ਪਟੌਦੀ ਪੈਲੇਸ ’ਚ ਪਹਿਲੀ ਵਾਰ ਹੋਇਆ ਟੀ.ਵੀ. ਸ਼ੋਅ ਦਾ ਲਾਂਚ

10/11/2019 2:46:12 PM

ਮੁੰਬਈ(ਬਿਊਰੋ)- ਕੁਝ ਇਵੈਂਟ ਅਜਿਹੇ ਹੁੰਦੇ ਹਨ ਜੋ ਦਰਸ਼ਕਾਂ ਦੇ ਮਨ ਵਿਚ ਇਕ ਛਾਪ ਛੱਡ ਦਿੰਦੇ ਹਨ ਅਤੇ ਆਉਣ ਵਾਲੇ ਕਈ ਦਿਨਾਂ ਅਤੇ ਸਾਲਾਂ ਤੱਕ ਯਾਦ ਰਹਿੰਦੇ ਹਨ। ਅਜਿਹੇ ਇਵੈਂਟਸ ਨੂੰ ਬਿਆਨ ਕਰਨਾ ਕਾਫੀ ਮੁਸ਼ਕਲ ਹੁੰਦਾ ਹੈ। ਅਜਿਹਾ ਹੀ ਇਕ ਕਾਰਨਾਮਾ ਸਟਾਰ ਪਲੱਸ ਨੇ ਭਾਰਤ ਦੇ ਲੀਡਿੰਗ ਜੀਈਸੀ ਵਲੋਂ ਆਉਣ ਵਾਲੇ ਸ਼ੋਅ ਲਈ ਇਕ ਗਰੈਂਡ ਲਾਂਚ ਨੂੰ ਸਫਲਤਾਪੂਰਵਕ ਚਲਾ ਕੇ ਹਾਸਲ ਕੀਤਾ ਹੈ। ਸ਼ੋਅ ‘ਯੇ ਜਾਦੂ ਹੈ ਜਿੰਨ ਕਾ’ ਜਲਦ ਹੀ ਸਟਾਰ ਪਲੱਸ ’ਤੇ ਪ੍ਰਸਾਰਿਤ ਕੀਤਾ ਜਾਵੇਗਾ।
PunjabKesari
ਸਟਾਰ ਪਲੱਸ ਦੇ ਨਵੇਂ ਸ਼ੋਅ ‘ਯੇ ਜਾਦੂ ਹੈ ਜਿੰਨ ਕਾ’ ’ਚ ਅਮਨ ਜੁਨੈਦ ਖਾਨ ਹਨ, ਜੋ ਜਾਦੂਮਈ ਸ਼ਕਤੀਆਂ ਨਾਲ ਸੰਪੰਨ ਹਨ। ਇਸ ਦੇ ਨਾਲ ਹੀ ਸਕਰਾਤਮਕ ਊਰਜਾ ਨਾਲ ਭਰਪੂਰ ਅਤੇ ਖੁਸ਼ਮਿਜ਼ਾਜ ਰੌਸ਼ਨੀ ਦੇ ਵਿਚਕਾਰ ਤੁਹਾਨੂੰ ਇਕ ਪ੍ਰੇਮ ਕਹਾਣੀ ਦੇਖਣ ਨੂੰ ਮਿਲੇਗੀ। ਰੌਸ਼ਨੀ ਦਾ ਇਕ ਸੀਕਰੇਟ ਵੀ ਹੈ, ਜੋ ਉਸ ਦੇ ਦਿਲ ਦੇ ਬੇਹੱਦ ਕਰੀਬ ਹੈ।  ਉਥੇ ਹੀ ਅਮਨ ਸ਼ੋਅ ਦੇ ਮੁੱਖ ਹੀਰੋ ਹਨ, ਜੋ ਆਪਣੀ ਜ਼ਿੰਦਗੀ ਵਿਚ ਜਿੰਨ ਦੀ ਮੌਜੂਦਗੀ ਤੋਂ ਪ੍ਰੇਸ਼ਾਨ ਹੈ। ਇੰਨਾ ਹੀ ਨਹੀਂ, ਸ਼ੋਅ ਵਿਚ ਗਰਾਫਿਕਸ ਦਾ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ, ਜਿਸ ਦੇ ਨਾਲ ਦਰਸ਼ਕ ਹੈਰਾਨ ਰਹਿ ਜਾਣਉਗੇ। 

