ਯੋ ਯੋ ਹਨੀ ਸਿੰਘ ਦੇ ਕਮਬੈਕ ਸਿੰਗਲ ਟਰੈਕ ਦਾ ਫਰਸਟ ਲੁੱਕ ਰਿਲੀਜ਼

10/24/2018 4:33:53 PM

ਜਲੰਧਰ(ਬਿਊਰੋ)— ਲੱਖਾਂ ਦਿਲਾਂ ਦੀ ਧੜਕਨ ਬਣ ਚੁੱਕੇ ਮਸ਼ਹੂਰ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੇ ਕਮਬੈਕ ਮਿਊਜ਼ਿਕ ਸਿੰਗਲ ਦਾ ਪਹਿਲਾ ਲੁੱਕ ਆਪਣੇ ਫੈਨਜ਼ ਨਾਲ ਸ਼ੇਅਰ ਕੀਤਾ ਹੈ। ਪਿਛਲੇ ਕੁਝ ਸਾਲਾਂ 'ਚ ਹਨੀ ਸਿੰਘ 'ਬ੍ਰਾਊਨ ਰੰਗ ਨੇ', 'ਅੰਗਰੇਜ਼ੀ ਬੀਟ' ਤੇ 'ਲੱਕ 28 ਕੁੜੀ ਦਾ' ਵਰਗੇ ਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਆਏ ਹਨ ਅਤੇ ਸਾਲ 2014 'ਚ ਸੰਗੀਤ ਐਲਬਮ 'ਦੇਸੀ ਕਲਾਕਾਰ' 'ਚ ਆਖਰੀ ਵਾਰ ਨਜ਼ਰ ਆਏ ਸਨ। ਇਸ ਸਾਲ ਹਨੀ ਸਿੰਘ ਨੇ 'ਦਿਲ ਚੋਰੀ ਸਾਡਾ ਹੋ ਗਿਆ', 'ਛੋਟੇ ਛੋਟੇ ਪੈੱਗ', 'ਰੰਗਤਾਰੀ', 'ਉਰਵਸ਼ੀ' ਵਰਗੇ ਸੁਪਰਹਿੱਟ ਗੀਤਾਂ ਨਾਲ ਦਰਸ਼ਕਾਂ ਦਾ ਦਿਲ ਜਿੱਤ ਲਿਆ ਹੈ। 


ਦੱਸ ਦੇਈਏ ਕਿ ਯੋ ਯੋ ਹਨੀ ਸਿੰਘ ਨੇ ਆਪਣੇ ਆਫੀਸ਼ੀਅਲ ਅਕਾਊਂਟ 'ਤੇ ਆਪਣੇ ਆਉਣ ਵਾਲੇ ਸਿੰਗਲ ਟਰੈਕ ਦਾ ਫਰਸਟ ਲੁੱਕ ਸ਼ੇਅਰ ਕੀਤਾ ਹੈ। ਹਨੀ ਸਿੰਘ 4 ਸਾਲਾਂ ਬਾਅਦ ਇਸ ਸਿੰਗਲ ਟਰੈਕ ਨਾਲ ਵਾਪਸੀ ਕਰ ਰਹੇ ਹਨ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ 4 ਸਾਲਾਂ ਬਾਅਦ ਵਾਪਸੀ ਕਰਨ ਜਾ ਰਹੇ ਯੋ ਯੋ ਹਨੀ ਸਿੰਘ ਜ਼ਰੂਰ ਕੋਈ ਵੱਡਾ ਧਮਾਕਾ ਹੀ ਕਰਨਗੇ। ਸ਼ੇਅਰ ਕੀਤੇ ਪੋਸਟਰ 'ਚ ਯੋ ਯੋ ਹਨੀ ਸਿੰਘ ਕਾਫੀ ਜ਼ਬਰਦਸਤ ਲੁੱਕ 'ਚ ਨਜ਼ਰ ਆ ਰਹੇ ਹਨ। ਪੋਸਟਰ 'ਚ ਉਨ੍ਹਾਂ ਨਾਲ ਦੇ ਆਲੇ-ਦੁਆਲੇ ਚਾਰ ਮਾਡਲਸ ਵੀ ਖੜ੍ਹੀਆਂ ਨਜ਼ਰ ਆ ਰਹੀਆਂ ਹਨ। 
ਦੱਸਣਯੋਗ ਹੈ ਕਿ ਯੋ ਯੋ ਹਨੀ ਸਿੰਘ ਨੇ ਭਾਰਤੀ ਸੰਗੀਤ ਉਦਯੋਗ 'ਚ ਆਪਣੇ ਅਸਾਧਾਰਣ ਸੰਗੀਤ ਨਾਲ ਗਹਿਰੀ ਛਾਪ ਛੱਡੀ ਹੈ। ਸਿੰਗਿੰਗ ਸੁਪਰਸਟਾਰ ਨੇ ਵਾਪਸੀ ਕਰ ਲਈ ਹੈ ਅਤੇ ਇਕ ਵਾਰ ਫਿਰ ਦਰਸ਼ਕਾਂ ਦੇ ਦਿਲਾਂ 'ਤੇ ਰਾਜ ਕਰਨ ਆ ਰਹੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News