Video : ਹਨੀ ਸਿੰਘ ਨੇ ਬਾਦਸ਼ਾਹ ਦੀ ਬਾਦਸ਼ਾਹਤ ਨੂੰ ਯੂਟਿਊਬ ''ਤੇ ਦਿੱਤੀ ਜ਼ਬਰਦਸਤ ਟੱਕਰ

10/5/2018 11:35:40 AM

ਮੁੰਬਈ (ਬਿਊਰੋ)— ਯੋ-ਯੋ ਹਨੀ ਸਿੰਘ ਆਪਣੇ ਲੇਟੈਸਟ ਗੀਤ 'ਬਿਲੇਨੀਅਰ' ਅਤੇ ਬਾਦਸ਼ਾਹ ਦਾ ਗੀਤ 'ਪ੍ਰੋਪਰ ਪਟੋਲਾ' ਯੂਟਿਊਬ 'ਤੇ ਟ੍ਰੈਂਡ ਕਰ ਰਿਹਾ ਹੈ ਪਰ ਟ੍ਰੈਡਿੰਗ 'ਚ ਹਨੀ ਸਿੰਘ ਨੇ ਬਾਜ਼ੀ ਮਾਰ ਲਈ ਹੈ। ਦਰਅਸਲ ਹਨੀ ਸਿੰਘ ਦਾ ਗੀਤ 'ਬਿਲੇਨੀਅਰ' ਬਾਦਸ਼ਾਹ ਦੇ ਗੀਤ 'ਪ੍ਰੋਪਰ ਪਟੋਲਾ' ਦੇ ਉੱਤੇ ਟ੍ਰੈਂਡ ਕਰ ਰਿਹਾ ਹੈ। ਹਾਲਾਂਕਿ ਦੋਹਾਂ ਗੀਤਾਂ ਨੂੰ ਅਪਲੋਡ ਕਰਨ 'ਚ ਸਿਰਫ ਕੁਝ ਘੰਟਿਆਂ ਦਾ ਅੰਤਰ ਹੈ। ਹਨੀ ਸਿੰਘ ਦਾ ਗੀਤ ਬਾਦਸ਼ਾਹ ਦੇ ਗੀਤ ਦੇ ਤਿੰਨ ਘੰਟੇ ਪਹਿਲਾਂ ਹੀ ਅਪਲੋਡ ਕੀਤਾ ਗਿਆ ਹੈ।

ਬਾਦਸ਼ਾਹ ਦੇ ਗੀਤ 'ਪ੍ਰੋਪਰ ਪਟੋਲਾ' ਨੂੰ 16,148,790 ਵਿਊਜ਼ ਮਿਲ ਚੁੱਕੇ ਹਨ ਜਦਕਿ ਹਨੀ ਸਿੰਘ ਦੇ ਗੀਤ ਨੂੰ 10,084,668 ਲੋਕਾਂ ਨੇ ਦੇਖਿਆ ਹੈ। ਹਨੀ ਕਾਫੀ ਲੰਬੇ ਸਮੇਂ ਤੋਂ ਮਿਊਜ਼ਿਕ ਦੀ ਦੁਨੀਆ ਤੋਂ ਦੂਰ ਸਨ ਪਰ ਹੁਣ ਉਨ੍ਹਾਂ ਨੇ ਧਮਾਕੇਦਾਰ ਵਾਪਸੀ ਕਰ ਲਈ ਹੈ, ਜਿਸ ਤੋਂ ਉਨ੍ਹਾਂ ਨੇ ਪ੍ਰਸ਼ੰਸਕ ਬੇਹੱਦ ਖੁਸ਼ ਹਨ। ਸੋਸ਼ਲ ਮੀਡੀਆ 'ਤੇ ਹਨੀ ਸਿੰਘ ਦੇ ਪ੍ਰਸ਼ੰਸਕ ਬਾਦਸ਼ਾਹ ਦੀ ਖੂਬ ਕਲਾਸ ਲਗਾ ਰਹੇ ਹਨ। ਹੁਣ ਹਨੀ ਸਿੰਘ ਨੇ ਤਾਂ ਆਪਣੇ ਬੈਕ ਟੂ ਬੈਕ ਗੀਤਾਂ ਨਾਲ ਸ਼ਾਨਦਾਰ ਵਾਪਸੀ ਕਰ ਲਈ ਹੈ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਬਾਦਸ਼ਾਹ ਦੀ ਬਾਦਸ਼ਾਹਤ ਕਿੰਨੀ ਕੀ ਕਾਇਮ ਰਹਿੰਦੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News