Year Ender 2019: ਇਕ ਵੀਡੀਓ ਨਾਲ ਰਾਤੋ-ਰਾਤ ਸਟਾਰ ਬਣੇ ਇਹ ਸਿਤਾਰੇ
12/26/2019 11:34:55 AM
ਜਲੰਧਰ (ਵੈੱਬ ਡੈਸਕ) — ਕੁਝ ਲੋਕ ਨਾਂ ਤੇ ਪੈਸਾ ਕਮਾਉਣ ਲਈ ਪੂਰੀ ਜ਼ਿੰਦਗੀ ਮਿਹਨਤ ਕਰਦੇ ਹਨ। ਕੁਝ ਲੋਕ ਅਜਿਹੇ ਵੀ ਹਨ, ਜੋ ਇਕ ਵੀਡੀਓ ਵਾਇਰਲ ਹੋਣ ਨਾਲ ਰਾਤੋਂ-ਰਾਤ ਮਸ਼ਹੂਰ ਹੋ ਜਾਂਦੇ ਹਨ। ਇਸ ਪੂਰੇ ਸਾਲ 'ਚ ਤੁਸੀਂ ਕਈ ਲੋਕਾਂ ਨੂੰ ਦੇਖਿਆ ਹੋਵੇਗਾ, ਜਿਹੜੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਸੈਲੀਬ੍ਰਿਟੀ ਬਣ ਗਏ। ਆਓ ਦਿਖਾਉਂਦੇ ਹਾਂ ਕੁਝ ਅਜਿਹੇ ਹੀ ਸਿਤਾਰੇ :-
ਰਾਨੂ ਮਾਡਲ
ਰਾਨੂ ਮਾਡਲ ਇਕ ਨਵੀਂ ਇੰਟਰਨੈੱਟ ਸਨਸਨੀ ਬਣ ਕੇ ਸਾਹਮਣੇ ਆਈ। ਬੰਗਾਲ ਦੇ ਰਾਣਾਘਾਟ ਸਟੇਸ਼ਨ 'ਤੇ ਗੁੰਮਨਾਮੀ ਦੀ ਜ਼ਿੰਦਗੀ ਬਿਤਾ ਰਹੀ ਰਾਨੂ ਨੂੰ ਕਿਸੇ ਨੇ ਗਾਉਂਦੇ ਹੋਏ ਸੁਣਿਆ ਅਤੇ ਉਨ੍ਹਾਂ ਦਾ ਗੀਤ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤਾ। ਸਾਲ ਦੇ ਅਖੀਰ ਤੱਕ ਇਕ ਹੋਰ ਖਬਰ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਕਿ ਭਾਰਤ 'ਚ ਸਭ ਤੋਂ ਵਧ ਸਰਚ ਕੀਤੇ ਜਾਣ ਵਾਲੇ ਗੀਤਾਂ 'ਚ ਰਾਨੂ ਦਾ ਗੀਤ 'ਤੇਰੀ ਮੇਰੀ ਕਹਾਨੀ' ਦੂਜੇ ਨੰਬਰ 'ਤੇ ਰਿਹਾ। ਰਾਨੂ ਸਭ ਤੋਂ ਵਧ ਸਰਚ ਕੀਤੇ ਗਏ ਲੋਕਾਂ 'ਚ ਸੱਤਵੇਂ ਨੰਬਰ 'ਤੇ ਹੈ।
ਵਿਪਿਨ ਸਾਹੂ
ਸੋਸ਼ਲ ਮੀਡੀਆ 'ਤੇ ਪੈਰਾਗਲਾਈਡਿੰਗ ਕਰਦੇ ਹੋਏ ਇਕ ਲੜਕੇ ਦਾ ਵੀਡੀਓ ਵਾਇਰਲ ਹੋਇਆ ਸੀ। ਵਿਪਿਨ ਸਾਹੂ ਨਾਂ ਦੇ ਇਸ ਲੜਕੇ ਨੇ ਹੱਥ 'ਚ ਸੇਲਫੀ ਸਟਿਕ ਫੜ੍ਹੀ ਹੋਈ ਸੀ ਤੇ ਆਪਣੀ ਵੀਡੀਓ ਬਣਾ ਰਿਹਾ ਸੀ। ਉਹ ਉੱਪਰ ਜਾ ਕੇ ਘਬਰਾ ਜਾਂਦਾ ਹੈ ਤੇ ਵਾਰ-ਵਾਰ ਗਾਇਡ ਨੂੰ ਇਕੋ ਗੱਲ ਬੋਲਦਾ ਹੈ, ''ਭਾਈ ਤੂੰ ਲੈਂਡ ਕਰਾ ਦੇ! ਭਾਵੇਂ ਤੂੰ 200 ਰੁਪਏ ਤੋਂ ਜ਼ਿਆਦਾ ਲੈ ਲਾ ਪਰ ਲੈਂਡ ਕਰ ਦੇ।'' ਇਹ ਵੀਡੀਓ ਵਿਪਿਨ ਨੇ ਫੇਸਬੁੱਕ 'ਤੇ ਵੀ ਪੋਸਟ ਕਰ ਦਿੱਤਾ ਸੀ, ਜਿਸ ਤੋਂ ਬਾਅਦ ਇਹ ਵਾਇਰਲ ਹੋ ਗਿਆ।
ਅਹਿਮਦ ਸ਼ਾਹ