PunjabKesari
ਅਮਨ ਦੀ ਭੂਮਿਕਾ ਨਿਭਾਉਣ ਵਾਲੇ ਵਿਕਰਮ ਸਿੰਘ ਚੌਹਾਨ ਕਹਿੰਦੇ ਹਨ,‘‘ਮੈਂ ਆਪਣੇ ਸ਼ੋਅ ‘ਯੇ ਜਾਦੂ ਹੈ ਜਿੰਨ ਕਾ’ ਲਈ ਕਾਫੀ ਉਤਸ਼ਾਹਿਤ ਹਾਂ। ਅਸੀਂ ਦਿੱਲੀ ਦੇ ਪਟੌਦੀ ਮਹਿਲ ਵਿਚ ਸ਼ੋਅ ਨੂੰ ਲਾਂਚ ਕੀਤਾ ਹੈ ਅਤੇ ਮੈਂ ਕਹਿਣਾ ਚਾਹਾਂਗਾ ਕਿ ਇਹ ਇਕ ਅਨੌਖਾ ਅਨੁਭਵ ਸੀ। ਨਵਾਬਾਂ ਦੇ ਘਰ ’ਚ ਹੋਇਆ ਨਵਾਬ ਦੇ ਸ਼ੋਅ ਦਾ ਲਾਂਚ ! ਕੀ ਇਸ ਤੋਂ ਬਿਹਤਰ ਕੁਝ ਹੋਰ ਹੋ ਸਕਦਾ ਹੈ? ਸਭ ਤੋਂ ਅਹਿਮ ਗੱਲ ਤਾਂ ਇਹ ਹੈ ਕਿ ਕਿਸੇ ਨੇ ਕਦੇ ਪਟੌਦੀ ਪੈਲੇਸ ਵਿਚ ਸ਼ੋਅ ਲਾਂਚ ਨਹੀਂ ਕੀਤਾ ਹੈ। ਮਹਿਲ ਦੀ ਖੂਬਸੂਰਤੀ ਨੇ ਸਾਨੂੰ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।  ਅਜਿਹਾ ਲੱਗਾ ਜਿਵੇਂ ਅਸੀਂ ਉਸ ਦੌਰ ਦੀਆਂ ਯਾਦਾਂ ਨਾਲ ਰੂਬਰੂ ਹੋਏ, ਜੋ ਨਵਾਬਾਂ ਦੇ ਗੌਰਵ ਦੀ ਯਾਦ ਦਿਲਾਉਣਦਾ ਹੈ।’’ 

PunjabKesari
ਸਟਾਰ ਪਲੱਸ ਦਾ ਨਵਾਂ ਸ਼ੋਅ ਇਹ ‘ਯੇ ਜਾਦੂ ਹੈ ਜਿੰਨ ਕਾ’ 14 ਅਕਤੂਬਰ ਤੋਂ ਤੁਹਾਨੂੰ ਆਪਣੀ ਜਾਦੂਮਈ ਦੁਨੀਆਂ ਵਿਚ ਲਿਜਾਉਣ ਜਾਣ ਲਈ ਤਿਆਰ ਹੈ, ਜੋ ਸੋਮਵਾਰ ਤੋਂ ਸ਼ੁੱਕਰਵਾਰ ਰਾਤ 8.30 ਵਜੇ ਪ੍ਰਸਾਰਿਤ ਕੀਤਾ ਜਾਵੇਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News