ਯੋ ਯੋ ਹਨੀ ਸਿੰਘ ਨੇ ਇੰਝ ਸੈਲੀਬ੍ਰੇਟ ਕੀਤੀ ਵਿਆਹ ਦੀ 9ਵੀਂ ਵਰ੍ਹੇਗੰਢ (ਵੀਡੀਓ)

1/23/2020 5:03:08 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਤੇ ਰੈਪਰ ਯੋ ਯੋ ਹਨੀ ਸਿੰਘ ਅੱਜ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾ ਰਹੇ ਹਨ। ਹਨੀ ਸਿੰਘ ਦਾ ਵਿਆਹ 23 ਜਨਵਰੀ 2011 ਨੂੰ ਸ਼ਾਲਿਨੀ ਸਿੰਘ ਨਾਲ ਹੋਇਆ, ਜਿਸ ਦੇ ਚੱਲਦਿਆਂ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਸਟੋਰੀ 'ਚ ਆਪਣੀ ਪਤਨੀ ਨੂੰ ਵਿਸ਼ ਕੀਤਾ। ਉਨ੍ਹਾਂ ਨੇ ਕੈਪਸ਼ਨ 'ਚ ਲਿਖਿਆ ਹੈ, ''ਹੈਪੀ ਸ਼ਾਦੀ ਡੇਅ...''। ਵੀਡੀਓ 'ਚ ਦੋਵੇਂ ਪਤੀ ਪਤਨੀ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਹਨ। ਦੋਵਾਂ ਨੇ ਆਪਣੇ ਹੱਥਾਂ 'ਚ ਕੇਕ ਫੜ੍ਹ ਕੇ ਪੋਜ਼ ਦਿੱਤੇ।

 
 
 
 
 
 
 
 
 
 
 
 
 
 

Happy marriage anniversary bhaiya and bhabi ji..😍😍 @yyhsofficial @sheenz_t God bless you both.. #yoyohoneysingh #yoyo #yyhs #sheenubhabi #shaddiday

A post shared by Yo! Yo! Honey Singh (@yoyolatestupdate143) on Jan 22, 2020 at 7:06pm PST


ਦੱਸ ਦਈਏ ਕਿ ਦੋਵਾਂ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ। ਦੋਵੇਂ ਬਚਪਨ ਤੋਂ ਇਕ-ਦੂਜੇ ਨੂੰ ਪਿਆਰ ਕਰਦੇ ਹਨ। ਸ਼ਾਲਿਨੀ ਹਨੀ ਸਿੰਘ ਦੀ ਕਲਾਸਮੇਟ ਸੀ, ਦੋਵੇਂ ਇਕੱਠੇ ਪੰਜਾਬੀ ਬਾਗ (ਦਿੱਲੀ) ਦੇ ਸਕੂਲ 'ਚ ਪੜਦੇ ਸਨ। ਸਕੂਲ ਦੀ ਪੜਾਈ ਖਤਮ ਹੋਣ ਤੋਂ ਬਾਅਦ ਹਨੀ ਸਿੰਘ ਲੰਡਨ 'ਚ ਆਪਣੀ ਮਿਊਜ਼ਿਕ ਡਿਗਰੀ ਲਈ ਚੱਲ ਗਏ ਸਨ ਪਰ ਦੋਵਾਂ ਦੇ ਪਿਆਰ 'ਚ ਇਸ ਦੂਰੀ ਦਾ ਕੋਈ ਅਸਰ ਨਾ ਹੋਇਆ। ਲੰਡਨ ਤੋਂ ਵਾਪਸ ਆਉਣ ਤੋਂ ਬਾਅਦ ਹਨੀ ਸਿੰਘ ਤੇ ਸ਼ਾਲਿਨੀ ਨੇ ਵਿਆਹ ਕਰਵਾਉਣ ਦਾ ਫੈਸਲਾ ਕੀਤਾ। ਹਨੀ ਸਿੰਘ ਤੇ ਸ਼ਾਲਿਨੀ ਦੀ ਇਹ ਲਵ ਮੈਰਿਜ ਸੀ। ਇਹ ਵਿਆਹ ਬੇਹੱਦ ਗੁਪਤ ਤਰੀਕੇ ਨਾਲ ਹੋਇਆ, ਜਿਸ 'ਚ ਉਨ੍ਹਾਂ ਦੇ ਸਿਰਫ ਪਰਿਵਾਰਿਕ ਮੈਂਬਰ ਹੀ ਸ਼ਾਮਲ ਹੋਏ ਸਨ। ਹਨੀ ਸਿੰਘ ਤੇ ਸ਼ਾਲਿਨੀ ਨੇ ਆਪਣੇ ਵਿਆਹ ਨੂੰ ਜਨਤਕ ਨਹੀਂ ਸੀ ਕੀਤਾ ਪਰ ਇਕ ਰਿਐਲਿਟੀ ਸ਼ੋਅ 'ਚ ਉਨ੍ਹਾਂ ਨੇ ਆਪਣੀ ਪਤਨੀ ਨੂੰ ਸਾਰਿਆਂ ਨਾਲ ਰੂ-ਬ-ਰੂ ਕਰਵਾਇਆ ਸੀ।
PunjabKesari
ਜੇ ਗੱਲ ਕਰੀਏ ਹਨੀ ਸਿੰਘ ਦੇ ਕੰਮ ਦੀ ਤਾਂ ਉਨ੍ਹਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਜਿਵੇਂ 'ਬਲਿਊ ਆਈਸ', 'ਸੰਨੀ ਸੰਨੀ', 'ਬਰਾਊਨ ਰੰਗ', 'ਦੇਸੀ ਕਲਾਕਾਰ', 'ਪਾਰਟੀ ਆਲ ਨਾਈਟ' ਵਰਗੇ ਕਈ ਗੀਤ ਦਰਸ਼ਕਾਂ ਦੀ ਝੋਲੀ 'ਚ ਪਾ ਚੁੱਕੇ ਹਨ। ਉਨ੍ਹਾਂ ਨੇ 'ਮੱਖਣਾ' ਗੀਤ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਲੰਬੇ ਸਮੇਂ ਬਾਅਦ ਕਮਬੈਕ ਕੀਤਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News