ਅਹਿਮਦ ਸ਼ਾਹ ਨਾਂ ਦੇ ਇਸ ਪਾਕਿਸਤਾਨੀ ਬੱਚੇ ਨੇ ਆਪਣੇ ਕਿਊਟ ਅੰਦਾਜ਼ ਨਾਲ ਸੋਸ਼ਲ ਮੀਡੀਆ 'ਤੇ ਤਹਿਲਕਾ ਮਚਾ ਦਿੱਤਾ ਸੀ। ਇਸ ਬੱਚੇ ਦਾ ਵੀਡੀਓ ਸਾਲ ਭਰ ਵਾਇਰਲ ਹੁੰਦਾ ਰਿਹਾ। ਅਹਿਮਦ ਦਾ 30-40 ਸੈਕਿੰਡ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਲੱਗੇ। ਪਾਕਿਸਤਾਨ 'ਚ ਅਹਿਮਦ ਸਟਾਰ ਬਣ ਗਿਆ, ਉਥੇ ਹੀ ਭਾਰਤ 'ਚ ਵੀ ਅਹਿਮਦ ਦੀ ਫੈਨ ਫਾਲੋਇੰਗ ਘੱਟ ਨਹੀਂ ਹੈ।
ਦੀਪਿਕਾ ਘੋਸ਼
6 ਸੈਕਿੰਡ ਦੇ ਇਕ ਵੀਡੀਓ ਨੇ ਰਾਤੋਂ-ਰਾਤ ਸਟਾਰ ਬਣਾ ਦਿੱਤਾ ਹੈ। 5 ਮਈ ਨੂੰ 2019 ਨੂੰ ਹੈਦਰਾਬਾਦ ਤੇ ਬੈਂਗਲੋਰ 'ਚ ਚਿੰਤਾਸਵਾਮੀ ਸਟੇਡੀਅਮ 'ਚ ਖੇਡੇ ਗਏ ਉਸ ਮੈਚ 'ਚ ਹਰ ਸ਼ਖਸ ਦੀ ਅੱਖ ਇਸ ਲੜਕੀ 'ਤੇ ਟਿੱਕ ਗਈ।
ਪ੍ਰਿਆ ਪ੍ਰਕਾਸ਼ ਵਾਰਿਅਰ
26 ਸੈਕੇਂਡ ਦੇ ਇਕ ਵੀਡੀਓ 'ਚ ਪ੍ਰਿਆ ਪ੍ਰਕਾਸ਼ ਨੇ ਲੋਕਾਂ ਨੂੰ ਇਸ ਕਦਰ ਪ੍ਰਭਾਵਿਤ ਕੀਤਾ ਕਿ ਉਹ ਦੇਖਦੇ ਹੀ ਦੇਖਦੇ ਮਸ਼ਹੂਰ ਹੋ ਗਈ। ਪ੍ਰਿਆ ਦਾ ਜੋ ਵੀਡੀਓ ਵਾਇਰਲ ਹੋਇਆ ਉਹ ਉਨ੍ਹਾਂ ਦੀ ਡੈਬਿਊ ਫਿਲਮ 'ਉਰੂ ਅਦਾਰ ਲਵ' ਦਾ ਗੀਤ ਸੀ।
ਸੰਜੀਵ ਸ਼੍ਰੀਵਾਸਤਵ
ਡਾਂਸਿੰਗ ਅੰਕਲ ਦੇ ਨਾਮ ਨਾਲ ਮਸ਼ਹੂਰ ਹੋਏ ਸੰਜੀਵ ਸ਼੍ਰੀਵਾਸਤਵ ਨੇ ਕਦੇ ਸੁਪਨੇ 'ਚ ਵੀ ਨਹੀਂ ਸੋਚਿਆ ਹੋਵੇਗਾ ਕਿ ਇਕ ਵੀਡੀਓ ਨਾਲ ਉਹ ਰਾਤੋਂ-ਰਾਤ ਸਟਾਰ ਬਣ ਜਾਣਗੇ। ਉਨ੍ਹਾਂ ਦੀ ਮਸ਼ਹੂਰੀ ਦਾ ਅੰਦਾਜ਼ਾ ਇਸ ਤੋਂ ਲਗਾ ਸਕਦੇ ਹਾਂ ਕਿ ਸਲਮਾਨ ਖਾਨ ਨੇ ਵੀ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਹੀ ਨਹੀਂ ਗੋਵਿੰਦਾ ਦੇ ਸਟਾਇਲ 'ਚ ਡਾਂਸ ਕਰਨ ਵਾਲੇ ਡਾਂਸਿੰਗ ਅੰਕਲ ਨੂੰ ਖੁਦ ਗੋਵਿੰਦਾ ਅਤੇ ਸੁਨੀਲ ਸ਼ੈੱਟੀ ਵੀ ਮਿਲੇ।
ਕੁਸੁਮ ਸ਼ਰੇਸ਼ਠਾ
ਨੇਪਾਲ ਦੀ ਇਸ ਸਬਜ਼ੀ ਵਾਲੀ ਦੀਆਂ ਤਸਵੀਰਾਂ ਜਿਵੇਂ ਹੀ ਸੋਸ਼ਲ ਮੀਡੀਆ 'ਤੇ ਆਈਆਂ। ਹੈਸ਼ਟੈਗ # “arkariwali ਅਤੇ # Sabjiwali ਟਾਪ ਟਰੈਂਡ ਬਣ ਗਿਆ। ਇਸ ਲੜਕੀ ਦੀ ਨਾਮ ਕੁਸੁਮ ਸ਼ਰੇਸ਼ਠਾ ਹੈ। ਇਹ ਤਸਵੀਰ ਉਸ ਸਮੇਂ ਲਈ ਗਈ ਜਦੋਂ ਉਹ ਕਾਲਜ ਦੀਆਂ ਛੁੱਟੀਆਂ 'ਚ ਆਪਣੇ ਘਰ ਆਈ ਸੀ ਅਤੇ ਮਾਤਾ-ਪਿਤਾ ਦੀ ਮਦਦ ਕਰਨ ਲਈ ਸਬਜ਼ੀ ਵੇਚਣ ਗਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