਰ ਦੀ ਸਵੇਰ ਉਨ੍ਹਾਂ ਨੇ ਆਪਣੇ ਮੁੰਬਈ ਘਰ 'ਚ ਅੰਤਿਮ ਸਾਹ ਲਿਆ। ਉਹ ਲੰਬੇ ਸਮੇਂ ਤੋਂ ਬੀਮਾਰ ਸਨ।
PunjabKesari

3. ਵੀਰੂ ਕ੍ਰਿਸ਼ਨਨ

ਐਕਟਰ, ਡਾਂਸਰ ਅਤੇ ਡਾਂਸ ਟੀਚਰ ਵੀਰੂ ਕ੍ਰਿਸ਼ਨਨ ਦਾ ਦਿਹਾਂਤ 7 ਸਤੰਬਰ ਨੂੰ ਮੁੰਬਈ ਵਿਚ ਹੋਇਆ ਸੀ। ਉਹ ਆਮਿਰ ਖਾਨ ਅਤੇ ਕਰਿਸ਼ਮਾ ਕਪੂਰ ਸਟਾਰਰ 1996 ਦੀ ਫਿਲਮ ‘ਰਾਜਾ ਹਿੰਦੂਸਤਾਨੀ’ ਵਿਚ ਆਪਣੀ ਭੂਮਿਕਾ ਲਈ ਜਾਣੇ ਜਾਂਦੇ ਸਨ।
PunjabKesari

4. ਵਿਦਿਆ ਸਿਨ੍ਹਾ

ਵਿਦਿਆ ਸਿਨ੍ਹਾ ‘ਰਜਨੀਗੰਧਾ’ (1974), ‘ਛੋਟੀ ਸੀ ਬਾਤ’ (1975) ਤੇ ‘ਪਤੀ ਪਤਨੀ ਓਰ ਵੋ’ (1978) ਵਰਗੀਆਂ ਫਿਲਮਾਂ ਲਈ ਜਾਣੀ ਜਾਂਦੀ ਹੈ। ਉਨ੍ਹਾਂ ਨੇ ਇਕ ਮਾਡਲ ਦੇ ਰੂਪ ਵਿਚ ਆਪਣਾ ਕਰੀਅਰ ਸ਼ੁਰੂ ਕੀਤਾ। ਵਿਦਿਆ ਨੂੰ ਫੇਫੜਿਆਂ ਅਤੇ ਹਾਰਟ ਦੀ ਸਮੱਸਿਆ ਹੋਣ ਕਾਰਨ ਦੇ ਕਾਰਨ ਸਾਹ ਲੈਣ ਵਿਚ ਤਕਲੀਫ ਹੋਣ ਨਾਲ ਵਿਦਿਆ ਸਿਨ੍ਹਾ ਦਾ 71 ਸਾਲ ਦੀ ਉਮਰ ਵਿਚ 15 ਅਗਸਤ ਨੂੰ ਦਿਹਾਂਤ ਹੋ ਗਿਆ।
PunjabKesari

5. ਵੀਰੂ ਦੇਵਗਨ

ਬਾਲੀਵੁਡ ਵਿਚ ਐਕਸ਼ਨ ਨੂੰ ਨਵੇਂ ਮੁਕਾਮ ਤੱਕ ਪਹੁੰਚਾਉਣ ਵਾਲੇ ਵੀਰੂ ਦੇਵਗਨ ਨੇ 27 ਮਈ ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਅਜੈ ਦੇਵਗਨ ਦੇ ਪਿਤਾ ਵੀਰੂ ਦੇਵਗਨ ਨੇ 1967 ਵਿਚ ਫਿਲਮ ‘ਅਨੀਤਾ’ ਨਾਲ ਬਤੋਰ ਸਟੰਟਮੈਨ ਬਾਲੀਵੁੱਡ ਵਿਚ ਡੈਬਿਊ ਕੀਤਾ ਸੀ। ਉਹ ਪੰਜਾਬ ਦੇ ਅਮ੍ਰਿਤਸਰ ਦੇ ਰਹਿਣ ਵਾਲੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਵੀਰੂ ਦਾ ਦਿਹਾਂਤ ਹਾਰਟ ਅਟੈਕ ਨਾਲ ਹੋਇਆ ਸੀ। ਵੀਰੂ ਦੇਵਗਨ ਨੇ ਹਿੰਦੀ ਸਿਨੇਮਾਜਗਤ ਵਿਚ ਕਰੀਬ 80 ਤੋਂ ਜ਼ਿਆਦਾ ਫਿਲਮਾਂ ਵਿਚ ਐਕਸ਼ਨ ਸੀਨ ਡਾਇਰੈਕਟ ਕੀਤੇ ਸਨ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News