ਸਾਲ 2019 'ਚ ਇਨ੍ਹਾਂ ਬਾਲੀਵੁੱਡ ਸਿਤਾਰਿਆਂ ਨੇ ਲਏ 'ਸੱਤ ਫੇਰੇ'

12/26/2019 10:46:38 AM

ਮੁੰਬਈ(ਬਿਊਰੋ)— ਇਸ ਸਾਲ ਕਈ ਬਾਲੀਵੁੱਡ ਸਿਤਾਰੇ ਵਿਆਹ ਦੇ ਬੰਧਨ 'ਚ ਬੱਝੇ ਹਨ। ਇਨ੍ਹਾਂ ਸਿਤਾਰਿਆਂ 'ਚੋਂ ਕਿਸੇ ਦਾ ਵਿਆਹ ਲਗਾਤਾਰ ਸੁਰਖੀਆਂ 'ਚ ਰਿਹਾ ਅਤੇ ਕਿਸੇ ਨੇ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਵਿਆਹ ਕਰਵਾਇਆ। ਅੱਜ ਅਸੀਂ ਤੁਹਾਨੂੰ ਬਾਲੀਵੁੱਡ ਇੰਡਸਟਰੀ ਦੇ ਉਨ੍ਹਾਂ ਸਿਤਾਰਿਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜਿਨ੍ਹਾਂ ਨੇ 2019 'ਚ ਵਿਆਹ ਕਰਵਾਇਆ।


ਪ੍ਰਤੀਕ ਬੱਬਰ ਤੇ ਸਾਨੀਆ ਸਾਗਰ

ਪ੍ਰਤੀਕ ਬੱਬਰ ਨੇ ਇਸ ਸਾਲ 23 ਜਨਵਰੀ ਨੂੰ ਆਪਣੀ ਗਰਲਫਰੈਂਡ ਸਾਨੀਆ ਸਾਗਰ ਨਾਲ ਵਿਆਹ ਕੀਤਾ। ਦੋਵਾਂ ਨੇ ਪਰਿਵਾਰਕ ਮੈਂਬਰਾਂ ਤੇ ਕੁਝ ਕਰੀਬੀਆਂ ਰਿਸ਼ਤੇਦਾਰਾਂ ਤੇ ਦੋਸਤਾਂ ਦੀ ਮੌਜੂਦਗੀ 'ਚ ਸੱਤ ਫੇਰੇ ਲਏ ਸਨ।
PunjabKesari

ਪੂਜਾ ਬੱਤਰਾ ਤੇ ਨਵਾਬ ਸ਼ਾਹ

ਬਾਲੀਵੁੱਡ ਵਿਚ ਇਸ ਸਾਲ ਦੀ ਸਭ ਤੋਂ ਚਰਚਿਤ ਵਿਆਹਾਂ ’ਚੋਂ ਇਕ ਪੂਜਾ ਬੱਤਰਾ ਤੇ ਨਵਾਬ ਸ਼ਾਹ ਦਾ ਵਿਆਹ ਸੀ। ਦੋਵਾਂ ਨੇ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਵਿਆਹ ਕਰਵਾਇਆ ਪਰ ਬਾਅਦ ਵਿਚ ਜਦੋਂ ਪੂਜਾ ਨੇ ਆਪਣੇ ਸੋਸ਼ਲ ਅਕਾਊਂਟ ’ਤੇ ਇਕ ਤਸਵੀਰ ਸ਼ੇਅਰ ਕੀਤੀ ਤਾਂ ਸਨਸਨੀ ਫੈਲ ਗਈ। ਜੋੜੇ ਨੇ 4 ਜੁਲਾਈ ਨੂੰ ਵਿਆਹ ਕਰਵਾਇਆ ਸੀ, ਜਿਸ ਦਾ ਖੁਲਾਸਾ ਪੂਜਾ ਨੇ ਖੁੱਦ ਕੀਤਾ।
PunjabKesari

ਆਰਤੀ ਛਾਬੜੀਆ ਤੇ ਵਿਸ਼ਾਰਦ ਬੀੜੇਸੀ

‘ਲੱਜਾ’,‘ਆਵਾਰਾ ਪਾਗਲ ਦੀਵਾਨਾ’ ਵਰਗੀਆਂ ਕਈ ਫਿਲਮਾਂ ’ਚ ਨਜ਼ਰ ਆ ਚੁੱਕੀ ਆਰਤੀ ਛਾਬੜੀਆ ਵੀ ਵਿਆਹ ਦੇ ਬੰਧਨ ’ਚ ਬੱਝ ਚੁੱਕੀ ਹੈ। ਆਰਤੀ ਨੇ ਜੂਨ ਵਿਚ ਵਿਸ਼ਾਰਦ ਨਾਲ ਚੁੱਪਚਾਪ ਤਰੀਕੇ ਨਾਲ ਪ੍ਰਾਈਵੇਟ ਵਿਆਹ ਕਰਵਾਇਆ ਸੀ। ਇਸ ਵਿਆਹ ਦੀ ਜਾਣਕਾਰੀ ਉਦੋ ਸਾਹਮਣੇ ਆਈ ਜਦੋਂ ਆਰਤੀ ਨੇ ਵਿਆਹ ਦੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ।
PunjabKesari


ਨੀਤੀ ਮੋਹਨ ਤੇ ਨਿਹਾਰ ਪਾਂਡਿਆ

ਬਾਲੀਵੁੱਡ ਸਿੰਗਰ ਨੀਤੀ ਮੋਹਨ ਨੇ 15 ਫਰਵਰੀ ਨੂੰ ਬੁਆਏਫਰੈਂਡ ਨਿਹਾਰ ਪਾਂਡਿਆ ਨਾਲ ਵਿਆਹ ਕੀਤਾ ਸੀ। ਵਿਆਹ ਤੋਂ ਬਾਅਦ ਇਸ ਜੋੜੇ ਦੀਆਂ ਤਸਵੀਰਾਂ ਇੰਟਰਨੈੱਟ ’ਤੇ ਖੂਬ ਛਾਈਆਂ ਸਨ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News