'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਅਦਾਕਾਰਾ ਮੋਹਿਨਾ ਕੁਮਾਰੀ ਨੂੰ ਹੋਇਆ ਕੋਰੋਨਾ, ਸੋਸ਼ਲ ਮੀਡੀਆ ’ਤੇ ਫੈਨਜ਼ ਲਈ ਲਿਖਿਆ ਮੈਸੇਜ

6/2/2020 8:58:17 AM

ਨਵੀਂ ਦਿੱਲੀ(ਬਿਊਰੋ)- ਕੋਰੋਨਾ ਵਾਇਰਸ ਨਾਲ ਜੁੜੀ ਇਕ ਹੋਰ ਬੁਰੀ ਖਬਰ ਸਾਹਮਣੇ ਆ ਗਈ ਹੈ। 'ਯੇ ਰਿਸ਼ਤਾ ਕਿਆ ਕਹਿਲਾਤਾ ਹੈ' ਟੀ.ਵੀ. ਅਦਾਕਾਰਾ ਅਤੇ ਕੋਰਿਓਗ੍ਰਾਫਰ ਮੋਹਿਨਾ ਕੁਮਾਰੀ, ਉਨ੍ਹਾਂ ਦੇ ਸਹੁਰੇ ਭਾਵ ਉੱਤਰਾਖੰਡ ਦੇ ਕੈਬਨਿਟ ਮੰਤਰੀ ਸਤਪਾਲ ਮਹਾਰਾਜ, ਉਨ੍ਹਾਂ ਦੀ ਪਤਨੀ ਅੰਮ੍ਰਿਤਾ ਰਾਵਤ ਅਤੇ ਉਨ੍ਹਾਂ ਦੇ 17 ਸਟਾਫ ਮੈਂਬਰਾਂ ਨੂੰ ਕੋਰੋਨਾ ਵਾਇਰਸ ਹੋ ਗਿਆ ਹੈ। ਸਤਪਾਲ ਮਹਾਰਾਜ ਨੇ ਹਾਲ ਹੀ 'ਚ ਉੱਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਮੁਲਾਕਾਤ ਕੀਤੀ ਸੀ। ਸਤਪਾਲ ਦੇ ਕੋਰੋਨਾ ਵਾਇਰਸ ਪਾਜ਼ੇਟਿਵ ਆਉਣ ਤੋਂ ਬਾਅਦ ਜਿੰਨੇ ਵੀ ਲੋਕ ਉਨ੍ਹਾਂ ਦੇ ਸੰਪਰਕ 'ਚ ਆਏ, ਸਾਰਿਆਂ ਦੇ ਟੈਸਟ ਕੀਤੇ ਜਾਣਗੇ। ਮੋਹਿਨਾ ਕੁਮਾਰੀ ਨਾ ਸਿਰਫ ਇਕ ਕੋਰਿਓਗ੍ਰਾਫਰ ਹੈ ਸਗੋਂ ਉਹ ਫੇਮਸ ਟੀ.ਵੀ. ਅਦਾਕਾਰਾ ਵੀ ਹੈ। ਫਿਲਹਾਲ ਸਾਰੇ ਸੰਕ੍ਰਮਿਤਾਂ ਨੂੰ ਕੁਆਰੰਟਾਇਨ ਕਰ ਦਿੱਤਾ ਗਿਆ ਹੈ। ਇਸ ਦੌਰਾਨ ਮੋਹਿਨਾ ਨੇ ਗੱਲਬਾਤ ਦੌਰਾਨ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ।

 
 
 
 
 
 
 
 
 
 
 
 
 
 

A New Rishta - so words do matter a little bit 🙃 Thank you for the joy you spread , for the knowledge you give and the love you share with us. You have so many children , but each one has your attention. Kaise kar lete ho aap ??? So much to learn from you Mummy Hukam. Loads of love to you. Happy Mothers Day 🌺 P.s. Thank you for producing @suyeshrawat so I could have him in my life ♥️

A post shared by Mohena Kumari Singh (@mohenakumari) on May 10, 2020 at 5:23am PDT


ਮੋਹਿਨਾ ਨੇ ਦੱਸਿਆ,‘‘ਇਹ ਖ਼ਬਰ ਬਿਲਕੁੱਲ ਸੱਚ ਹੈ ਕਿ ਮੈਂ ਅਤੇ ਮੇਰਾ ਪਰਿਵਾਰ ਕੋਰੋਨਾ ਪਾਜ਼ੇਟਿਵ ਹੈ। ਸਾਡੇ ਪਰਿਵਾਰ ਦੇ 7 ਲੋਕ ਕੋਰੋਨਾ ਪਾਜ਼ੇਟਿਵ ਹਨ ਅਤੇ ਬਾਕੀ ਸੰਸਥਾ ਦੇ ਲੋਕ ਹਨ। ਅਸੀਂ ਆਪਣੇ-ਆਪ ਨੂੰ ਆਈਸੋਲੇਟ ਕਰ ਕੇ ਰੱਖਿਆ ਹੈ ਅਤੇ ਹੁਣ ਇਸ ਦਾ ਇਲਾਜ ਚੱਲ ਰਿਹਾ ਹੈ।’’

 
 
 
 
 
 
 
 
 
 
 
 
 
 

🙏🏽

A post shared by Mohena Kumari Singh (@mohenakumari) on Jun 1, 2020 at 3:16pm PDT

ਮੋਹਿਨਾ ਨੇ ਕਿਹਾ, ਸਾਰੇ ਲੋਕ ਸੁਰੱਖਿਅਤ ਹਨ। ਅਸੀਂ ਭਾਗਾਂ ਵਾਲੇ ਹਾਂ ਕਿ ਸਾਡੇ ਕੋਲ ਸਾਰੀ ਸੁਵਿਧਾ ਮੌਜੂਦ ਹੈ। ਇਸ ਲਈ ਅਸੀਂ ਕਿਸੇ ਵੀ ਚੀਜ਼ ਲਈ ਸ਼ਿਕਾਇਤ ਨਹੀਂ ਕਰ ਸਕਦੇ। ਮੈਨੂੰ ਉਮੀਦ ਹੈ ਕਿ ਅਸੀਂ ਸਾਰੇ ਜਲਦੀ ਠੀਕ ਹੋ ਜਾਵਾਂਗੇ। ਇਸ ਦੇ ਨਾਲ ਹੀ ਮੋਹਿਨਾ ਨੇ ਸੋਸ਼ਲ ਮੀਡੀਆ ਰਾਹੀਂ ਆਪਣੇ ਫੈਨਜ਼ ਲਈ ਇਕ ਨੋਟ ਲਿਖਿਆ।

 

 
 
 
 
 
 
 
 
 
 
 
 
 
 

🙏🏽

A post shared by Mohena Kumari Singh (@mohenakumari) on Jun 1, 2020 at 3:16pm PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News