ਉਰਵਸ਼ੀ ਰੌਤੇਲਾ ਦੀਆਂ ਅਜਿਹੀਆਂ ਤਸਵੀਰਾਂ ਦੇਖ ਕੇ ਡਰੇ ਯੋ ਯੋ ਹਨੀ ਸਿੰਘ

2/6/2020 2:03:35 PM

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਇਨ੍ਹੀਂ ਦਿਨੀਂ ਆਪਣੀਆਂ ਫਿਲਮਾਂ ਤੋਂ ਜ਼ਿਆਦਾ ਆਪਣੇ ਖਾਸ ਅੰਦਾਜ਼ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਬੀਤੇ ਦਿਨੀਂ ਉਰਵਸ਼ੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਅਜਿਹੀਆਂ ਹੀ ਤਸਵੀਰਾਂ ਸ਼ੇਅਰ ਕੀਤੀਆਂ, ਜਿਸ ਨਾਲ ਉਸ ਦੇ ਸਾਥੀ ਤੇ ਫੇਮਸ ਗਾਇਕ ਯੋ ਯੋ ਹਨੀ ਸਿੰਘ ਡਰ ਗਏ। ਹਨੀ ਸਿੰਘ ਨੇ ਉਰਵਸ਼ੀ ਦੀਆਂ ਇਨ੍ਹਾਂ ਤਸਵੀਰਾਂ 'ਤੇ ਬੇਹੱਦ ਮਜ਼ੇਦਾਰ ਰਿਐਕਸ਼ਨ ਦਿੱਤਾ ਹੈ, ਜਿਸ ਤੋਂ ਬਾਅਦ ਉਸ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਲਗਾਤਾਰ ਵਾਇਰਲ ਹੋਣ ਲੱਗੀਆਂ। ਉਰਵਸ਼ੀ ਨੇ ਆਪਣੀਆਂ 3 ਤਸਵੀਰਾਂ ਸ਼ੇਅਰ ਕੀਤੀਆਂ, ਜਿਸ 'ਚ ਉਹ ਅਕਸ਼ੈ ਕੁਮਾਰ ਦੀ ਸੁਪਰਹਿੱਟ ਫਿਲਮ 'ਭੂਲਭੁਲੈਯਾ' ਦੇ ਕਿਰਦਾਰ ਮੌਂਜੂਲਿਕਾ ਨਾਲ ਮਿਲਦਾ ਹੈ। ਇਨ੍ਹਾਂ ਤਸਵੀਰਾਂ 'ਚ ਉਰਵਸ਼ੀ ਰੌਤੇਲਾ ਇੰਡੀਅਨ ਆਊਟਫਿੱਟ 'ਚ ਦਿਸ ਰਹੀ ਹੈ, ਜਿਸ ਦਾ ਮੇਕਅੱਪ ਖਰਾਬ ਹੋ ਚੁੱਕਾ ਹੈ ਤੇ ਵਾਲ ਵੀ ਬੁਰੀ ਤਰ੍ਹਾਂ ਬਿਖਰੇ ਹੋਏ ਹਨ। ਇਨ੍ਹਾਂ ਤਸਵੀਰਾਂ ਤੇ ਕੁਮੈਂਟ ਕਰਦੇ ਹੋਏ ਹਨੀ ਸਿੰਘ ਨੇ ਲਿਖਿਆ, ''ਮੈਂ ਡਰ ਗਿਆ।''
PunjabKesari
ਹਨੀ ਸਿੰਘ ਦੇ ਇਸ ਕੁਮੈਂਟ 'ਤੇ ਹੋਰਨਾਂ ਲੋਕਾਂ ਨੇ 3 ਹਜ਼ਾਰ ਤੋਂ ਜ਼ਿਆਦਾ ਕੁਮੈਂਟਸ ਕੀਤੇ ਹਨ। ਉਥੇ ਹੀ ਇਸ ਕੁਮੈਂਟ ਨੂੰ 15 ਹਜ਼ਾਰ ਤੋਂ ਜ਼ਿਆਦਾ ਲੋਕ ਲਾਈਕ ਵੀ ਕਰ ਚੁੱਕੇ ਹਨ। ਉਰਵਸ਼ੀ ਨੇ ਖੁਦ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਇਸ ਨੂੰ ਸੋਮਵਾਰ ਨਾਲ ਜੁੜਿਆ ਕੈਪਸ਼ਨ ਦਿੱਤਾ ਹੈ।

ਦੱਸਣਯੋਗ ਹੈ ਕਿ ਉਰਵਸ਼ੀ ਰੌਤੇਲਾ ਆਪਣੇ ਬੇਬਾਕ ਸਟਾਈਲ ਨੂੰ ਲੈ ਕੇ ਵੀ ਸੁਰਖੀਆਂ 'ਚ ਆਈ ਸੀ। ਬੀਤੇ ਦਿਨੀਂ ਉਰਵਸ਼ੀ ਰੌਤੇਲਾ ਇਕ ਈਵੈਂਟ 'ਚ ਹਾਈ ਸਲਿਟ ਬਲੈਕ ਡਰੈੱਸ 'ਚ ਪਹੁੰਚੀ ਸੀ, ਜਿਸ ਤੋਂ ਬਾਅਦ ਫੈਨਜ਼ ਉਸ ਦੇ ਇਸ ਖਾਸ ਅੰਦਾਜ਼ ਦੇ ਦੀਵਾਨੇ ਹੋ ਗਏ ਸਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News